24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਐਟਲਾਂਟਿਕ ਮਹਾਸਾਗਰ ਦਾ ਨਾਂਅ ਆਪਣੇ ਜਾਂ ਅਮਰੀਕਾ ਦੇ ਨਾਂਅ ’ ਤੇ ਰੱਖਣਾ ਚਾਹੁੰਦੇ ਸਨ ਟਰੰਪ

ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਟਲਾਂਟਿਕ ਮਹਾਸਾਗਰ ਦਾ ਨਾਂਅ ਬਦਲ ਕੇ ਆਪਣੇ ਜਾਂ ਅਮਰੀਕਾ ਦੇ ਨਾਂਅ ’ਤੇ ਰੱਖਣਾ ਚਾਹੁੰਦੇ ਸਨ ਪਰ ਗੂਗਲ ਦੇ ਮੁਖੀ ਸੁੰਦਰ ਪਿਚਾਈ ਨੇ ਉਨ੍ਹਾਂ ਦੀ ਇਹ ਮੰਗ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਗੱਲ ਦਾ ਖ਼ੁਲਾਸਾ ਖ਼ੁਦ ਟਰੰਪ ਨੇ ਦੱਖਣੀ ਕੈਰੋਲੀਨਾ ਵਿਚ ਇਕ ਰੈਲੀ ਦੌਰਾਨ ਕੀਤਾ।

ਗੂਗਲ ਦੇ ਮੁਖੀ ਸੁੰਦਰ ਪਿਚਾਈ ਨੇ ਕੀਤੀ ਨਾਂਹ 24-10-2026
ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਟਲਾਂਟਿਕ ਮਹਾਸਾਗਰ ਦਾ ਨਾਂਅ ਬਦਲ ਕੇ ਆਪਣੇ ਜਾਂ ਅਮਰੀਕਾ ਦੇ ਨਾਂਅ ’ਤੇ ਰੱਖਣਾ ਚਾਹੁੰਦੇ ਸਨ ਪਰ ਗੂਗਲ ਦੇ ਮੁਖੀ ਸੁੰਦਰ ਪਿਚਾਈ ਨੇ ਉਨ੍ਹਾਂ ਦੀ ਇਹ ਮੰਗ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਗੱਲ ਦਾ ਖ਼ੁਲਾਸਾ ਖ਼ੁਦ ਟਰੰਪ ਨੇ ਦੱਖਣੀ ਕੈਰੋਲੀਨਾ ਵਿਚ ਇਕ ਰੈਲੀ ਦੌਰਾਨ ਕੀਤਾ।ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਸੁੰਦਰ ਪਿਚਾਈ ਨੂੰ ਫੋਨ ਕਰਕੇ ਪੁੱਛਿਆ ਸੀ ਕਿ ਕੀ ਗੂਗਲ ਆਪਣੇ ਨਕਸ਼ਿਆਂ ਉਤੇ ਐਟਲਾਂਟਿਕ ਮਹਾਸਾਗਰ ਦਾ ਨਾਂਅ ਬਦਲ ਸਕਦਾ ਹੈ। ਟਰੰਪ ਮੁਤਾਬਕ ਪਿਚਾਈ ਨੇ ਜਵਾਬ ਦਿੱਤਾ ਕਿ ਇਸ ਵਾਰ ਉਹ ਅਜਿਹਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮਹਾਸਾਗਰ ਕਿਸੇ ਇਕ ਦੇਸ਼ ਨਾਲ ਸੰਬੰਧਿਤ ਨਹੀਂ ਹੁੰਦੇ, ਸਗੋਂ ਕਈ ਦੇਸ਼ਾਂ ਨਾਲ ਜੁੜੇ ਹੁੰਦੇ ਹਨ। ਇਸ ਲਈ ਇਨ੍ਹਾਂ ਦੇ ਨਾਂਅ ਬਦਲਣਾ ਝੀਲ ਜਾਂ ਖਾੜੀ ਦਾ ਨਾਂ ਬਦਲਣ ਜਿੰਨਾ ਆਸਾਨ ਨਹੀਂ ਹੈ।ਟਰੰਪ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਉਨ੍ਹਾਂ ਕੋਲ ਹੁਣ ਇੱਕ ਝੀਲ ਅਤੇ ਇਕ ਖਾੜੀ ਦੇ ਨਵੇਂ ਨਾਂ ਹਨ, ਇਸ ਲਈ ਇੱਕ ਦਰਿਆ ਅਤੇ ਇਕ ਮਹਾਸਾਗਰ ਦਾ ਨਾਂਅ ਵੀ ਬਦਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਐਟਲਾਂਟਿਕ ਜਾਂ ਪ੍ਰਸ਼ਾਂਤ ਮਹਾਸਾਗਰ ਦਾ ਨਾਂਅ ‘ਟਰੰਪ ਓਸ਼ਨ’ ਜਾਂ ‘ਅਮਰੀਕਨ ਓਸ਼ਨ’ ਰੱਖਣ ਬਾਰੇ ਵਿਚਾਰ ਕਰ ਰਹੇ ਸਨ।ਇਸ ਤੋਂ ਪਹਿਲਾਂ ਟਰੰਪ ਮੈਕਸੀਕੋ ਦੀ ਖਾੜੀ ਦਾ ਨਾਂਅ ‘ਗਲਫ ਆਫ ਅਮਰੀਕਾ’ ਅਤੇ ਅਮਰੀਕਾ ਤੇ ਕੈਨੇਡਾ ਵਿਚਾਲੇ ਸਥਿਤ ਓਂਟਾਰੀਓ ਝੀਲ ਦਾ ਨਾਂ ‘ਲੇਕ ਅਮਰੀਕਾ’ ਰੱਖਣ ਦੇ ਹੁਕਮ ਜਾਰੀ ਕਰ ਚੁੱਕੇ ਹਨ। ਗੂਗਲ ਨੇ ਅਮਰੀਕੀ ਵਰਤੋਂਕਾਰਾਂ ਲਈ ਆਪਣੇ ਨਕਸ਼ਿਆਂ ਉਤੇ ਇਹ ਨਵੇਂ ਨਾਂਅ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਹਾਲਾਂਕਿ, ਦੂਜੇ ਦੇਸ਼ਾਂ ਵਿਚ ਪੁਰਾਣੇ ਨਾਂਅ ਵੀ ਵਰਤੇ ਜਾ ਰਹੇ ਹਨ।ਟਰੰਪ ਨੇ ਸੁੰਦਰ ਪਿਚਾਈ ਅਤੇ ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਬਹੁਤ ਸਮਝਦਾਰ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਪਿਚਾਈ ਦੇ ਇਨਕਾਰ ਤੋਂ ਬਾਅਦ ਉਹ ਐਟਲਾਂਟਿਕ ਮਹਾਸਾਗਰ ਦਾ ਨਾਂ ਬਦਲਣ ਦਾ ਵਿਚਾਰ ਛੱਡ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਂਤ ਮਹਾਸਾਗਰ ਨੂੰ ‘ਅਮਰੀਕਨ ਓਸ਼ਨ’ ਕਹਿਣ ਦਾ ਸੁਝਾਅ ਵੀ ਦਿੱਤਾ।ਟਰੰਪ ਇਸ ਤੋਂ ਪਹਿਲਾਂ ਈਰਾਨ ਨੇੜੇ ਸਥਿਤ ਮਹੱਤਵਪੂਰਨ ਸਮੁੰਦਰੀ ਰਸਤੇ ਹੋਰਮੁਜ਼ ਜਲਡਮਰੂ ਦਾ ਨਾਂਅ ‘ਟਰੰਪ ਸਟ੍ਰੇਟ’ ਅਤੇ ਅਮਰੀਕੀ ਸੂਬੇ ਨਿਊ ਮੈਕਸੀਕੋ ਦਾ ਨਾਂ ‘ਨਿਊ ਅਮਰੀਕਾ’ ਰੱਖਣ ਦਾ ਵਿਚਾਰ ਵੀ ਪੇਸ਼ ਕਰ ਚੁੱਕੇ ਹਨ।ਹਾਲਾਂਕਿ, ਗੂਗਲ ਨੇ ਅਜੇ ਤੱਕ ਟਰੰਪ ਅਤੇ ਸੁੰਦਰ ਪਿਚਾਈ ਵਿਚਾਲੇ ਹੋਈ ਦੱਸੀ ਜਾ ਰਹੀ ਫੋਨ ਗੱਲਬਾਤ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਫਿਲਹਾਲ ਐਟਲਾਂਟਿਕ ਮਹਾਸਾਗਰ ਦਾ ਨਾਂਅ ਬਦਲਣ ਦੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ ਹੈ।
ਪਿਛਲੀ ਖ਼ਬਰ ਗੁਜਰਾਤ ਤੇ ਸਕਾਟਲੈਂਡ ਸਰਕਾਰਾਂ ਵਿਚਾਲੇ ਇਤਿਹਾਸਕ ਸਮਝੌਤਾ ਵਪਾਰ ਤੇ ਨਿਵੇਸ਼ ਸਮੇਤ ਕਈ ਖੇਤਰਾਂ ਵਿਚ ਵਧੇਗਾ ਸਹਿਯੋਗ ਅਗਲੀ ਖ਼ਬਰ ਹੂਤੀ ਹਮਲਿਆਂ ਦੇ ਖਤਰੇ ਕਾਰਨ ਅਮਰੀਕਾ ਵਲੋਂ ਸਾਊਦੀ ਅਰਬ ਵਿਚ ਤਾਇਨਾਤ ਆਪਣੇ ਕੂਟਨੀਤਿਕਾਂ ਅਤੇ ਪਰਿਵਾਰਾਂ ਨੂੰ ਦੇਸ਼ ਛੱਡਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।