11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਨਜ਼ਰ ਦੀਆਂ ਐਨਕਾਂ

ਅਜੀਤ ਡੈਸਕ 18-04-2026
ਨਵੀਂ ਦਿੱਲੀ, 17 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਸ਼ਕੂਰ ਬਸਤੀ ਦੇ ਰਿਸ਼ੀ ਨਗਰ ਵਿਖੇ ਰਹਿਣ ਵਾਲੇ ਸਮਾਜ ਸੇਵੀ ਅਸ਼ੋਕ ਕੁਮਾਰ ਸਭਰਵਾਲ ਦੀ ਇਕ ਛੋਟੀ ਜਿਹੀ ਪਹਿਲ ਅੱਜ ਇਕ ਮੁਹਿੰਮ ਬਣ ਚੁੱਕੀ ਹੈ | ਸ੍ਰੀ ਸਭਰਵਾਲ ਆਰਥਿਕ ਰੂਪ ਤੋਂ ਕਮਜ਼ੋਰ ਵਿਦਿਆਰਥੀਆਂ ਦੀਆਂ ਅੱਖਾਂ ਦੀ ਰੋਸ਼ਨੀ ਸੁਧਾਰਨ ਦੇ ਪ੍ਰਤੀ ਉਨ੍ਹਾਂ ਨੂੰ ਐਨਕਾਂ ਮੁਫ਼ਤ ਲਗਵਾ ਰਹੇ ਹਨ | 16 ਅਪ੍ਰੈਲ 2026 ਤੀਕ 1500 ਲੋੜਵੰਦ ਵਿਦਿਆਰਥੀਆਂ ਨੂੰ ਐਨਕਾਂ ਲਗਾ ਦਿੱਤੀਆਂ ਗਈਆਂ ਹਨ | ਸ੍ਰੀ ਸਭਰਵਾਲ ਦਾ ਕਹਿਣਾ ਹੈ ਕਿ ਇਹ ਮੁਹਿੰਮ ਹੁਣ ਵੱਡੇ ਪੱਧਰ 'ਤੇ ਪੁੱਜ ਗਈ ਹੈ ਅਤੇ ਰੋਜ਼ਾਨਾ ਵਿਦਿਆਰਥੀ ਉਨ੍ਹਾਂ ਦੇ ਨਾਲ ਸੰਪਰਕ ਕਰਕੇ ਮੁਫ਼ਤ ਐਨਕਾਂ ਲੈ ਰਹੇ ਹਨ | ਇਸ ਮਾਮਲੇ ਪ੍ਰਤੀ ਇਕ ਸ਼ਰਤ ਹੈ ਕਿ ਵਿਦਿਆਰਥੀ ਕਿਸੇ ਵੀ ਸਰਕਾਰੀ ਸਕੂਲ ਦਾ ਵਿਦਿਆਰਥੀ ਹੋਵੇ ਅਤੇ ਉਸ ਦੇ ਕੋਲ ਸਕੂਲ ਦਾ ਪਹਿਚਾਣ ਪੱਤਰ ਹੋਵੇ | ਇਸ ਮੁਹਿੰਮ ਦੇ ਪ੍ਰਤੀ ਗੁਨੀਸ਼ ਆਪਟੀਕਲਜ਼, ਰੋਹਿਲਾ ਆਪਟੀਕਲਜ਼, ਸਰਾਫ਼ ਚੈਰੀਟੇਬਲ ਹਸਪਤਾਲ ਅੱਖਾਂ ਦੇ ਮਾਹਿਰ ਡਾਕਟਰ ਨੀਰਜ ਵਰਮਾ ਵੀ ਹਰ ਪੱਖ ਤੋਂ ਸਹਿਯੋਗ ਦੇ ਰਹੇ ਹਨ | ਅਸ਼ੋਕ ਕੁਮਾਰ ਸਭਰਵਾਲ ਦੀ ਟੀਮ ਦਿੱਲੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਐਨਕਾਂ ਦੇ ਨੰਬਰ ਅਨੁਸਾਰ ਸਕੂਲ ਵਿਚ ਦੇ ਕੇ ਆਉਂਦੀ ਹੈ | ਅਸ਼ੋਕ ਸਭਰਵਾਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਨਾਲ ਲੋਕ ਲਗਾਤਾਰ ਜੁੜਦੇ ਜਾ ਰਹੇ ਹਨ |
ਪਿਛਲੀ ਖ਼ਬਰ ਪਿੰਡ ਵਾਸੀਆਂ ਨੂੰ ਬੈਂਕ ਸਕੀਮਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਮਾਨਵ ਏਕਤਾ ਦਿਵਸ 24 ਅਪ੍ਰੈਲ ਨੂੰ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।