17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਰਾਣੀ ਬਾਗ਼ ਦੀ ਪੁਲਿਸ ਨੇ ਭਗੌੜੇ ਨੂੰ ਕੀਤਾ ਗਿ੍ਫ਼ਤਾਰ

ਅਜੀਤ ਡੈਸਕ 03-06-2026
ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)- ਰਾਣੀ ਬਾਗ਼ ਥਾਣੇ ਦੀ ਪੁਲਿਸ ਨੇ ਇਕ ਭਗੌੜੇ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਪਿਛਲੇ ਦਿਨਾਂ ਤੋਂ ਭਗਤ ਸਿੰਘ ਪਾਰਕ, ਸਿਰਸਪੁਰ ਦਿੱਲੀ ਵਿਖੇ ਲੁਕਿਆ ਹੋਇਆ ਸੀ | ਹਾਲਾਂਕਿ ਪੁਲਿਸ ਇਸ ਦੇ ਠਿਕਾਣਿਆਂ 'ਤੇ ਛਾਪੇ ਮਾਰ ਰਹੀ ਸੀ, ਪ੍ਰੰਤੂ ਇਹ ਹਰ ਵਾਰ ਪੁਲਿਸ ਤੋਂ ਬਚਦਾ ਹੀ ਰਿਹਾ | ਇਸ ਭਗੌੜੇ ਦਾ ਨਾਂਅ ਸਾਗਰ (31) ਹੈ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ | ਇਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ | ਇਸ ਬਾਰੇ ਰਾਣੀ ਬਾਗ਼ ਥਾਣੇ ਦੀ ਪੁਲਿਸ ਨੂੰ ਇਕ ਖੁਫ਼ੀਆ ਜਾਣਕਾਰੀ ਮਿਲੀ ਤੇ ਇਸ ਨੂੰ ਫੜਨ ਲਈ ਪੁਲਿਸ ਨੇ ਇਕ ਟੀਮ ਬਣਾਈ, ਜਿਸ ਨੇ ਬੜੀ ਯੋਜਨਾ ਦੇ ਨਾਲ ਘੇਰਾ ਪਾ ਕੇ ਇਸ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਇਸ ਤੋਂ ਹੋਰ ਜਾਣਕਾਰੀ ਲੈ ਰਹੀ ਹੈ |

ਪਿਛਲੀ ਖ਼ਬਰ ਪੁਲਿਸ ਨੇ ਕਾਬੂ ਕੀਤੇ ਦੋ ਲੁਟੇਰੇ- ਮੋਬਾਈਲ ਤੇ ਸਕੂਟਰੀ ਕੀਤੀ ਬਰਾਮਦ ਅਗਲੀ ਖ਼ਬਰ ਭਜਾ-ਭਜਾ ਕੇ ਚਾਕੂਆਂ ਨਾਲ ਵਾਰ ਕਰਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।