27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

24 ਲੱਖ ਡਾਲਰ ਤੋਂ ਵੱਧ ਦੀ ਠੱਗੀ ਦੇ ਮਾਮਲੇ ’ ਚ ਭਾਰਤੀ ਵਿਅਕਤੀ ਗ੍ਰਿਫ਼ਤਾਰ

ਨਿਊਯਾਰਕ, 27 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਸੰਘੀ ਅਧਿਕਾਰੀ ਬਣ ਕੇ ਇਕ ਵਿਅਕਤੀ ਨੂੰ ਡਰਾਉਣ ਤੇ ਉਸ ਤੋਂ 24 ਲੱਖ ਡਾਲਰ ਤੋਂ ਵੱਧ ਦੇ ਨਿਵੇਸ਼ ਵੇਚਵਾ ਕੇ ਸੋਨਾ ਖ਼ਰੀਦਵਾਉਣ ਦੀ ਠੱਗੀ ਦੇ ਮਾਮਲੇ ’ਚ ਬੋਸਟਨ ਦੇ 25 ਸਾਲਾ ਭੌਤਿਕ ਚੋਵਟੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਸਕਾਨਸਿਨ ਦੀ ਬੀਵਰ ਡੈਮ ਪੁਲਿਸ ਅਨੁਸਾਰ ਚੋਵਟੀਆ ਉਹ ਵਿਅਕਤੀ ਹੈ, ਜੋ ਪੀੜਤ ਦੇ ਘਰੋਂ ਸੋਨਾ ਲੈ ਕੇ ਗਿਆ ਸੀ।

ਅਜੀਤ ਡੈਸਕ 28-11-2026
ਨਿਊਯਾਰਕ, 27 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਸੰਘੀ ਅਧਿਕਾਰੀ ਬਣ ਕੇ ਇਕ ਵਿਅਕਤੀ ਨੂੰ ਡਰਾਉਣ ਤੇ ਉਸ ਤੋਂ 24 ਲੱਖ ਡਾਲਰ ਤੋਂ ਵੱਧ ਦੇ ਨਿਵੇਸ਼ ਵੇਚਵਾ ਕੇ ਸੋਨਾ ਖ਼ਰੀਦਵਾਉਣ ਦੀ ਠੱਗੀ ਦੇ ਮਾਮਲੇ ’ਚ ਬੋਸਟਨ ਦੇ 25 ਸਾਲਾ ਭੌਤਿਕ ਚੋਵਟੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਸਕਾਨਸਿਨ ਦੀ ਬੀਵਰ ਡੈਮ ਪੁਲਿਸ ਅਨੁਸਾਰ ਚੋਵਟੀਆ ਉਹ ਵਿਅਕਤੀ ਹੈ, ਜੋ ਪੀੜਤ ਦੇ ਘਰੋਂ ਸੋਨਾ ਲੈ ਕੇ ਗਿਆ ਸੀ। ਉਸ ਖ਼ਿਲਾਫ਼ ਅਪਰਾਧ ਤੋਂ ਮਿਲੀ ਇਕ ਲੱਖ ਡਾਲਰ ਤੋਂ ਵੱਧ ਦੀ ਕਮਾਈ ਜਾਣਬੁੱਝ ਕੇ ਹਾਸਲ ਕਰਨ ਨਾਲ ਸੰਬੰਧਿਤ ਹਵਾਲਾ ਰਾਸ਼ੀ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਮੁਤਾਬਕ ਉਸ ਨੇ ਬੀਵਰ ਡੈਮ ਦੇ ਇਕ ਵਸਨੀਕ ਨੂੰ ਫਰਜ਼ੀ ਸਰਕਾਰੀ ਅਧਿਕਾਰੀ ਬਣ ਕੇ ਡਰਾਇਆ ਕਿ ਉਸ ਦੇ ਨਾਂਅ ’ਤੇ ਧੋਖੇ ਨਾਲ ਕਰਜ਼ੇ ਲਏ ਜਾ ਰਹੇ ਹਨ। ਫਿਰ ਉਸ ਨੂੰ 24 ਲੱਖ ਡਾਲਰ ਤੋਂ ਵੱਧ ਦੇ ਨਿਵੇਸ਼ ਵੇਚ ਕੇ ਸੋਨਾ ਖ਼ਰੀਦਣ ਲਈ ਮਜਬੂਰ ਕੀਤਾ ਗਿਆ ਅਤੇ ਸਰਕਾਰ ਵੱਲੋਂ ਸੋਨਾ ਸੁਰੱਖਿਅਤ ਰੱਖਣ ਦਾ ਭਰੋਸਾ ਦਿੱਤਾ। ਬਾਅਦ ’ਚ ਇਕ ਵਿਅਕਤੀ ਗੁਪਤ ਕੋਡ ਦੱਸ ਕੇ ਸੋਨਾ ਲੈ ਗਿਆ। ਜਾਂਚ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ’ਤੇ ਚੋਵਟੀਆ ਨੂੰ ਬੋਸਟਨ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਉਸ ਨੂੰ ਵਿਸਕਾਨਸਿਨ ਲਿਆਉਣ ਦੀ ਕਾਰਵਾਈ ਜਾਰੀ ਹੈ।
ਪਿਛਲੀ ਖ਼ਬਰ ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ਸਟ੍ਰੋਬ ਟੈਲਬੌਟ ਦਾ ਦਿਹਾਂਤ ਪੋਖਰਣ ਪ੍ਰਮਾਣੂ ਤਜਰਬਿਆਂ ਤੋਂ ਬਾਅਦ ਭਾਰਤ-ਅਮਰੀਕਾ... ਅਗਲੀ ਖ਼ਬਰ ਦੌੜ ਪੂਰੀ ਕਰਦੇ ਹੋਏ ਨਿਊਜ਼ੀਲੈਂਡ ਦੇ ਖ਼ਿਡਾਰੀ। -ਕ੍ਰਾਈਸਟਚਰਚ ਟੈਸਟ- ਨਿਊਜ਼ੀਲੈਂਡ ਨੇ ਪਹਿਲੇ ਦਿਨ 5 ਵਿਕਟਾਂ ਦੇ ਨੁਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।