21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬੱਚਿਆਂ ਦੇ ਕੈਂਸਰ ਖ਼ਿਲਾਫ਼ 600 ਕਿਲੋਮੀਟਰ ਸਾਈਕਲ ਯਾਤਰਾ ਮੁਕੰਮਲ 19 ਪੁਲਿਸ ਤੇ ਐਮਰਜੈਂਸੀ ਕਰਮਚਾਰੀਆਂ ਨੇ ਦਿਖਾਈ ਏਕਤਾ ਦੀ ਮਿਸਾਲ

ਵੈਨਕੂਵਰ, 20 ਸਤੰਬਰ (ਮਲਕੀਤ ਸਿੰਘ)-ਬੱਚਿਆਂ ਦੇ ਕੈਂਸਰ ਖ਼ਿਲਾਫ਼ ਖੋਜ ਅਤੇ ਕੈਂਸਰ ਪੀੜਤ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਕੱਢੀ ਗਈ 6 ਦਿਨਾਂ ਦੀ ‘ਕੌਪਸ ਫਾਰ ਕੈਂਸਰ-ਟੂਰ ਡੀ ਵੈਲੀ 2026’ ਸਾਈਕਲ ਯਾਤਰਾ 600 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਨ ਮਗਰੋਂ ਸਮਾਪਤ ਹੋ ਗਈ ਹੈ। ਇਸ ਸਾਲ 19 ਪੁਲਿਸ, ਅੱਗ ਬੁਝਾਊ ਅਤੇ ਹੋਰ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੇ ਇਸ ਯਾਤਰਾ ਵਿੱਚ ਹਿੱਸਾ ਲਿਆ।

ਅਜੀਤ ਡੈਸਕ 21-09-2026
ਵੈਨਕੂਵਰ, 20 ਸਤੰਬਰ (ਮਲਕੀਤ ਸਿੰਘ)-ਬੱਚਿਆਂ ਦੇ ਕੈਂਸਰ ਖ਼ਿਲਾਫ਼ ਖੋਜ ਅਤੇ ਕੈਂਸਰ ਪੀੜਤ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਕੱਢੀ ਗਈ 6 ਦਿਨਾਂ ਦੀ ‘ਕੌਪਸ ਫਾਰ ਕੈਂਸਰ-ਟੂਰ ਡੀ ਵੈਲੀ 2026’ ਸਾਈਕਲ ਯਾਤਰਾ 600 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਨ ਮਗਰੋਂ ਸਮਾਪਤ ਹੋ ਗਈ ਹੈ। ਇਸ ਸਾਲ 19 ਪੁਲਿਸ, ਅੱਗ ਬੁਝਾਊ ਅਤੇ ਹੋਰ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੇ ਇਸ ਯਾਤਰਾ ਵਿੱਚ ਹਿੱਸਾ ਲਿਆ।ਸਾਈਕਲ ਸਵਾਰਾਂ ਨੇ ਸਰੀ, ਲੈਂਗਲੀ, ਵ੍ਹਾਈਟ ਰਾਕ, ਐਬਟਸਫੋਰਡ, ਮਿਸ਼ਨ ਅਤੇ ਚਿਲੀਵੈਕ ਸਮੇਤ ਫਰੇਜ਼ਰ ਵੈਲੀ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘਦਿਆਂ ਲੋਕਾਂ ਨੂੰ ਬੱਚਿਆਂ ਦੇ ਕੈਂਸਰ ਬਾਰੇ ਜਾਗਰੂਕ ਕੀਤਾ। ਯਾਤਰਾ ਦੌਰਾਨ ਸਕੂਲਾਂ, ਪੁਲਿਸ ਦਫ਼ਤਰਾਂ ਅਤੇ ਹੋਰ ਥਾਵਾਂ ‘ਤੇ ਲੋਕਾਂ ਵਲੋਂ ਸਾਈਕਲ ਸਵਾਰਾਂ ਦਾ ਸਵਾਗਤ ਕੀਤਾ ਗਿਆ। ਇਸ ਮੁਹਿੰਮ ਦਾ ਮੁੱਖ ਮਕਸਦ ਕੈਨੇਡੀਅਨ ਕੈਂਸਰ ਸੁਸਾਇਟੀ ਲਈ ਰਾਸ਼ੀ ਇਕੱਠਾ ਕਰਨਾ ਹੈ। ਇਹ ਰਕਮ ਬੱਚਿਆਂ ਦੇ ਕੈਂਸਰ ਸਬੰਧੀ ਖੋਜ ਦੇ ਨਾਲ ਕੈਂਪ ਗੁੱਡਟਾਈਮਜ਼ ਲਈ ਵੀ ਵਰਤੀ ਜਾਂਦੀ ਹੈ, ਜਿਥੇ ਕੈਂਸਰ ਨਾਲ ਜੂਝ ਰਹੇ ਜਾਂ ਇਲਾਜ ਕਰਵਾ ਚੁੱਕੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਡਾਕਟਰੀ ਨਿਗਰਾਨੀ ਹੇਠ ਮਨੋਰੰਜਨ ਅਤੇ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਸਾਲ ਦੀ ਮੁਹਿੰਮ ਦੌਰਾਨ 2 ਲੱਖ 36 ਹਜ਼ਾਰ 400 ਡਾਲਰ ਰਾਸ਼ੀ ਇਕੱਤਰ ਹੋਈ ਹੈ।
ਪਿਛਲੀ ਖ਼ਬਰ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਵਿਨੀਪੈਗ ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਰਿਚਮੰਡ ਦੇ ਖੇਤੀ ਵਿਰਾਸਤੀ ਮੇਲੇ ‘ਚ ਸੈਂਕੜੇ ਪਰਿਵਾਰਾਂ ਨੇ ਖੇਤਾਂ ਵਿਚ ਮਾਣਿਆ ਕੁਦਰਤ ਦਾ ਆਨੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।