ਟਰੰਪ ਵਲੋਂ ਸਰਕਾਰੀ ਧੋਖਾਧੜੀ ਫੜਾਉਣ ਵਾਲਿਆਂ ਲਈ 2.5 ਕਰੋੜ ਡਾਲਰ ਦੀ ਯੋਜਨਾ ਦਾ ਐਲਾਨ
ਨਿਊਯਾਰਕ, 21 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਕਾਰੀ ਫੰਡਾਂ ਦੀ ਧੋਖਾਧੜੀ ਰੋਕਣ ਲਈ 2 ਕਰੋੜ 50 ਲੱਖ ਡਾਲਰ ਦੀ ਨਵੀਂ ਇਨਾਮੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਤਹਿਤ ਧੋਖਾਧੜੀ ਬਾਰੇ ਅਜਿਹੀ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ 10 ਹਜ਼ਾਰ ਤੋਂ 30 ਹਜ਼ਾਰ ਡਾਲਰ ਤੱਕ ਦਾ ਇਨਾਮ ਮਿਲ ਸਕਦਾ ਹੈ, ਜਿਸ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਹੋਵੇਗੀ।
ਨਿਊਯਾਰਕ, 21 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਕਾਰੀ ਫੰਡਾਂ ਦੀ ਧੋਖਾਧੜੀ ਰੋਕਣ ਲਈ 2 ਕਰੋੜ 50 ਲੱਖ ਡਾਲਰ ਦੀ ਨਵੀਂ ਇਨਾਮੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਤਹਿਤ ਧੋਖਾਧੜੀ ਬਾਰੇ ਅਜਿਹੀ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ 10 ਹਜ਼ਾਰ ਤੋਂ 30 ਹਜ਼ਾਰ ਡਾਲਰ ਤੱਕ ਦਾ ਇਨਾਮ ਮਿਲ ਸਕਦਾ ਹੈ, ਜਿਸ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਹੋਵੇਗੀ।ਵਾਈਟ ਹਾਊਸ ਵਿਚ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਮੌਜੂਦਗੀ ਦੌਰਾਨ ਟਰੰਪ ਨੇ ਕਿਹਾ ਕਿ ਧੋਖਾਧੜੀ ਸਾਹਮਣੇ ਲਿਆਉਣ ਵਾਲਿਆਂ ਨੂੰ ਸੰਬੰਧਿਤ ਰਕਮ ਦਾ ਇਕ ਫ਼ੀਸਦੀ ਹਿੱਸਾ ਦਿੱਤਾ ਜਾਵੇਗਾ। ਹਾਲਾਂਕਿ, ਨਿਆਂ ਵਿਭਾਗ ਨੇ ਇਨਾਮ ਦੀ ਹੱਦ 30 ਹਜ਼ਾਰ ਡਾਲਰ ਦੱਸੀ ਹੈ। ਟਰੰਪ ਨੇ ਕਿਹਾ ਕਿ ਇਨਾਮ ਦੇ ਦਾਅਵਿਆਂ ਬਾਰੇ ਉਹ ਖ਼ੁਦ ਫ਼ੈਸਲਾ ਕਰਨਗੇ।ਇਸ ਮੌਕੇ 24 ਸਾਲਾ ਯੂਟਿਊਬਰ ਨਿਕ ਸ਼ਰਲੀ ਨੂੰ 10 ਹਜ਼ਾਰ ਡਾਲਰ ਦਾ ਚੈੱਕ ਦਿੱਤਾ ਗਿਆ। ਸ਼ਰਲੀ ਨੇ ਮਿਨੇਸੋਟਾ ਦੇ ਚਾਈਲਡ ਕੇਅਰ ਸੈਂਟਰਾਂ ਵਿਚ ਸਰਕਾਰੀ ਫੰਡਾਂ ਦੀ ਕਥਿਤ ਧੋਖਾਧੜੀ ਬਾਰੇ ਵੀਡੀਓ ਜਾਰੀ ਕੀਤੀ ਸੀ। ਹਾਲਾਂਕਿ, ਸੂਬੇ ਦੇ ਅਧਿਕਾਰੀਆਂ ਨੇ ਉਸ ਦੇ ਕੁਝ ਦਾਅਵਿਆਂ ਨੂੰ ਗੁੰਮਰਾਹਕੁੰਨ ਦੱਸਿਆ ਸੀ। ਯੋਜਨਾ ਦੀ ਜ਼ਿੰਮੇਵਾਰੀ ਨਿਆਂ ਵਿਭਾਗ ਕੋਲ ਹੋਵੇਗੀ। ਇਸ ਦਾ ਮਕਸਦ ਟੈਕਸਾਂ ਦੇ ਪੈਸੇ ਦੀ ਦੁਰਵਰਤੋਂ ਰੋਕਣਾ ਹੈ।