ਦੋ ਦਿਨਾਂ ਖੂਨਦਾਨ ਕੈਂਪ ਅੱਜ ਤੋਂ
ਟੋਰਾਂਟੋ, 6 ਨਵੰਬਰ (ਹਰਜੀਤ ਸਿੰਘ ਬਾਜਵਾ)-ਸਿੱਖ ਨੇਸ਼ਨ ਸੰਸਥਾ ਵਲੋਂ ਸਮੁੱਚੇ ਲੋਕਾਂ ਦੇ ਸਹਿਯੋਗ ਨਾਲ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ ਸਲਾਨਾਂ 2 ਦਿਨਾਂ ਖੂਨਦਾਨ ਕੈਂਪ ਨਵੰਬਰ 7 ਤੇ 8 ਨਵੰਬਰ ਐਤਵਾਰ ਨੂੰ ਬਰੈਂਪਟਨ ਦੇ ਖਾਲਸਾ ਕਮਿਉਨਿਟੀ ਸਕੂਲ (69 ਮੇਟਲੈਂਡ ਸਟਰੀਟ ਬਰੈਂਪਟਨ) ਵਿਖੇ ਲਾਇਆ ਜਾ ਰਿਹਾ ਹੈ, ਬਲਜੀਤ ਸਿੰਘ ਘੁੰਮਣ ਵਲੋਂ ਭੇਜੀ ਜਾਣਕਾਰੀ ਅਨੁਸਾਰ ਕੈਨੇਡੀਅਨ ਬਲੱਡ ਸਰਵਿਸਿਜ਼ ਸੰਸਥਾ ਵੀ ਇਸ ਮੁਹਿੰਮ ਦੀ ਸਹਿਯੋਗੀ ਹੋਵੇਗੀ। ਘੁੰਮਣ ਦੇ ਦੱਸਣ ਅਨੁਸਾਰ ਸੈਂਕੜੇ ਜਿੰਦਗੀਆਂ ਬਚਾਉਣ ਦੇ ਕੰਮ ਆਉਣ ਵਾਲੇ ਇਸ ਕਾਰਜ਼ ਨਾਲ ਸਮਾਜਿਕ ਤੌਰ ’ਤੇ ਵੀ ਸਿੱਖ ਕੌਮ ਦੀ ਸ਼ਲਾਘਾ ਹੁੰਦੀ ਹੈ।
ਅਜੀਤ ਡੈਸਕ
07-11-2026