ਇਟਲੀ ’ਚ ਕਿਰਪਾਨ ਪਹਿਨਣ ’ਤੇ ਸਿੱਖ ਮਹਿਲਾ ਖ਼ਿਲਾਫ਼ ਕੇਸ ਦਰਜ
ਵੈਨਿਸ (ਇਟਲੀ), 27 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ’ਚ ਭਾਵੇਂ ਵੱਡੀ ਗਿਣਤੀ ’ਚ ਸਿੱਖ ਭਾਈਚਾਰਾ ਵਸਦਾ ਹੈ ਤੇ ਇੱਥੇ ਸਿੱਖ ਭਾਈਚਾਰੇ ਵਲੋਂ ਧਰਮ ਦੀ ਜਾਣਕਾਰੀ ਤੇ ਪਹਿਚਾਣ ਲਈ ਵੱਡੇ ਸਮਾਗਮ ਵੀ ਕਰਵਾਏ ਜਾਂਦੇ ਹਨ, ਪ੍ਰੰਤੂ ਵਿਚੈਂਸਾ ਇਲਾਕੇ ਤੋਂ ਇਕ ਵਾਰ ਫਿਰ ਹੈਰਾਨੀਜਨਕ ਅਤੇ ਨਿਰਾਸ਼ਾਜਨਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਆਰਜੀਨਿਆਨੋ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਇਲਾਜ ਲਈ ਪਹੁੰਚੀ ਇਕ ਸਿੱਖ ਮਹਿਲਾ ਖ਼ਿਲਾਫ਼ ਕਿਰਪਾਨ ਪਹਿਨੀ ਹੋਣ ਕਾਰਨ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ।
ਵੈਨਿਸ (ਇਟਲੀ), 27 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ’ਚ ਭਾਵੇਂ ਵੱਡੀ ਗਿਣਤੀ ’ਚ ਸਿੱਖ ਭਾਈਚਾਰਾ ਵਸਦਾ ਹੈ ਤੇ ਇੱਥੇ ਸਿੱਖ ਭਾਈਚਾਰੇ ਵਲੋਂ ਧਰਮ ਦੀ ਜਾਣਕਾਰੀ ਤੇ ਪਹਿਚਾਣ ਲਈ ਵੱਡੇ ਸਮਾਗਮ ਵੀ ਕਰਵਾਏ ਜਾਂਦੇ ਹਨ, ਪ੍ਰੰਤੂ ਵਿਚੈਂਸਾ ਇਲਾਕੇ ਤੋਂ ਇਕ ਵਾਰ ਫਿਰ ਹੈਰਾਨੀਜਨਕ ਅਤੇ ਨਿਰਾਸ਼ਾਜਨਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਆਰਜੀਨਿਆਨੋ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਇਲਾਜ ਲਈ ਪਹੁੰਚੀ ਇਕ ਸਿੱਖ ਮਹਿਲਾ ਖ਼ਿਲਾਫ਼ ਕਿਰਪਾਨ ਪਹਿਨੀ ਹੋਣ ਕਾਰਨ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ। ਬੀਤੇ ਦਿਨ 26 ਨਵੰਬਰ ਨੂੰ ਜਦੋਂ ਸਿੱਖ ਮਹਿਲਾ ਇਲਾਜ ਲਈ ਐਮਰਜੈਂਸੀ ਵਿਭਾਗ ਦੇ ਡਾਕਟਰਾਂ ਕੋਲ ਗਈ ਤਾਂ ਡਾਕਟਰਾਂ ਨੇ ਡਰਦਿਆਂ ਪੁਲਿਸ ਨੂੰ ਫੋਨ ਕਰ ਦਿੱਤਾ। ਇਸ ਤੋਂ ਬਾਅਦ ਤਰੀਸ਼ਨੋ ਸ਼ਹਿਰ ਦੀ ਪੁਲਿਸ ਆਰਜੀਨਿਆਨੋ ਹਸਪਤਾਲ ਪਹੁੰਚੀ ਤੇ ਸਿੱਖ ਮਹਿਲਾ ਖ਼ਿਲਾਫ਼ ਕੇਸ ਦਰਜ ਕਰ ਦਿੱਤਾ। ਪੁਲਿਸ ਵਲੋਂ ਉਸ ਦੀ ਕਿਰਪਾਨ ਨੂੰ ਸਿਰਫ਼ ਤੇਜ਼ਧਾਰ ਹਥਿਆਰ ਭਾਵ ਚਾਕੂ ਮੰਨਿਆ ਗਿਆ। ਇਸ ਘਟਨਾ ਕਾਰਨ ਇਟਲੀ ਵਿਚ ਇਕ ਵਾਰ ਫਿਰ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।