14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵਿਵੇਕ ਵਿਹਾਰ ਅਗਨੀ ਕਾਂਡ ਸੰਬੰਧੀ ਹੋ ਰਹੇ ਨੇ ਕਈ ਖੁਲਾਸੇ

ਅਜੀਤ ਡੈਸਕ 10-05-2026
ਨਵੀਂ ਦਿੱਲੀ, 9 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਵੇਕ ਵਿਹਾਰ ਅਗਨੀ ਕਾਂਡ ਪ੍ਰਤੀ ਕਈ ਤਰ੍ਹਾਂ ਦੇ ਖੁਲਾਸੇ ਸਾਹਮਣੇ ਆ ਰਹੇ ਹਨ | ਇਸ ਅਗਨੀ ਕਾਂਡ ਵਿਚ 9 ਲੋਕਾਂ ਦੀ ਮੌਤ ਹੋਈ ਸੀ ਅਤੇ ਕੁਝ ਜ਼ਖ਼ਮੀ ਵੀ ਹੋਏ ਸਨ | ਨਗਰ ਨਿਗਮ ਵਲੋਂ ਇਮਾਰਤ ਦੇ ਨਕਸ਼ੇ ਅਤੇ ਘਟਨਾ ਵਾਲੀ ਥਾਂ ਦਾ ਹਰ ਪੱਖ ਤੋਂ ਮੁਆਇਨਾ ਕੀਤਾ ਗਿਆ ਅਤੇ ਇਹ ਗੱਲ ਸਾਹਮਣੇ ਨਿਕਲ ਕੇ ਆਈ ਕਿ ਸੁਰੱਖਿਆ ਦੇ ਨਾਂਅ 'ਤੇ ਇਮਾਰਤ ਦੇ ਪਿਛਲੇ ਪਾਸੇ ਜੋ ਲੋਹੇ ਦਾ ਜਾਲ ਲਗਾਇਆ ਗਿਆ ਸੀ, ਉਸ ਦੇ ਕਾਰਨ ਲੋਕਾਂ ਨੂੰ ਬਾਹਰ ਕੱਢਿਆ ਨਹੀਂ ਜਾ ਸਕਿਆ | ਅੱਗ ਬੁਝਾਓ ਵਿਭਾਗ ਦੇ ਕਰਮਚਾਰੀਆਂ ਕੋਲ ਕੋਈ ਅਜਿਹਾ ਉਪਕਰਨ ਹੀ ਨਹੀਂ ਸੀ, ਜਿਸ ਦੇ ਨਾਲ ਜਾਲ ਨੂੰ ਕੱਟਿਆ ਜਾਵੇ | ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਕਸ਼ਾ ਪਾਸ ਕਰਦੇ ਸਮੇਂ ਕਿਸੇ ਵੀ ਇਮਾਰਤ ਨੂੰ ਲੋਹੇ ਦੇ ਜਾਲ ਨਾਲ ਕਵਰ ਨਹੀਂ ਕੀਤਾ ਜਾ ਸਕਦਾ | ਇਸ ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਮਾਰਤ ਦਾ ਕੰਪਲੀਸ਼ਨ ਸਰਟੀਫਿਕੇਟ (ਸੀ.ਸੀ.) ਹੁੰਦਾ ਤਾਂ ਅਜਿਹਾ ਨਾ ਹੁੰਦਾ | ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ 'ਤੇ ਲੋਕ ਛੱਤ 'ਤੇ ਜਾਣ ਲਈ ਉਪਰ ਆਏ ਸਨ ਪ੍ਰੰਤੂ ਧੂੰਏਾ ਕਾਰਨ ਉਨ੍ਹਾਂ ਨੂੰ ਉਥੋਂ ਚਾਬੀ ਹੀ ਨਹੀਂ ਮਿਲੀ ਜਦੋਂਕਿ ਚਾਬੀ ਉਥੇ ਹੀ ਪਈ ਸੀ | ਜਾਂਚ ਵਿਚ ਇਹ ਵੀ ਵੇਖਿਆ ਗਿਆ ਕਿ ਅੱਗ ਬੁਝਾਊ ਗੱਡੀਆਂ ਵਿਚ ਪਾਣੀ ਜਲਦੀ ਖ਼ਤਮ ਹੋ ਗਿਆ | ਜਿਸ ਕਾਰਨ ਅੱਗ ਬੁਝਾਉਣ ਦਾ ਕੰਮ ਰੁਕ ਗਿਆ |
ਪਿਛਲੀ ਖ਼ਬਰ ਮੈਟਰੋ ਸਟੇਸ਼ਨ 'ਤੇ ਇੰਟਰਚੇਂਜ ਦੀ ਸਹੂਲਤ ਮਿਲਣ ਨਾਲ ਲੋਕਾਂ ਨੂੰ ਹੋਈ ਆਸਾਨੀ ਅਗਲੀ ਖ਼ਬਰ ਟੋਹਾਣਾ ਵਿੱਚ ਸਫ਼ਾਈ ਕਰਮਚਾਰੀਆਂ ਦਾ ਰੋਡ ਪ੍ਰਦਰਸ਼ਨ, ਮਹਿਲਾਵਾਂ ਨੇ ਥਾਲੀਆਂ ਵਜਾ ਕੇ ਕੀਤਾ ਰੋਸ ਜ਼ਾਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।