21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

21-08-2026

21-08-2026

ਅਜੀਤ ਡੈਸਕ 21-08-2026

ਸਵੈ-ਰੁਜ਼ਗਾਰ


ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਰਾਜਨੀਤਕ ਪਾਰਟੀਆਂ ਬੜੀ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਦੀਆਂ ਹਨ ਕਿ ਬੇਰੁਜ਼ਗਾਰਾਂ ਨੂੰ  ਨੌਕਰੀਆਂ ਦੇ ਕੇ ਬੇਰੁਜ਼ਗਾਰੀ ਦੂਰ ਕੀਤੀ ਜਾਵੇਗੀ | ਭਾਵੇਂ ਸੱਤਾ ਵਿਚ ਆ ਕੇ ਨੌਕਰੀਆਂ ਦਿੱਤੀਆਂ ਵੀ ਜਾਂਦੀਆਂ ਹਨ ਪੰ੍ਰਤੂ ਫਿਰ ਵੀ ਬੇਰੁਜ਼ਗਾਰੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ, ਕਿਉਂਕਿ ਓਨੀਆਂ ਨੌਕਰੀਆਂ ਨਹੀਂ ਮਿਲਦੀਆਂ ਜਿੰਨੇ ਨੌਜਵਾਨ ਕਾਲਜਾਂ, ਯੂਨੀਵਰਸਿਟੀਆਂ ਤੋਂ ਡਿਗਰੀਆਂ ਪ੍ਰਾਪਤ ਕਰ ਲੈਂਦੇ ਹਨ | ਸਿੱਟੇ ਵਜੋਂ ਕਈ ਕੁਰਾਹੇ ਪੈ ਜਾਂਦੇ ਹਨ ਅਤੇ ਕਈ ਰੁਜ਼ਗਾਰ ਦੀ ਭਾਲ ਵਿਚ ਏਧਰ-ਉਧਰ ਹੱਥ-ਪੈਰ ਮਾਰਦੇ ਹਨ | 
ਕਈ ਸਰਕਾਰੀ ਵਿਭਾਗਾਂ ਵਲੋਂ ਨੌਜਵਾਨਾਂ ਨੂੰ  ਆਪਣੇ ਰੁਜ਼ਗਾਰ ਸਥਾਪਤ ਕਰਨ ਲਈ ਸਕੀਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਤੋਂ ਪੜ੍ਹੇ-ਲਿਖੇ ਨੌਜਵਾਨ ਲਾਭ ਉਠਾ ਸਕਦੇ ਹਨ, ਜਿਵੇਂ ਕਿ ਮੱਛੀ ਪਾਲਣ ਵਿਭਾਗ ਵਲੋਂ ਕਿਸਾਨਾਂ ਦੀ ਜ਼ਮੀਨ ਜਾਂ ਪੰਚਾਇਤੀ ਛੱਪੜ ਲੈ ਕੇ ਮੱਛੀ ਪਾਲਣ ਦਾ ਕੰਮ ਵਿਭਾਗ ਦੀ ਤਨਕੀਕੀ ਜਾਣਕਾਰੀ ਲੈ ਕੇ ਸ਼ੁਰੂ ਕੀਤਾ ਜਾ ਸਕਦਾ ਹੈ | ਇਸ ਧੰਦੇ ਨੂੰ  ਸ਼ੁਰ ਕਰਨ ਲਈ ਵਿਭਾਗ ਬੈਂਕ ਤੋਂ ਕਰਜ਼ੇ, ਸਬਸਿਡੀਆਂ, ਜਾਲਾਂ, ਫੀਡ, ਮੱਛੀ ਪਾਲਣ ਸੰਬੰਧੀ ਸਿਖਲਾਈ, ਸਰਕਾਰੀ ਮੱਛੀ ਪੂੰਗ ਫਾਰਮਾਂ ਤੋਂ ਸਸਤਾ ਮੱਛੀ ਪੂੰਗ ਸਪਲਾਈ ਕਰਨ ਅਤੇ ਮੰਡੀ ਕਰਨ ਆਦਿ ਦੀਆਂ ਸਹੂਲਤਾਂ ਪ੍ਰਦਾਨ ਕਰਾ ਰਿਹਾ ਹੈ | ਇਸ ਵਿਭਾਗ ਦੇ ਦਫਤਰ ਹਰੇਕ ਤਹਿਸੀਲ, ਜ਼ਿਲ੍ਹੇ ਵਿਚ ਸਥਿਤ ਹਨ, ਜਿਥੇ ਕਿ ਤੁਸੀਂ ਸੰਪਰਕ ਕਰ ਸਕਦੇ ਹੋ |
 ਇਸੇ ਤਰ੍ਹਾਂ ਹੀ ਜੰਗਲਾਤ ਵਿਭਾਗ, ਪਸ਼ੂ ਪਾਲਣ ਵਿਭਾਗ, ਡੇਅਰੀ ਵਿਭਾਗ ਆਦਿ ਵਲੋਂ ਵੀ ਸਮੇਂ-ਸਮੇਂ ਸਿਰ ਬੇਰੁਜ਼ਗਾਰਾਂ ਨੂੰ  ਸਥਾਪਤ ਕਰਨ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ, ਹਰੇਕ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਹੈ | ਸੰਬੰਧਿਤ ਵਿਭਾਗਾਂ ਵਲੋਂ ਰੁਜ਼ਗਾਰ ਵਿਚ ਸਥਾਪਤ ਕਰਨ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਪੜ੍ਹੇ-ਲਿਖੇ ਬੇਰੁਜ਼ਗਾਰ ਨੂੰ  ਲਾਭ ਉਠਾਉਣਾ ਚਾਹੀਦਾ ਹੈ | ਸੰਬੰਧਿਤ ਵਿਭਾਗ ਨੂੰ  ਵੀ ਅਜਿਹੇ ਲੋਕਾਂ ਨੂੰ  ਸਵੈ-ਰੁਜ਼ਗਾਰ ਵਿਚ ਸਥਾਪਤ ਹੋਣ ਲਈ ਜ਼ਮੀਨੀ ਪੱਧਰ 'ਤੇ ਪ੍ਰਸਾਰ ਤੇ ਪ੍ਰਚਾਰ ਕਰ ਕੇ ਜਾਗਰੂਕ ਕਰਨਾ ਚਾਹੀਦਾ ਹੈ |


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ |


ਵਿਚਾਰੇ ਜੀਵ-ਜੰਤੂ


ਜੀਵ-ਜੰਤੂ ਵਾਤਾਵਰਨ ਦਾ ਅਹਿਮ ਹਿੱਸਾ ਹਨ | ਸਾਨੂੰ ਇਨ੍ਹਾਂ ਦੀ ਸੰਭਾਲ ਅਤੇ ਰੱਖਿਆ ਕਰਨੀ ਚਾਹੀਦੀ ਹੈ | ਜੀਵ-ਜੰਤੂਆਂ, ਪੰਛੀਆਂ ਦੀ ਮੌਜੂਦਗੀ ਨਾਲ ਵਾਤਾਵਰਨ ਸੁੰਦਰ ਅਤੇ ਸੰਤੁਲਿਤ ਬਣਿਆ ਰਹਿੰਦਾ ਹੈ | ਪਰ ਅੱਜਕਲ੍ਹ ਖੇਤਾਂ ਵਿਚ ਕੀਟਨਾਸ਼ਕਾਂ, ਦਵਾਈਆਂ ਅਤੇ ਵੱਖ-ਵੱਖ ਕਿਸਮਾਂ ਦੀਆਂ ਸਪਰੇਆਂ ਦੀ ਵਧੇਰੇ ਵਰਤੋਂ ਕਾਰਨ ਬਹੁਤ ਸਾਰੇ ਜੀਵ-ਜੰਤੂ ਮਰ ਰਹੇ ਹਨ | ਇਸ ਤੋਂ ਇਲਾਵਾ ਕਈ ਵਾਰ ਖੇਤਾਂ ਵਿਚ ਫਸਲਾਂ ਦੀ ਰਹਿੰਦ-ਖੰੂਹਦ ਨੂੰ  ਨਸ਼ਟ ਕਰਨ ਲਈ ਅੱਗ ਲਗਾ ਦਿੱਤੀ ਜਾਂਦੀ ਹੈ | ਇਸ ਅੱਗ ਦੀ ਲਪੇਟ ਵਿਚ ਆ ਕੇ ਬਹੁਤ ਸਾਰੇ ਜੀਵ-ਜੰਤੂ ਤੇ ਪੰਛੀ ਮਰ ਜਾਂਦੇ ਹਨ ਅਤੇ ਕਈ ਦਰੱਖਤ ਵੀ ਸੜ ਕੇ ਨਸ਼ਟ ਹੋ ਜਾਂਦੇ ਹਨ | 
ਇਸ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ | ਇਕ ਪੌਦੇ ਨੂੰ  ਦਰੱਖਤ ਬਣਨ ਵਿਚ ਕਈ ਸਾਲ ਲੱਗ ਜਾਂਦੇ ਹਨ | ਦਰੱਖਤ ਜੀਵ-ਜੰਤੂਆਂ ਅਤੇ ਪੰਛੀਆਂ ਦੇ ਰਹਿਣ-ਬਸੇਰੇ ਹੁੰਦੇ ਹਨ | ਇਸ ਲਈ ਸਾਨੂੰ ਦਰੱਖਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਖੇਤਾਂ ਵਿਚ ਪਰਾਲੀ ਅਤੇ ਰਹਿੰਦ-ਖੰੂਹਦ ਨੂੰ  ਅੱਗ ਲਗਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਕੀਟਨਾਸ਼ਕਾਂ ਦੀ ਵਰਤੋਂ ਵੀ ਸੋਚ-ਸਮਝ ਕੇ ਕਰਨੀ ਚਾਹੀਦੀ ਹੈ | ਆਓ, ਅਸੀਂ ਸਾਰੇ ਮਿਲ ਕੇ ਵਾਤਾਵਰਨ ਦੀ ਰੱਖਿਆ ਕਰੀਏ ਅਤੇ ਵਿਚਾਰੇ ਜੀਵ-ਜੰਤੂਆਂ ਨੂੰ  ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਈਏ |


-ਰਾਜ ਕੁਮਾਰ ਸਿੰਘ
ਈ.ਟੀ.ਟੀ., ਸਰਕਾਰੀ ਐਲੀਮੈਂਟਰੀ ਸਕੂਲ ਪੰਜੋਲੀ ਕਲਾਂ |


ਅੰਦਰ ਦੇ ਕੈਦਖਾਨੇ ਵਿਚ...


ਇਨਸਾਨ ਆਪਣੀਆਂ ਸਭ ਤੋਂ ਵੱਡੀਆਂ ਲੜਾਈਆਂ ਬਾਹਰ ਨਹੀਂ, ਆਪਣੇ ਅੰਦਰ ਲੜਦਾ ਹੈ | ਬਹੁਤੀ ਵਾਰ ਮੁਸ਼ਕਿਲਾਂ ਸਾਨੂੰ ਨਹੀਂ ਹਰਾਉਂਦੀਆਂ, ਸਗੋਂ ਉਹ ਡਰ ਹਰਾ ਦਿੰਦਾ ਹੈ ਜੋ ਅਜੇ ਵਾਪਰਿਆ ਹੀ ਨਹੀਂ ਹੁੰਦਾ | 'ਹਾਏ ਮੇਰਾ ਕੀ ਬਣੇਗਾ?' ਇਹ ਇਕ ਸਵਾਲ ਨਹੀਂ, ਸਗੋਂ ਅਜਿਹਾ ਅੰਦੇਸ਼ਾ ਹੈ ਜੋ ਹੌਸਲੇ ਨੂੰ  ਕਮਜ਼ੋਰ ਕਰ ਦਿੰਦਾ ਹੈ | ਜੋ ਇਨਸਾਨ ਹਰ ਵੇਲੇ ਭਵਿੱਖ ਦੀ ਫਿਕਰ ਵਿਚ ਹੀ ਜਿਊਾਦਾ ਰਹਿੰਦਾ ਹੈ, ਉਹ ਵਰਤਮਾਨ ਦੇ ਮੌਕੇ ਗਵਾ ਬੈਠਦਾ ਹੈ | ਤਕਦੀਰ ਦਾ ਫੈਸਲਾ ਕੱਲ੍ਹ ਕਰੇਗੀ, ਪਰ ਅੱਜ ਦੀ ਮਿਹਨਤ ਦਾ ਫੈਸਲਾ ਸਾਡੇ ਆਪਣੇ ਹੱਥ ਵਿਚ ਹੈ | ਇਸ ਲਈ ਡਰ ਦੀ ਥਾਂ ਯਕੀਨ, ਨਿਰਾਸ਼ਾ ਦੀ ਥਾਂ ਕੋਸ਼ਿਸ਼ ਅਤੇ ਅੰਦੇਸ਼ਿਆਂ ਦੀ ਥਾਂ ਤਦਬੀਰ ਨੂੰ  ਚੁਣਨਾ ਹੀ ਅਕਲਮੰਦੀ ਹੈ | ਜ਼ਿੰਦਗੀ ਉਨ੍ਹਾਂ ਦੀ ਨਹੀਂ ਬਦਲਦੀ ਜੋ ਹਰ ਪਲ ਸੋਚਦੇ ਰਹਿੰਦੇ ਹਨ ਕਿ 'ਜੇ ਹਾਰ ਗਿਆ ਤਾਂ?' ਜ਼ਿੰਦਗੀ ਉਨ੍ਹਾਂ ਦੀ ਬਦਲਦੀ ਹੈ ਜੋ ਇਹ ਕਹਿੰਦੇ ਹਨ, 'ਜੇ ਕੋਸ਼ਿਸ਼ ਹੀ ਨਾ ਕੀਤੀ ਤਾਂ?' ਅੰਦੇਸ਼ੇ ਕਦੇ ਹੱਲ ਨਹੀਂ ਬਣਦੇ, ਹੌਸਲੇ ਹਮੇਸ਼ਾ ਰਾਹ ਬਣਾਉਂਦੇ ਹਨ | ਜਦੋਂ ਜ਼ਮੀਰ ਜਾਗਦਾ ਹੈ, ਇਰਾਦਾ ਮਜ਼ਬੂਤ ਹੁੰਦਾ ਹੈ ਅਤੇ ਯਕੀਨ ਸਾਥ ਦਿੰਦਾ ਹੈ, ਤਦੋਂ ਹਰ ਮੁਸ਼ਕਿਲ ਆਪਣੇ-ਆਪ ਛੋਟੀ ਲੱਗਣ ਲੱਗਦੀ ਹੈ | ਅਸਲ ਵਿਚ ਜਿੱਤ ਹਾਲਾਤਾਂ ਉਤੇ ਨਹੀਂ, ਆਪਣੇ ਡਰ ਉਤੇ ਹਾਸਿਲ ਕੀਤੀ ਜਾਂਦੀ ਹੈ |


-ਮੰਜੂ ਰਾਇਕਾ (ਪਿ੍ਥਵੀਰਾਜ)
ਸੰਗਰੂਰ |

ਪਿਛਲੀ ਖ਼ਬਰ ਭਾਰਤ ਦੀ ਨਜ਼ਰ ਸੈਮੀਫਾਈਨਲ ’ਤੇ ਅਗਲੀ ਖ਼ਬਰ ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ | ¸ਜੋਸ਼ੀਆ ਚਾਰਲਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।