07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਬਰਤਾਨੀਆ ਵਿਚ ਭਾਰਤ ਦੀ ਵੱਡੀ ਪ੍ਰਾਪਤੀ , ਵਰਲਡ ਟਰੈਵਲ ਮਾਰਕੀਟ ਲੰਡਨ ਵਿਚ ‘ ਇਨਕ੍ਰੈਡੀਬਲ ਇੰਡੀਆ ’ ਪੈਵੇਲੀਅਨ ਨੂੰ ਸਰਵੋਤਮ ਸਟੈਂਡ ਐਵਾਰਡ

ਲੰਡਨ, 6 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਆਯੋਜਿਤ ਵਿਸ਼ਵ ਪ੍ਰਸਿੱਧ ਸੈਰ-ਸਪਾਟਾ ਪ੍ਰਦਰਸ਼ਨੀ ‘ਵਰਲਡ ਟਰੈਵਲ ਮਾਰਕੀਟ’ ਵਿਚ ਭਾਰਤ ਦੇ ‘ਇਨਕ੍ਰੈਡੀਬਲ ਇੰਡੀਆ’ ਪੈਵੇਲੀਅਨ ਨੇ ‘ਬੈਸਟ ਸਟੈਂਡ ਫਾਰ ਡੂਇੰਗ ਬਿਜ਼ਨਸ’ ਐਵਾਰਡ ਜਿੱਤ ਕੇ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਹਾਸਲ ਕੀਤਾ ਹੈ। ਲੰਡਨ ਦੇ ਐਕਸੈਲ ਪ੍ਰਦਰਸ਼ਨੀ ਕੇਂਦਰ ਵਿਚ 3 ਤੋਂ 5 ਨਵੰਬਰ ਤੱਕ ਚੱਲੀ ਇਸ ਪ੍ਰਦਰਸ਼ਨੀ ਦੌਰਾਨ ਭਾਰਤ ਨੇ ਆਪਣੇ ਅਮੀਰ ਸੱਭਿਆਚਾਰ, ਇਤਿਹਾਸਕ ਵਿਰਾਸਤ, ਧਾਰਮਿਕ ਸਥਾਨਾਂ, ਕੁਦਰਤੀ ਸੁੰਦਰਤਾ ਅਤੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ।

ਅਜੀਤ ਡੈਸਕ 07-11-2026
ਲੰਡਨ, 6 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਆਯੋਜਿਤ ਵਿਸ਼ਵ ਪ੍ਰਸਿੱਧ ਸੈਰ-ਸਪਾਟਾ ਪ੍ਰਦਰਸ਼ਨੀ ‘ਵਰਲਡ ਟਰੈਵਲ ਮਾਰਕੀਟ’ ਵਿਚ ਭਾਰਤ ਦੇ ‘ਇਨਕ੍ਰੈਡੀਬਲ ਇੰਡੀਆ’ ਪੈਵੇਲੀਅਨ ਨੇ ‘ਬੈਸਟ ਸਟੈਂਡ ਫਾਰ ਡੂਇੰਗ ਬਿਜ਼ਨਸ’ ਐਵਾਰਡ ਜਿੱਤ ਕੇ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਹਾਸਲ ਕੀਤਾ ਹੈ। ਲੰਡਨ ਦੇ ਐਕਸੈਲ ਪ੍ਰਦਰਸ਼ਨੀ ਕੇਂਦਰ ਵਿਚ 3 ਤੋਂ 5 ਨਵੰਬਰ ਤੱਕ ਚੱਲੀ ਇਸ ਪ੍ਰਦਰਸ਼ਨੀ ਦੌਰਾਨ ਭਾਰਤ ਨੇ ਆਪਣੇ ਅਮੀਰ ਸੱਭਿਆਚਾਰ, ਇਤਿਹਾਸਕ ਵਿਰਾਸਤ, ਧਾਰਮਿਕ ਸਥਾਨਾਂ, ਕੁਦਰਤੀ ਸੁੰਦਰਤਾ ਅਤੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ। ਭਾਰਤੀ ਪੈਵੇਲੀਅਨ ਨੂੰ ਇਹ ਸਨਮਾਨ ਕਾਰੋਬਾਰੀ ਮੀਟਿੰਗਾਂ ਲਈ ਸੁਚੱਜੇ ਪ੍ਰਬੰਧ, ਬਿਹਤਰ ਡਿਜ਼ਾਈਨ ਅਤੇ ਅੰਤਰਰਾਸ਼ਟਰੀ ਸੈਰ-ਸਪਾਟਾ ਕਾਰੋਬਾਰੀਆਂ ਵਿਚਕਾਰ ਸੰਪਰਕ ਵਧਾਉਣ ਲਈ ਦਿੱਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸੈਰ-ਸਪਾਟਾ ਵਿਭਾਗਾਂ, ਹੋਟਲ ਕਾਰੋਬਾਰੀਆਂ, ਏਅਰਲਾਈਨਾਂ ਅਤੇ ਟੂਰ ਆਪਰੇਟਰਾਂ ਨੇ ਹਿੱਸਾ ਲਿਆ। ਭਾਰਤ ਦੇ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਨਮਾਨ ਭਾਰਤ ਦੇ ਸੈਰ-ਸਪਾਟਾ ਖੇਤਰ ਦੀ ਵਧ ਰਹੀ ਅੰਤਰਰਾਸ਼ਟਰੀ ਪਛਾਣ ਅਤੇ ਵਿਸ਼ਵ ਪੱਧਰੀ ਕਾਰੋਬਾਰੀ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਦਾ ਪ੍ਰਤੀਕ ਹੈ। ਇਸ ਪ੍ਰਾਪਤੀ ਨਾਲ ਭਾਰਤ ਨੂੰ ਵਿਸ਼ਵ ਸੈਰ-ਸਪਾਟਾ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਹੋਰ ਮਜ਼ਬੂਤ ਕਰਨ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਨਵੇਂ ਮੌਕੇ ਮਿਲਣ ਦੀ ਉਮੀਦ ਹੈ।
ਪਿਛਲੀ ਖ਼ਬਰ ਗਲਾਸਗੋ ਦੇ ਵਪਾਰਕ ਸਮਾਗਮ ਵਿਚ ਭਾਰਤੀ ਕੌਂਸਲ ਜਨਰਲ ਦੀ ਸ਼ਮੂਲੀਅਤ, ਵਪਾਰਕ ਮੌਕਿਆਂ ਨੂੰ ਨਿਵੇਸ਼ ਤੇ ਰੁਜ਼ਗਾਰ ਵਿਚ ਬਦਲਣ... ਅਗਲੀ ਖ਼ਬਰ ਦੀਵਾਲੀ ਮੌਕੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵਲੋਂ ਸ਼ੁੱਭਕਾਮਨਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।