ਸੰਗਰੂਰ, 24 ਅਕਤੂਬਰ (ਧੀਰਜ ਪਸੋਰੀਆ) - ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੈਮਿਸਟਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਕੈਮਿਸਟ ਐਸੋਸੀਏਸ਼ਨ ਵਲੋਂ ਗਲਤ ਕਾਰੋਬਾਰ ਕਰਨ ਵਾਲੇ ਕਿਸੇ ਵੀ ਕੈਮਿਸਟ ਦਾ ਸਾਥ ਨਹੀਂ ਦਿੱਤਾ ਜਾਵੇਗਾ! ਉਨ੍ਹਾਂ ਸਪਸ਼ਟ ਕੀਤਾ ਕਿ ਕਿ ਐਸੋਸੀਏਸ਼ਨ ਕੈਮਿਸਟਾਂ ਦੇ ਹੱਕ ਵਿਚ ਡੱਟ ਕੇ ਪਹਿਰਾ ਦੇਵੇਗੀ ਪਰ ਜ਼ਰੂਰੀ ਹੈ ਕਿ ਕੈਮਿਸਟ ਉਹ ਦਵਾਈ ਜਿਸ ਦੀ ਨਸ਼ੇ ਦੇ ਤੌਰ 'ਤੇ ਵਰਤੋ ਕੀਤੀ ਜਾ ਸਕਦੀ ਹੈ, ਉਸ ਦੀ ਸਿਰਫ ਤੇ ਸਿਰਫ ਡਾਕਟਰ ਦੀ ਪਰਚੀ 'ਤੇ ਹੀ ਵਿਕਰੀ ਕਰਨ ਅਤੇ ਉਸ ਦਾ ਪੂਰਾ ਰਿਕਾਰਡ ਰੱਖਣ। ਉਨ੍ਹਾਂ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਡਰੱਗ ਐਂਡ ਕੋਸਮੈਟਿਕਸ ਐਕਟ ਦੇ ਅਧੀਨ ਨਿਯਮਾਂ ਦਾ ਪਾਲਣ ਕਰਨ ਅਤੇ ਲੋੜੀਦੇ ਸਾਰੇ ਦਸਤਾਵੇਸ਼ ਪੂਰੇ ਰੱਖਣ! ਪ੍ਰੇਮ ਚੰਦ ਗਰਗ ਨੇ ਕਿਹਾ ਕਿ ਐਸੋਸੀਏਸ਼ਨ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਪੂਰੀ ਤਰ੍ਹਾਂ ਨਾਲ ਹੈ।
ਤਾਜ਼ਾ ਖ਼ਬਰਾਂ
Free
ਗਲਤ ਕਾਰੋਬਾਰ ਕਰਨ ਵਾਲੇ ਕਿਸੇ ਵੀ ਕੈਮਿਸਟ ਦਾ ਸਾਥ ਨਹੀਂ ਦਿੱਤਾ ਜਾਵੇਗਾ - ਐਸੋਸੀਏਸ਼ਨ
ਸੰਗਰੂਰ, 24 ਅਕਤੂਬਰ (ਧੀਰਜ ਪਸੋਰੀਆ) - ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਸੈਕਟਰੀ ਪੰਕਜ ਗੁਪਤਾ...
ਅਜੀਤ ਡੈਸਕ
24-10-2026