22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਢਿੱਲੋਂ, ਬਰਾੜ ਤੇ ਮਿਨਹਾਸ ਸਕੂਲ ਟਰੱਸਟੀ ਬਣੀਆਂ

ਐਬਟਸਫੋਰਡ, 21 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਸਕੂਲ ਟਰੱਸਟੀ ਵਾਸਤੇ ਹੋਈਆਂ ਚੋਣਾਂ ਵਿਚ 3 ਪੰਜਾਬਣਾਂ ਸਕੂਲ ਟਰੱਸਟੀ ਚੁਣੀਆਂ ਗਈਆਂ ਹਨ। ਇਨ੍ਹਾਂ ਚੋਣਾਂ ਵਿਚ 10 ਪੰਜਾਬਣਾਂ ਆਪਣੀ ਕਿਸਮਤ ਅਜ਼ਮਾ ਰਹੀਆਂ ਸਨ ਪਰ 3 ਹੀ ਚੋਣ ਜਿੱਤਣ ਵਿਚ ਸਫ਼ਲ ਰਹੀਆਂ ਹਨ।

ਅਜੀਤ ਡੈਸਕ 22-10-2026

ਐਬਟਸਫੋਰਡ, 21 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਸਕੂਲ ਟਰੱਸਟੀ ਵਾਸਤੇ ਹੋਈਆਂ ਚੋਣਾਂ ਵਿਚ 3 ਪੰਜਾਬਣਾਂ ਸਕੂਲ ਟਰੱਸਟੀ ਚੁਣੀਆਂ ਗਈਆਂ ਹਨ। ਇਨ੍ਹਾਂ ਚੋਣਾਂ ਵਿਚ 10 ਪੰਜਾਬਣਾਂ ਆਪਣੀ ਕਿਸਮਤ ਅਜ਼ਮਾ ਰਹੀਆਂ ਸਨ ਪਰ 3 ਹੀ ਚੋਣ ਜਿੱਤਣ ਵਿਚ ਸਫ਼ਲ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ 60 ਸਕੂਲ ਜ਼ਿਲ੍ਹੇ ਭਾਵ ਸਿੱਖਿਆ ਦੇ ਬੋਰਡ ਹਨ ਤੇ ਹਰ ਚਾਰ ਸਾਲ ਬਾਅਦ ਸਕੂਲ ਟਰੱਸਟੀਆਂ ਦੀ ਚੋਣ ਹੁੰਦੀ ਹੈ ਤੇ ਚੁਣੇ ਹੋਏ ਸਕੂਲ ਟਰੱਸਟੀ ਆਪਣੇ ਬੋਰਡ ਦਾ ਚੇਅਰਮੈਨ ਚੁਣਦੇ ਹਨ। ਡਾ. ਅਮੀਨ ਢਿੱਲੋਂ ਡੈਲਟਾ ਸਕੂਲ ਬੋਰਡ ਦੀ ਟਰੱਸਟੀ ਚੁਣੀ ਗਈ ਹੈ। ਡਾ. ਅਮੀਨ ਢਿੱਲੋਂ ਨੇ ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬ੍ਰਿਟਸ਼ ਕੋਲੰਬੀਆ ਤੋਂ ਬਾਇਓਲੋਜੀ ਤੇ ਬਾਇਓਕਮਿਸਟਰੀ ’ਚ ਪੀ.ਐਚ.ਡੀ. ਕੀਤੀ ਹੋਈ ਹੈ ਤੇ ਰਜਿਸਟਰਡ ਕਲੀਨੀਕਲ ਕੌਂਸਲਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਉੱਘੇ ਬਾਗਬਾਨੀ ਕਿਸਾਨ ਹਰਭਜਨ ਸਿੰਘ ਬਰਾੜ ਦੀ ਧੀ ਮਨਪ੍ਰੀਤ ਕੌਰ ਬਰਾੜ ਸਮਰਲੈਂਡ ਦੀ ਸਕੂਲ ਟਰੱਸਟੀ ਚੁਣੀ ਗਈ ਹੈ, ਜਦਕਿ ਰੋਜ਼ੀ ਮਿਨਹਾਸ ਕੁਕਿਟਲਮ ਤੋਂ ਸਕੂਲ ਟਰੱਸਟੀ ਦੀ ਚੋਣ ਜਿੱਤਣ ਵਿਚ ਕਾਮਯਾਬ ਰਹੀ ਹੈ। ਰੋਜ਼ੀ ਮਿਨਹਾਸ ਨਿਊਵੈਸਟਮਿਨਸਟਰ ਦੇ ਰਾਇਲ ਕੋਲੰਬੀਅਨ ਹਸਪਤਾਲ ਵਿਖੇ ਰੇਡੀਓਲੌਜੀ ਟੈਕਨਾਲੌਜਿਸਟ ਹੈ। ਉਹ ਸਕੂਲ ਜ਼ਿਲ੍ਹੇ 43 ਦੇ ਪੇਰੈਂਟਸ ਐਡਵਾਈਜ਼ਰੀ ਕੌਂਸਲ ਦੀ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੀ ਹੈ।

ਪਿਛਲੀ ਖ਼ਬਰ ਪੈਟਰੋਲ ਪਵਾ ਕੇ ਬਿਨਾਂ ਭੁਗਤਾਨ ਕੀਤੇ ਚਲੇ ਗਏ ਵਿਕਟੋਰੀਆ ਦੇ ਮੁੱਖ ਮੰਤਰੀ ਅਗਲੀ ਖ਼ਬਰ ਹੰਸਲੋ ਦੇ ਪੰਜਾਬੀ ਮੂਲ ਦੇ ਕਾਰੋਬਾਰੀ ਨਿਰਪਾਲ ਰਿਆਤ ਤੋਂ ਮਹਾਰਾਜਾ ਚਾਰਲਸ ਨੇ ਓ . ਬੀ . ਈ . ਸਨਮਾਨ ਵਾਪਸ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।