05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

05-11-2026

05-11-2026

ਅਜੀਤ ਡੈਸਕ 05-11-2026

ਆਮ ਇਨਸਾਨ ਲਈ ਇਨਸਾਫ਼ ਕਿੱਥੇ?


ਆਮ ਇਨਸਾਨ ਆਪਣੀ ਪੂਰੀ ਜ਼ਿੰਦਗੀ ਮਿਹਨਤ, ਸਬਕ ਅਤੇ ਉਮੀਦ ਨਾਲ ਗੁਜ਼ਾਰ ਦਿੰਦਾ ਹੈ | ਜਦੋਂ ਉਸ ਨਾਲ ਬੇਇਨਸਾਫ਼ੀ ਹੁੰਦੀ ਹੈ, ਉਹ ਦਰ ਦਰ ਇਨਸਾਫ਼ ਦੀ ਭਾਲ ਕਰਦਾ ਹੈ | ਪਰ ਕਈ ਵਾਰ ਉਸ ਦੀ ਆਵਾਜ਼ ਭੀੜ ਵਿਚ ਗੁੰਮ ਹੋ ਜਾਂਦੀ ਹੈ ਅਤੇ ਉਸ ਦੀ ਉਡੀਕ ਸਾਲਾਂ ਲੰਬੀ ਹੋ ਜਾਂਦੀ ਹੈ | ਸਵਾਲ ਇਹ ਨਹੀਂ ਕਿ ਕਾਨੂੰਨ ਮੌਜੂਦ ਹੈ ਜਾਂ ਨਹੀਂ, ਸਵਾਲ ਇਹ ਹੈ ਕਿ ਕੀ ਇਕ ਆਮ ਇਨਸਾਨ ਨੂੰ  ਇਨਸਾਫ਼ ਸਮੇਂ ਸਿਰ ਕਿਉਂ ਨਹੀਂ ਮਿਲਦਾ? ਜਦੋਂ ਸੱਚ ਨੂੰ  ਸਾਬਤ ਕਰਨ ਲਈ ਉਮਰ ਲੰਘ ਜਾਵੇ, ਤਾਂ ਇਨਸਾਫ਼ ਦੀ ਉਮੀਦ ਵੀ ਥੱਕਣ ਲੱਗ ਪੈਂਦੀ ਹੈ | ਇਕ ਸਮਾਜ ਦੀ ਅਸਲ ਤਾਕਤ ਉਸ ਵੇਲੇ ਸਾਬਤ ਹੁੰਦੀ ਹੈ, ਜਦੋਂ ਸਭ ਤੋਂ ਕਮਜ਼ੋਰ ਅਤੇ ਆਮ ਇਨਸਾਨ ਨੂੰ  ਵੀ ਬਰਾਬਰੀ ਨਾਲ ਇਨਸਾਫ਼ ਮਿਲੇ, ਕਿਉਂਕਿ ਜਿਸ ਸਮਾਜ ਵਿਚ ਆਮ ਆਦਮੀ ਦੀ ਸੁਣਵਾਈ ਨਹੀਂ ਹੁੰਦੀ, ਉੱਥੇ ਭਰੋਸਾ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ |

-ਮੰਜੂ ਰਾਇਕਾ ਸੰਗਰੂਰ |

ਨਸ਼ਿਆਂ ਵਿਰੁੱਧ ਲੜਾਈ ਜਰੂਰੀ

ਸੰਪਾਦਕੀ 'ਝੋਟਾ ਹੱਤਿਆ ਕਾਂਡ ਦੀ ਜਾਂਚ ਸੀਬੀਆਈ ਦੇ ਹਵਾਲੇ' ਨੇ ਪੰਜਾਬ ਵਿਚ ਨਸ਼ਿਆਂ ਦੇ ਗੰਭੀਰ ਸੰਕਟ ਦਾ ਹੱਲ ਲੱਭਣ ਲਈ ਸਾਰੀਆਂ ਸਿਆਸੀ ਧਿਰਾਂ ਨੂੰ  ਸਾਂਝੇ ਯਤਨ ਕਰਨ ਦੀ ਜੋ ਭਾਵਪੂਰਤ ਅਪੀਲ ਕੀਤੀ ਹੈ, ਉਹ ਸਮੇਂ ਦੀ ਵੱਡੀ ਲੋੜ ਹੈ | ਪਰ ਲੋਕਾਂ ਨੂੰ  ਹੁਣ ਸਿਆਸੀ ਬਿਆਨਾਂ ਜਾਂ ਜਾਂਚਾਂ ਦੇ ਐਲਾਨਾਂ ਨਾਲੋਂ ਠੋਸ ਨਤੀਜੇ ਚਾਹੀਦੇ ਹਨ | ਉਨ੍ਹਾਂ ਪਰਿਵਾਰਾਂ ਨੂੰ  ਪੁੱਛ ਕੇ ਦੇਖੋ, ਜਿਨ੍ਹਾਂ ਦੇ ਪੁੱਤ-ਧੀਆਂ ਨਸ਼ਿਆਂ ਨੇ ਨਿਗਲ ਲਏ ਹਨ | ਉਨ੍ਹਾਂ ਲਈ ਇਹ ਮਾਅਨੇ ਨਹੀਂ ਰੱਖਦਾ ਕਿ ਕੇਂਦਰ ਵਿਚ ਕਿਹੜੀ ਪਾਰਟੀ ਹੈ ਜਾਂ ਸੂਬੇ ਵਿਚ ਕਿਸ ਦੀ ਸਰਕਾਰ ਹੈ | ਜੇਕਰ ਉਨ੍ਹਾਂ ਦੇ ਬੱਚੇ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ, ਤਾਂ ਸਾਰੀਆਂ ਸਿਆਸੀ ਧਿਰਾਂ ਉਨ੍ਹਾਂ ਨੂੰ  ਅਸਫਲ ਹੀ ਦਿਖਾਈ ਦਿੰਦੀਆਂ ਹਨ | ਨਸ਼ਾ ਤਸਕਰਾਂ ਅਤੇ ਮਾਫ਼ੀਆ ਨੂੰ  ਸਰਪ੍ਰਸਤੀ ਦੇਣ, ਉਨ੍ਹਾਂ ਨੂੰ  ਬਚਾਉਣ ਜਾਂ ਉਨ੍ਹਾਂ ਵਿਰੁੱਧ ਕਾਰਵਾਈ ਵਿਚ ਜਾਣਬੁਝ ਕੇ ਢਿੱਲ ਵਰਤਣ ਵਾਲੇ ਕਿਸੇ ਵੀ ਵਿਅਕਤੀ ਨੂੰ  ਜਵਾਬਦੇਹੀ ਤੋਂ ਬਚਣ ਨਹੀਂ ਦੇਣਾ ਚਾਹੀਦਾ | ਝੋਟਾ ਕਾਂਡ ਹੋਵੇ ਜਾਂ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀਆਂ ਹੋਰ ਮੌਤਾਂ, ਜਾਂਚਾਂ ਦੇ ਨਤੀਜੇ ਉਦੋਂ ਹੀ ਅਰਥਪੂਰਨ ਹੋਣਗੇ, ਜਦੋਂ ਉਨ੍ਹਾਂ ਪਿੱਛੇ ਸੱਚ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ  ਸਜ਼ਾ ਦਿਵਾਉਣ ਦੀ ਇਮਾਨਦਾਰ ਇੱਛਾ ਹੋਵੇ | ਸਿਰਫ਼ ਜਾਂਚ ਕਿਸੇ ਸਮਾਜ ਦਾ ਭਵਿੱਖ ਨਹੀਂ ਬਦਲਦੀ; ਨਿਆਂਪੂਰਨ ਕਾਰਵਾਈ ਅਤੇ ਸਿਆਸੀ-ਪ੍ਰਸ਼ਾਸਨਿਕ ਇੱਛਾ-ਸ਼ਕਤੀ ਬਦਲਦੀ ਹੈ | ਪਰ ਇਸ ਸੰਘਰਸ਼ ਵਿਚ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ | ਪੰਜਾਬ ਨੂੰ  ਸਿਆਸੀ ਦੋਸ਼ਾਰੋਪਣ ਨਹੀਂ, ਸਾਂਝੀ ਕਾਰਵਾਈ, ਜਾਂਚਾਂ ਦੇ ਐਲਾਨ ਨਹੀਂ, ਨਿਆਂ ਅਤੇ ਵਾਅਦੇ ਨਹੀਂ, ਨਤੀਜੇ ਚਾਹੀਦੇ ਹਨ | ਹੁਣ ਲੋਕਾਂ ਨੂੰ  ਵੀ ਚੁੱਪ ਤੋੜਨੀ ਪਵੇਗੀ | ਸਮਾਜਿਕ ਸੰਸਥਾਵਾਂ, ਮਾਪਿਆਂ ਅਤੇ ਜਾਗਰੂਕ ਨਾਗਰਿਕਾਂ ਨੂੰ  ਨਸ਼ਾ ਮਾਫ਼ੀਆ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ |

-ਬਿ੍ਜ ਭੂਸ਼ਣ ਗੋਇਲ, ਲੁਧਿਆਣਾ

ਸਾਫ਼ ਪਾਣੀ ਦੀ ਦੁਰਵਰਤੋ 

ਜਿਵੇਂ-ਜਿਵੇਂ ਭੂਗੋਲਿਕ ਪ੍ਰਸਥਿਤੀਆਂ ਵਿਚ ਤਬਦੀਲੀ ਕਾਰਨ ਧਰਤੀ 'ਤੇ ਬਰਸਾਤ ਘੱਟ ਰਹੀ ਹੈ, ਤਿਵੇਂ-ਤਿਵੇਂ ਅਸੀਂ ਘਰਾਂ, ਉਦਯੋਗਾਂ, ਖੇਤੀ ਆਦਿ ਲਈ ਭੂਮੀਗਤ ਜਲ ਭੰਡਾਰ 'ਤੇ ਨਿਰਭਰਤਾ ਵਧਾ ਕੇ ਵਰਤੋਂ ਵਧਾ ਲਈ ਹੈ | ਅਸੀਂ ਪਾਣੀ ਦੀ ਸਹੀ ਵਰਤੋਂ ਨੂੰ  ਦਰ ਕਿਨਾਰਾ ਕਰਕੇ ਆਧੁਨਿਕ ਸਾਧਨਾਂ ਨਾਲ ਪਾਣੀ ਦੀ ਦੁਰਵਰਤੋ ਵਧਾ ਲਈ ਹੈ | ਪਾਣੀ ਦੀ ਦੁਰਵਰਤੋ ਸੰਬੰਧੀ ਸੁਚੇਤ ਕਰਦਾ ਲੇਖਕ ਮੋਹਰ ਸਿੰਘ ਸਿਰਸੜੀ ਦਾ ਲੇਖ 'ਘਰਾਂ ਵਿਚ ਸਾਫ ਪਾਣੀ ਦੀ ਦੁਰਵਰਤੋ' ਬਾਰੇ ਪੜਿ੍ਹਆ, ਵਧੀਆ ਲੱਗਾ | ਲੇਖਕ ਨੇ ਨਿੱਕੀਆਂ-ਨਿੱਕੀਆਂ ਗਲਤੀਆਂ ਅਤੇ ਘਰਾਂ ਵਿਚ ਪਾਣੀ ਦੀ ਦੁਰਵਰਤੋ ਸੰਬੰਧੀ ਉਦਾਹਰਨਾਂ ਸਹਿਤ ਚਾਨਣਾ ਪਾਇਆ ਹੈ | ਇਸ ਵਿਚ ਕੋਈ ਸ਼ੱਕ ਨਹੀ ਕਿ ਧਰਤੀ ਹੇਠਲੇ ਪਾਣੀ ਦੇ ਜਲਦ ਖ਼ਾਤਮੇ ਬਾਬਤ ਭੂ ਜਲ ਮਾਹਰ ਹਕੂਮਤਾਂ ਨੂੰ  ਸਮੇਂ-ਸਮੇਂ ਤੇ ਅਲਰਟ ਕਰ ਰਹੇ ਹਨ, ਪਰ ਹਕੂਮਤਾਂ ਸੱਤਾ ਦੇ ਨਸ਼ੇ 'ਚ ਚੂਰ ਇਸ ਭਵਿੱਖ ਦੀ ਵੱਡੀ ਅਤੇ ਗੰਭੀਰ ਸਮੱਸਿਆ ਤੋਂ ਅਵੇਸਲੀਆਂ ਸੁੱਤੀਆਂ ਪਈਆਂ ਹਨ | ਸਰਕਾਰਾਂ ਨੂੰ  ਰਾਜਨੀਤੀ ਤੋਂ ਉੱਪਰ ਉੱਠ ਕੇ ਪਾਣੀ ਦੁਰਵਰਤੋ ਰੋਕਣ ਸੰਬੰਧੀ ਸਖ਼ਤ ਕਾਨੂੰਨ ਬਣਾ ਕੇ ਸੰਬੰਧਿਤ ਮਹਿਕਮਿਆਂ ਨੂੰ  ਸਖ਼ਤੀ ਨਾਲ ਲਾਗੂ ਕਰਨ ਲਈ ਪਹਿਲਕਦਮੀ ਕਰਨ ਦੀ ਲੋੜ ਹੈ | ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ, ਪਾਣੀ ਨਾਲ ਸੰਬੰਧਿਤ ਸਰਕਾਰੀ ਮਹਿਕਮਿਆਂ, ਰਾਜਨੀਤੀਵਾਨਾਂ, ਧਾਰਮਿਕ ਸੰਸਥਾਵਾਂ ਆਦਿ ਨੂੰ  ਪਾਣੀ ਬਚਾਉਣ ਅਤੇ ਦੁਰਵਰਤੋ ਰੋਕਣ ਲਈ ਪ੍ਰੇਰਤ ਮੁਹਿੰਮ ਵਿੱਢਣੀ ਚਾਹੀਦੀ ਹੈ |

-ਇੰਜੀ. ਸਤਨਾਮ ਸਿੰਘ ਮੱਟੂ 
ਬੀਂਬੜ੍ਹ ਸੰਗਰੂਰ 

ਪਿਛਲੀ ਖ਼ਬਰ ਰੇਲਵੇ ਪਾਰਕ ’ਚੋਂ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਵਿਚਾਰ-ਪ੍ਰਵਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।