ਭਾਰਤ ਤੋਂ ਅਮਰੀਕਾ ਪਰਤ ਰਹੇ ਭਾਰਤੀ ਇੰਜੀਨੀਅਰ ਨੂੰ ਜਹਾਜ਼ ਵਿਚ ਚੜ੍ਹਨ ਤੋਂ ਰੋਕਿਆ
ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਬਾਲਟੀਮੋਰ ਵਿਚ 6 ਮਜ਼ਦੂਰਾਂ ਦੀ ਜਾਨ ਲੈਣ ਵਾਲੇ ਪੁਲ ਹਾਦਸੇ ਨਾਲ ਜੁੜੇ ਭਾਰਤੀ ਇੰਜੀਨੀਅਰ ਕਾਰਤੀਕੇਅਨ ਦੀਨਦਿਆਲਨ ਨੂੰ ਭਾਰਤ ਤੋਂ ਅਮਰੀਕਾ ਵਾਪਸ ਆਉਂਦੇ ਸਮੇਂ ਜਹਾਜ਼ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕੀ ਅਦਾਲਤ ਨੇ ਉਸ ਨੂੰ ਪਰਿਵਾਰ ਨਾਲ ਮਿਲਣ ਲਈ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਸੀ, ਜਦਕਿ ਅਦਾਲਤੀ ਸ਼ਰਤਾਂ ਅਨੁਸਾਰ ਉਸ ਨੂੰ 19 ਅਕਤੂਬਰ ਤੱਕ ਬਾਲਟੀਮੋਰ ਪਰਤਣਾ ਵੀ ਲਾਜ਼ਮੀ ਸੀ।
ਕ
ਕਾਰਤੀਕੇਅਨ ਦੀਨਦਿਆਲਨ
24-10-2026
ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਬਾਲਟੀਮੋਰ ਵਿਚ 6 ਮਜ਼ਦੂਰਾਂ ਦੀ ਜਾਨ ਲੈਣ ਵਾਲੇ ਪੁਲ ਹਾਦਸੇ ਨਾਲ ਜੁੜੇ ਭਾਰਤੀ ਇੰਜੀਨੀਅਰ ਕਾਰਤੀਕੇਅਨ ਦੀਨਦਿਆਲਨ ਨੂੰ ਭਾਰਤ ਤੋਂ ਅਮਰੀਕਾ ਵਾਪਸ ਆਉਂਦੇ ਸਮੇਂ ਜਹਾਜ਼ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕੀ ਅਦਾਲਤ ਨੇ ਉਸ ਨੂੰ ਪਰਿਵਾਰ ਨਾਲ ਮਿਲਣ ਲਈ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਸੀ, ਜਦਕਿ ਅਦਾਲਤੀ ਸ਼ਰਤਾਂ ਅਨੁਸਾਰ ਉਸ ਨੂੰ 19 ਅਕਤੂਬਰ ਤੱਕ ਬਾਲਟੀਮੋਰ ਪਰਤਣਾ ਵੀ ਲਾਜ਼ਮੀ ਸੀ। ਕਾਰਤੀਕੇਅਨ ਦੀਨਦਿਆਲਨ ਮਾਲਵਾਹਕ ਜਹਾਜ਼ ‘ਡਾਲੀ’ ਦੇ ਮੁੱਖ ਇੰਜੀਨੀਅਰ ਸਨ। ਇਹ ਉਹੀ ਜਹਾਜ਼ ਸੀ, ਜੋ 26 ਮਾਰਚ 2024 ਨੂੰ ਬਿਜਲੀ ਸਪਲਾਈ ਬੰਦ ਹੋਣ ਤੋਂ ਬਾਅਦ ਬਾਲਟੀਮੋਰ ਦੇ ਫਰਾਂਸਿਸ ਸਕਾਟ ਕੀ ਪੁਲ ਨਾਲ ਟਕਰਾ ਗਿਆ ਸੀ। ਟੱਕਰ ਕਾਰਨ ਪੁਲ ਢਹਿ ਗਿਆ ਅਤੇ ਸੜਕ ਦੀ ਮੁਰੰਮਤ ਕਰ ਰਹੇ 6 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਦੀਨਦਿਆਲਨ ਜਨਵਰੀ 2024 ਤੋਂ ਆਪਣੇ ਪਰਿਵਾਰ ਕੋਲ ਭਾਰਤ ਨਹੀਂ ਜਾ ਸਕਿਆ ਸੀ। ਅਦਾਲਤ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਕਰੀਬ ਇਕ ਮਹੀਨਾ ਆਪਣੇ ਪਰਿਵਾਰ ਨਾਲ ਰਿਹਾ। ਉਸ ਦੀ ਪਤਨੀ ਅਤੇ 9 ਤੇ 13 ਸਾਲ ਦੇ ਦੋ ਬੱਚੇ ਭਾਰਤ ਵਿਚ ਰਹਿੰਦੇ ਹਨ। ਵਾਪਸੀ ਲਈ ਐਤਵਾਰ ਨੂੰ ਉਹ ਚੇਨਈ ਹਵਾਈ ਅੱਡੇ ਪਹੁੰਚਿਆ, ਜਿਥੋਂ ਉਸ ਨੇ ਅਮੀਰਾਤ ਏਅਰਲਾਈਨਜ਼ ਰਾਹੀਂ ਦੁਬਈ ਹੁੰਦੇ ਹੋਏ ਅਮਰੀਕਾ ਜਾਣਾ ਸੀ। ਉਸ ਕੋਲ ਅਮਰੀਕੀ ਸਰਕਾਰ ਵਲੋਂ ਦਿੱਤਾ ਗਿਆ ਇਕ ਅਧਿਕਾਰਤ ਪੱਤਰ ਵੀ ਸੀ ਪਰ ਇਸ ਦੇ ਬਾਵਜੂਦ ਏਅਰਲਾਈਨਜ਼ ਨੇ ਉਸ ਨੂੰ ਜਹਾਜ਼ ਵਿਚ ਸਵਾਰ ਨਹੀਂ ਹੋਣ ਦਿੱਤਾ।