17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਭਜਾ-ਭਜਾ ਕੇ ਚਾਕੂਆਂ ਨਾਲ ਵਾਰ ਕਰਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ

ਅਜੀਤ ਡੈਸਕ 03-06-2026
ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਉਸਮਾਨਪੁਰ ਇਲਾਕੇ ਵਿਚ ਇਕ 17 ਸਾਲ ਦੇ ਲੜਕੇ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਵਿਚ 6-7 ਲੋਕ ਸ਼ਾਮਿਲ ਸਨ ਜਿਨ੍ਹਾਂ ਨੇ ਅਭਿਸ਼ੇਕ ਨਾਂਅ ਦੇ ਲੜਕੇ ਨੂੰ ਭਜਾ-ਭਜਾ ਕੇ ਉਸ 'ਤੇ ਚਾਕੂ ਨਾਲ ਵਾਰ ਕੀਤੇ ਤੇ ਅਖੀਰ ਮੌਤ ਦੇ ਘਾਟ ਉਤਾਰ ਦਿੱਤਾ | ਇਸ ਮਾਮਲੇ ਪ੍ਰਤੀ ਸੀ.ਸੀ.ਟੀ.ਵੀ. ਦੀ ਫੁਟੇਜ ਤੋਂ ਵੀ ਸਾਫ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਦੋਸ਼ੀਆਂ ਨੇ ਬੜੀ ਹੀ ਘਟੀਆ ਹਰਕਤ ਕਰਕੇ ਅਭਿਸ਼ੇਕ ਦੀ ਹੱਤਿਆ ਕੀਤੀ | ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਅਜੇ ਤਿੰਨ ਦੋਸ਼ੀਆਂ ਨੂੰ ਫੜਿਆ ਹੈ | ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਅਭਿਸ਼ੇਕ ਨੂੰ ਹਰ ਪਾਸੇ ਤੋਂ ਘੇਰ ਕੇ ਚਾਕੂ ਮਾਰੇ ਅਤੇ ਓਨੀ ਦੇਰ ਇਹ ਲੋਕ ਉਸ ਦੇ ਚਾਕੂ ਮਾਰਦੇ ਰਹੇ, ਜਿੰਨੀ ਦੇਰ ਉਸ ਦੀ ਮੌਤ ਨਹੀਂ ਹੋ ਗਈ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਭਿਸ਼ੇਕ ਇਨ੍ਹਾਂ ਲੋਕਾਂ ਤੋਂ ਬਚਣ ਦੀ ਕੋਸ਼ਿਸ਼ ਵੀ ਕਰਦਾ ਰਿਹਾ ਅਤੇ ਉਹ ਵਾਰ-ਵਾਰ ਡਿੱਗ ਵੀ ਜਾਂਦਾ ਸੀ | ਪੁਲਿਸ ਵਲੋਂ ਫੜੇ ਦੋਸ਼ੀਆਂ ਨੇ ਅਪਰਾਧ ਸਵੀਕਾਰ ਕਰ ਲਿਆ ਹੈ | ਫੜੇ ਗਏ ਦੋਸ਼ੀਆਂ 'ਚੋਂ ਇਕ ਦਾ ਨਾਂਅ ਨਿੱਕੀ (21) ਹੈ ਅਤੇ ਦੋ ਨਾਬਾਲਿਗ ਲੜਕੇ ਹਨ | ਪੁਲਿਸ ਇਸ ਮਾਮਲੇ ਪ੍ਰਤੀ ਜਾਂਚ ਕਰਨ ਦੇ ਨਾਲ-ਨਾਲ ਹੋਰਨਾਂ ਦੋਸ਼ੀਆਂ ਦੀ ਭਾਲ ਵੀ ਕਰ ਰਹੀ ਹੈ |
ਪਿਛਲੀ ਖ਼ਬਰ ਰਾਣੀ ਬਾਗ਼ ਦੀ ਪੁਲਿਸ ਨੇ ਭਗੌੜੇ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਮੌਕੇ ਤੋਂ ਫਰਾਰ ਹੋਏ ਦੋਸ਼ੀਆਂ ਵਿਚੋਂ ਤਿੰਨ ਗਿ੍ਫ਼ਤਾਰ ਭਜਾ-ਭਜਾ ਕੇ ਚਾਕੂਆਂ ਨਾਲ ਵਾਰ ਕਰਕੇ ਨੌਜਵਾਨ ਨੂੰ ਮੌਤ ਦੇ ਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।