07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਦਵਾਈਆਂ ਵਾਲੀ ਕੰਪਨੀ ਦਾ ਕਰਮਚਾਰੀ ਬਣ ਕੇ 76 ਸਾਲਾ ਬਜ਼ੁਰਗ ਤੋਂ ਠੱਗੇ 2.06 ਲੱਖ ਰੁ . ਵੱਟਸਐਪ ’ਤੇ ਏ.ਪੀ.ਕੇ. ਫਾਈਲ ਭੇਜ ਕੇ ਮੋਬਾਈਲ ਦਾ ਐਕਸੈੱਸ ਲਿਆ

ਐੱਸ. ਏ.

ਅਜੀਤ ਡੈਸਕ 07-10-2026
ਐੱਸ. ਏ. ਐੱਸ. ਨਗਰ, 6 ਅਕਤੂਬਰ (ਕਪਿਲ ਵਧਵਾ)-ਖਰੜ ਦੇ ਸੈਕਟਰ-125 ਸਥਿਤ ਜਲਵਾਯੂ ਟਾਵਰ ਦੇ ਰਹਿਣ ਵਾਲੇ 76 ਸਾਲਾ ਬਜ਼ੁਰਗ ਨਾਲ ਇਕ ਧੋਖੇਬਾਜ਼ ਵਲੋਂ ਦਵਾਈਆਂ ਵਾਲੀ ਕੰਪਨੀ ਦਾ ਕਰਮਚਾਰੀ ਬਣ ਕੇ ਸਾਈਬਰ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗ ਨੇ ਪਹਿਲਾਂ ਬਜ਼ੁਰਗ ਨੂੰ ਫ਼ੋਨ ਕਰਕੇ ਦਵਾਈਆਂ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਬਾਅਦ ਵਿਚ ਵੱਟਸਐਪ ‘ਤੇ ਏ. ਪੀ. ਕੇ. ਫਾਈਲ ਭੇਜ ਕੇ ਮੋਬਾਈਲ ਦਾ ਐਕਸੈੱਸ ਹਾਸਿਲ ਕਰ ਲਿਆ। ਇਸ ਤੋਂ ਬਾਅਦ ਇੰਡੀਅਨ ਬੈਂਕ ਅਤੇ ਬੈਂਕ ਆਫ਼ ਇੰਡੀਆ ਦੇ ਖਾਤਿਆਂ ‘ਚੋਂ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਕੁੱਲ 2.06 ਲੱਖ ਰੁ. ਕਢਵਾ ਲਏ ਗਏ। ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਹ ਆਨਲਾਈਨ ਦਵਾਈਆਂ ਮੰਗਵਾਉਂਦੇ ਹਨ। 22 ਸਤੰਬਰ ਨੂੰ ਉਨ੍ਹਾਂ ਦੇ ਮੋਬਾਈਲ ‘ਤੇ ਇਕ ਅਣਜਾਣ ਨੰਬਰ ਤੋਂ ਫ਼ੋਨ ਆਇਆ ਸੀ ਅਤੇ ਫ਼ੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਦਵਾਈਆਂ ਵਾਲੀ ਕੰਪਨੀ ਨਾਲ ਸੰਬੰਧਿਤ ਇਕ ਕਰਮਚਾਰੀ ਦੱਸਦਿਆਂ ਉਨ੍ਹਾਂ ਦੀਆਂ ਚੱਲ ਰਹੀਆਂ ਦਵਾਈਆਂ ਅਤੇ ਘਰ ਦੇ ਪਤੇ ਸੰਬੰਧੀ ਜਾਣਕਾਰੀ ਹਾਸਿਲ ਕੀਤੀ। ਗੱਲਬਾਤ ਤੋਂ ਬਾਅਦ ਉਸ ਨੇ ਵਟਸਐਪ ‘ਤੇ ਇਕ ਏ. ਪੀ. ਕੇ. ਫਾਈਲ ਭੇਜ ਦਿੱਤੀ।
ਪਿਛਲੀ ਖ਼ਬਰ ਰੇਲਵੇ ਟਰੈਕ ’ਤੇ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ ਅਗਲੀ ਖ਼ਬਰ ਦਵਾਈਆਂ ਵਾਲੀ ਕੰਪਨੀ ਨਾਲ ਸੰਪਰਕ ਕਰਨ ’ਤੇ ਖੁੱਲ੍ਹਿਆ ਭੇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।