19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗੁਰੂ ਨਾਨਕ ਖਾਲਸਾ ਕਾਲਜ ਨੇ ਸੂਰਜੀ ਊਰਜਾ ਸਮਰੱਥਾ ਨੂੰ 70 ਕਿਲੋਵਾਟ ਤੋਂ ਵਧਾ ਕੇ 110 ਕਿਲੋਵਾਟ ਕੀਤਾ

ਅਜੀਤ ਡੈਸਕ 23-05-2026
ਯਮੁਨਾਨਗਰ, 22 ਮਈ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਨੇ ਆਪਣੀ ਸੂਰਜੀ ਊਰਜਾ ਉਤਪਾਦਨ ਸਮਰੱਥਾ ਨੂੰ 70 ਕਿਲੋਵਾਟ ਤੋਂ ਵਧਾ ਕੇ 110 ਕਿਲੋਵਾਟ ਕਰਕੇ ਵਾਤਾਵਰਣ ਸਥਿਰਤਾ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ | ਇਹ ਵਾਧਾ ਸੰਸਥਾ ਦੀ ਹਰੀ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੇ ਕਾਰਬਨ ਫੁੱਟਪਿ੍ੰਟ ਨੂੰ ਘਟਾਉਣ ਪ੍ਰਤੀ ਦਿ੍ੜ ਵਚਨਬੱਧਤਾ ਨੂੰ ਦਰਸਾਉਂਦਾ ਹੈ | ਅੱਪਗ੍ਰੇਡ ਕੀਤਾ ਗਿਆ ਸੂਰਜੀ ਊਰਜਾ ਸਿਸਟਮ ਨਾ ਸਿਰਫ਼ ਕਾਲਜ ਦੀਆਂ ਊਰਜਾ ਜ਼ਰੂਰਤਾਂ ਦੇ ਇਕ ਵੱਡੇ ਹਿੱਸੇ ਨੂੰ ਪੂਰਾ ਕਰੇਗਾ, ਬਲਕਿ ਲੰਬੇ ਸਮੇਂ ਦੀ ਲਾਗਤ ਬੱਚਤ ਅਤੇ ਵਾਤਾਵਰਣ ਸੰਭਾਲ ਵਿਚ ਵੀ ਯੋਗਦਾਨ ਪਾਵੇਗਾ | ਇਸ ਸੰਬੰਧੀ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਸੂਰਜੀ ਸਮਰੱਥਾ ਵਿਚ ਵਾਧਾ ਕਾਲਜ ਪ੍ਰਬੰਧਨ ਦੇ ਬਿਹਤਰ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਅਤੇ ਸੰਸਥਾਗਤ ਵਿਕਾਸ ਲਈ ਪ੍ਰਗਤੀਸ਼ੀਲ ਉਪਾਵਾਂ ਨੂੰ ਅਪਣਾਉਣ 'ਤੇ ਨਿਰੰਤਰ ਜ਼ੋਰ ਦੇਣ ਦਾ ਪ੍ਰਤੀਬਿੰਬ ਹੈ | ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਉਤਪਾਦਨ ਦੇ ਵਿਸਥਾਰ ਵਰਗੇ ਉਪਰਾਲੇ ਨਾ ਸਿਰਫ਼ ਰਵਾਇਤੀ ਊਰਜਾ ਸਰੋਤਾਂ 'ਤੇ ਨਿਰਭਰਤਾ ਘਟਾਉਂਦੇ ਹਨ, ਸਗੋਂ ਵਿਦਿਆਰਥੀਆਂ ਵਿਚ ਵਾਤਾਵਰਣ ਪ੍ਰਤੀ ਚੇਤਨਾ ਦੀ ਭਾਵਨਾ ਵੀ ਪੈਦਾ ਕਰਦੇ ਹਨ |

ਪਿਛਲੀ ਖ਼ਬਰ ਸੀ.ਡੀ.ਐਲ.ਯੂ. 'ਚ ਨਸ਼ਾ ਵਿਰੁੱਧ ਜਾਗਰੂਕ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਿੱਖ ਮਿਸ਼ਨ ਹਰਿਆਣਾ ਵਲੋਂ ਪਿੱਪਲੀ ਕੁਰੂਕਸ਼ੇਤਰ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।