09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਛੇਵੀਂ ਕਲਾਸ ਵਿਚ ਸਕੂਲ ਆਰ-3 ਮਾਡਲ ਜਲਦੀ ਸਕੂਲਾਂ 'ਚ ਸ਼ੁਰੂ ਕਰਨ

ਅਜੀਤ ਡੈਸਕ 11-04-2026
ਨਵੀਂ ਦਿੱਲੀ, 10 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਨੇ ਆਪਣੇ ਨਾਲ ਸਾਰੇ ਸੰਬੰਧਿਤ ਸਕੂਲਾਂ ਨੂੰ ਸਾਫ਼ ਤੌਰ 'ਤੇ ਕਿਹਾ ਹੈ ਕਿ ਛੇਵੀਂ ਕਲਾਸ ਵਿਚ ਤੀਸਰੀ ਭਾਸ਼ਾ ਦੀ ਪੜ੍ਹਾਈ ਪ੍ਰਤੀ ਆਰ-3 ਮਾਡਲ ਜਲਦੀ ਸ਼ੁਰੂ ਕਰਨ | ਸੀ.ਬੀ.ਐਸ.ਈ. ਨੇ ਇਹ ਵੀ ਕਿਹਾ ਹੈ ਕਿ ਉਸ ਦੇ ਖੇਤਰੀ ਦਫ਼ਤਰ ਇਸ ਮਾਮਲੇ ਦੀ ਨਿਗਰਾਨੀ ਕਰਨਗੇ | ਸਕੂਲਾਂ ਦੀ ਚੁਣੀ ਗਈ ਤੀਸਰੀ ਭਾਸ਼ਾ ਦੀ ਜਾਣਕਾਰੀ ਸਕੂਲਾਂ ਦੇ ਖੇਤਰੀ ਦਫ਼ਤਰਾਂ ਨੂੰ ਦੇਣੀ ਹੋਵੇਗੀ ਅਤੇ ਪੋਰਟਲ 'ਤੇ ਅਪਡੇਟ ਵੀ ਕਰਨਾ ਹੋਵੇਗਾ | ਸੀ.ਬੀ.ਐਸ.ਈ. ਦਾ ਇਹ ਵੀ ਕਹਿਣਾ ਹੈ ਕਿ ਸੈਸ਼ਨ 2026-27 ਤੋਂ ਉਪਰੋਕਤ ਵਿਵਸਥਾ ਜ਼ਰੂਰੀ ਹੋਵੇਗੀ ਅਤੇ ਜਿਨ੍ਹਾਂ ਸਕੂਲਾਂ ਨੇ ਹੁਣ ਤੱਕ ਇਸ ਵਿਵਸਥਾ ਨੂੰ ਲਾਗੂ ਨਹੀਂ ਕੀਤਾ, ਉਨ੍ਹਾਂ ਨੂੰ ਸੀ.ਬੀ.ਐਸ.ਈ. ਨੇ ਸੱਤ ਦਿਨ ਦਾ ਹੀ ਸਮਾਂ ਦਿੱਤਾ ਹੈ | ਸਕੂਲਾਂ ਦੇ ਖੇਤਰੀ ਦਫ਼ਤਰਾਂ ਨੂੰ ਉਪਰੋਕਤ ਵਿਵਸਥਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਹ ਸੰਬੰਧਿਤ ਸਕੂਲਾਂ ਪ੍ਰਤੀ ਜਾਣਕਾਰੀ ਇਕੱਠੀ ਕਰਨ | ਛੇਵੀਂ ਕਲਾਸ ਤੋਂ ਲਾਗੂ ਭਾਸ਼ਾਵਾਂ ਹੀ ਨੌਵੀਂ ਅਤੇ ਦਸਵੀਂ ਕਲਾਸ ਵਿਚ ਵਿਕਲਪ ਦੇ ਰੂਪ ਵਿਚ ਮੌਜੂਦ ਹੋਣਗੀਆਂ |
ਪਿਛਲੀ ਖ਼ਬਰ ਸਰਕਾਰ ਨੇ ਮਜ਼ਦੂਰਾਂ ਲਈ ਛੋਟੇ ਸਿਲੰਡਰਾਂ ਦਾ ਕੋਟਾ ਵਧਾਇਆ ਅਗਲੀ ਖ਼ਬਰ ਦਿੱਲੀ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਨਹੀਂ ਘਟ ਰਹੀ ਗਿਣਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।