24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪੱਛਮੀ ਆਸਟ੍ਰੇਲੀਆ ’ ਚ ਸਿੱਖ ਵਿਰਾਸਤ ਨੂੰ ਮਿਲੀ ਮਾਨਤਾ

ਮੈਲਬੌਰਨ, 23 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਪੱਛਮੀ ਆਸਟ੍ਰੇਲੀਆ ਦੇ ਮੈਨਜਿਮਪ ਅਤੇ ਸਾਊਥ ਵੈਸਟ ਖੇਤਰ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸਿੱਖ ਵਪਾਰੀਆਂ ਦੀ ਯਾਦ ਵਿਚ ਮੈਨਜਿਮਪ ਹੈਰੀਟੇਜ ਪਾਰਕ ਵਿਖੇ ਇਤਿਹਾਸਕ ਯਾਦਗਾਰੀ ਤਖ਼ਤੀ ਸਥਾਪਤ ਕੀਤੀ ਗਈ। ਬੀਤੇ ਦਿਨੀ ਹੋਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸਿੱਖ ਭਾਈਚਾਰੇ ਵੱਲੋ ਸ਼ਿਰਕਤ ਕੀਤੀ ਗਈ ।

ਅਜੀਤ ਡੈਸਕ 24-10-2026
ਮੈਲਬੌਰਨ, 23 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਪੱਛਮੀ ਆਸਟ੍ਰੇਲੀਆ ਦੇ ਮੈਨਜਿਮਪ ਅਤੇ ਸਾਊਥ ਵੈਸਟ ਖੇਤਰ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸਿੱਖ ਵਪਾਰੀਆਂ ਦੀ ਯਾਦ ਵਿਚ ਮੈਨਜਿਮਪ ਹੈਰੀਟੇਜ ਪਾਰਕ ਵਿਖੇ ਇਤਿਹਾਸਕ ਯਾਦਗਾਰੀ ਤਖ਼ਤੀ ਸਥਾਪਤ ਕੀਤੀ ਗਈ। ਬੀਤੇ ਦਿਨੀ ਹੋਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸਿੱਖ ਭਾਈਚਾਰੇ ਵੱਲੋ ਸ਼ਿਰਕਤ ਕੀਤੀ ਗਈ । ਪੱਛਮੀ ਆਸਟ੍ਰੇਲੀਆ ਦੇ ਸਿੱਖਾਂ ਦੇ ਸਹਿਯੋਗ ਨਾਲ ਸਥਾਪਤ ਕੀਤੀ ਇਸ ਤਖ਼ਤੀ ਰਾਹੀਂ ਉਨ੍ਹਾਂ ਸਿੱਖ ਵਪਾਰੀਆਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਗਈ, ਜਿਨ੍ਹਾਂ ਨੇ 19ਵੀਂ ਸਦੀ ਦੇ ਅਖੀਰ ਤੋਂ 1945 ਤੱਕ ਇਸ ਖੇਤਰ ਵਿਚ ਵਪਾਰ ਕੀਤਾ। ਇਨ੍ਹਾਂ ਵਪਾਰੀਆਂ ਨੇ ਦੂਰ-ਦੁਰਾਡੇ ਦੀਆਂ ਬਸਤੀਆਂ ਅਤੇ ਕਿਸਾਨਾਂ ਤੱਕ ਜ਼ਰੂਰੀ ਵਸਤਾਂ ਪਹੁੰਚਾ ਕੇ ਖੇਤਰ ਦੇ ਆਰਥਿਕ ਤੇ ਸਮਾਜਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਵਿਚ ਹਰਮਨ ਸਿੰਘ, ਨਿਹਾਲ ਸਿੰਘ, ਸੁੰਦਰ ਸਿੰਘ ਅਤੇ ਮੋਹਨ ਸਿੰਘ ਦੇ ਨਾਂਅ ਸ਼ਾਮਿਲ ਹਨ।
ਪਿਛਲੀ ਖ਼ਬਰ ਗ੍ਰਾਂਟ ਸਟੀਵਨਜ਼ ਪੁਲਿਸ ਕਮਿਸ਼ਨਰ ਨੂੰ ਪੁਲਿਸ ਫੋਰਸ ਵਲੋਂ ਭਾਵਪੂਰਨ ਵਿਦਾਇਗੀ ਅਗਲੀ ਖ਼ਬਰ ਗੁਜਰਾਤ ਤੇ ਸਕਾਟਲੈਂਡ ਸਰਕਾਰਾਂ ਵਿਚਾਲੇ ਇਤਿਹਾਸਕ ਸਮਝੌਤਾ ਵਪਾਰ ਤੇ ਨਿਵੇਸ਼ ਸਮੇਤ ਕਈ ਖੇਤਰਾਂ ਵਿਚ ਵਧੇਗਾ ਸਹਿਯੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।