ਵਿਸ਼ਵ ਭਰ ਦੀਆਂ 18 ਕਬੱਡੀ ਫੈਡਰੇਸ਼ਨਾਂ ਦੀ ਸਾਂਝੀ ਫੈਡਰੇਸ਼ਨ ਫਿਕਫਾ ਦੀ ਹਾਲੈਂਡ ’ ਚ ਦੋ ਰੋਜ਼ਾ ਮੀਟਿੰਗ ਸੰਪੰਨ
ਬਰੇਸ਼ੀਆ (ਇਟਲੀ), 14 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)- ਵਿਸ਼ਵ ਭਰ ਦੀਆਂ 18 ਕਬੱਡੀ ਫੈਡਰੇਸ਼ਨਾਂ ਦੀ ਸਾਂਝੀ ਫੈਡਰੇਸ਼ਨ ਫਿਕਫਾ ( ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਐਂਡ ਐਸੋਸੀਏਸ਼ਨਸ) ਦੀ ਵਿਸ਼ੇਸ਼ ਦੋ ਰੋਜ਼ਾ ਮੀਟਿੰਗ ਹਾਲੈਂਡ ਦੇ ਸ਼ਹਿਰ ਐਮਸਟਰਡਮ ਵਿਖੇ ਰਸ਼ਪਾਲ ਸਿੰਘ ਸ਼ੀਰਾ (ਇੰਗਲੈਂਡ ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸਾਲ 2027 ਦੇ ਕਬੱਡੀ ਸੀਜਨ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਬੱਡੀ ਦੇ ਮਿਆਰ ਨੂੰ ਉੱਚਾ ਚੁੱਕਣ, ਖਿਡਾਰੀਆਂ ਨੂੰ ਨਸ਼ਾ ਰਹਿਤ ਕਰਨ, ਗਰਾਊਂਡਾਂ ਵਿਚ ਅਨੁਸਾਸ਼ਨ ਬਣਾ ਕੇ ਰੱਖਣ, ਕਬੱਡੀ ਖਿਡਾਰੀਆਂ ਨੂੰ ਗਰੇਡ ਦੇ ਹਿਸਾਬ ਨਾਲ ਬੁਲਾਉਣਾ ਅਤੇ ਖੇਡ ਤੇ ਵਧੀਆ ਕੰਟਰੋਲ ਰੱਖਣ ਲਈ ਕਮੇਟੀਆਂ ਬਣਾਉਣ ਲਈ ਸਭ ਦੇ ਵਿਚਾਰ ਮੰਗੇ ਗਏ।
ਵ
ਵਿਸ਼ਵ ਭਰ ਦੀਆਂ 18 ਕਬੱਡੀ ਫੈਡਰੇਸ਼ਨਾਂ ਦੀ ਸਾਂਝੀ ਫੈਡਰੇਸ਼ਨ ਫਿਕਫਾ ਦੀ ਹਾਲੈਂਡ ’ ਚ ਦੋ ਰੋਜ਼ਾ ਮੀਟਿੰਗ ਸੰਪੰਨ
15-09-2026
ਬਰੇਸ਼ੀਆ (ਇਟਲੀ), 14 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)- ਵਿਸ਼ਵ ਭਰ ਦੀਆਂ 18 ਕਬੱਡੀ ਫੈਡਰੇਸ਼ਨਾਂ ਦੀ ਸਾਂਝੀ ਫੈਡਰੇਸ਼ਨ ਫਿਕਫਾ ( ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਐਂਡ ਐਸੋਸੀਏਸ਼ਨਸ) ਦੀ ਵਿਸ਼ੇਸ਼ ਦੋ ਰੋਜ਼ਾ ਮੀਟਿੰਗ ਹਾਲੈਂਡ ਦੇ ਸ਼ਹਿਰ ਐਮਸਟਰਡਮ ਵਿਖੇ ਰਸ਼ਪਾਲ ਸਿੰਘ ਸ਼ੀਰਾ (ਇੰਗਲੈਂਡ ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸਾਲ 2027 ਦੇ ਕਬੱਡੀ ਸੀਜਨ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਬੱਡੀ ਦੇ ਮਿਆਰ ਨੂੰ ਉੱਚਾ ਚੁੱਕਣ, ਖਿਡਾਰੀਆਂ ਨੂੰ ਨਸ਼ਾ ਰਹਿਤ ਕਰਨ, ਗਰਾਊਂਡਾਂ ਵਿਚ ਅਨੁਸਾਸ਼ਨ ਬਣਾ ਕੇ ਰੱਖਣ, ਕਬੱਡੀ ਖਿਡਾਰੀਆਂ ਨੂੰ ਗਰੇਡ ਦੇ ਹਿਸਾਬ ਨਾਲ ਬੁਲਾਉਣਾ ਅਤੇ ਖੇਡ ਤੇ ਵਧੀਆ ਕੰਟਰੋਲ ਰੱਖਣ ਲਈ ਕਮੇਟੀਆਂ ਬਣਾਉਣ ਲਈ ਸਭ ਦੇ ਵਿਚਾਰ ਮੰਗੇ ਗਏ। ਇਸ ਮੌਕੇ ਭਾਰਤ ਤੋਂ ਖਿਡਾਰੀ ਮੰਗਵਾਉਣ, ਮੀਡੀਆ ਕੰਟਰੋਲ, ਬੈਂਕ ਅਕਾਊਂਟ ਖੋਲ੍ਹਣ, ਗਰੇਡ ਦੇ ਹਿਸਾਬ ਨਾਲ ਖਿਡਾਰੀਆਂ ਦੀ ਚੋਣ ਕਰਨ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਵਿਸ਼ਵ ਦੇ ਵੱਖ ਵੱਖ ਦੇਸ਼ਾਂ ’ਚ ਸਾਲ 2027 ਵਿਚ ਹੋਣ ਵਾਲੇ ਕਬੱਡੀ ਕੱਪਾਂ ਲਈ ਭਾਰਤ ਤੋਂ ਆਉਣ ਵਾਲੇ ਖਿਡਾਰੀਆਂ ਦੀ ਚੋਣ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਪੈਸੇ ਫਿਕਫਾ ਤੈਅ ਕਰੇਗੀ। ਇਸ ਮੀਟੰਗ ਵਿਚ ਭਾਗ ਲੈਣ ਵਾਲੇ ਪ੍ਰਮੁੱਖ ਸੱਜਣਾਂ ਵਿਚ ਗੁਰਮੁਖ ਸਿੰਘ ਕੈਨੇਡਾ, ਸੰਦੀਪ ਸਿੰਘ ਅਮਰੀਕਾ,ਮਨਜੀਤ ਸਿੰਘ ਵੈਨਕੂਵਰ, ਗਿਆਨ ਸਿੰਘ ਕੈਨੇਡਾ,ਮਲਕੀਤ ਸਿੰਘ ਦਿਉਲ,ਇੰਦਰਜੀਤ ਸਿੰਘ ਧੁੱਗਾ,ਰਸ਼ਪਾਲ ਸਿੰਘ ਸ਼ੀਰਾ ਇੰਗਲੈਂਡ,ਜਗਤਾਰ ਸਿੰਘ ਬਿੱਟੂ ਫਰਾਂਸ,ਹਰਵਿੰਦਰ ਸਿੰਘ ਹੌਲੇਂਡ,ਰਘਵੀਰ ਸਿੰਘ ਕੋਹਾੜ ਫਰਾਂਸ,ਇੰਦਰਜੀਤ ਸਿੰਘ ਜੋਸਨ ਬੈਲਜੀਅਮ,ਸੁਰਿੰਦਰਜੀਤ ਸਿੰਘ ਸੋਨੀ ਬੈਲਜੀਅਮ,ਜਸਬੀਰ ਸਿੰਘ ਜੱਗਾ ਹੌਲੈਂਡ,ਬੱਬੂ ਬੱਠਲਾ ਹੌਲੇਂਡ,ਬੀ ਐਸ ਰਾਨਾ ਹੌਲੈਂਡ,ਸੁਰਜੀਤ ਸਿੰਘ ਹੌਲੈਂਡ, ਦਲਵਿਂਦਰ ਸਿੰਘ ਗਰੇਵਾਲ,ਰਣਜੀਤ ਸਿੰਘ ਬਾਬਾ,ਕੁਲਦੀਪ ਸਿੰਘ ਬਾਸੀ, ਪਿੰਦਾ ਖਹਿਰਾ (ਸਾਰੇ ਆਸਟਰੇਲੀਆ) , ਅਵਤਾਰ ਸਿੰਘ ਤਾਰੀ ਨਿਊਜੀਲੈਂਡ,ਮਨਜੀਤ ਸਿੰਘ ਐਮ ਐਲ ਕੇ ਭਾਰਤ,ਰਾਜਬੀਰ ਰਾਜੂ,ਵਰਿੰਦਰ ਸਿੰਘ ਭੂਰਾ(ਸਾਰੇ ਅਮਰੀਕਾ), ਸੁਰਿੰਦਰ ਸਿੰਘ ਮਾਣਕ ਇੰਗਲੈਂਡ,ਜੀਤਾ ਪੱਡਾ ਫਰਾਂਸ,ਅਮਰਦੀਪ ਸਿੰਘ ਜੌਹਲ,ਅਜਿੰਦਰਪਾਲ ਸਿੰਘ ਖਰਲਾਂ,ਇਕਬਾਲ ਸਿੰਘ ਭੱਟੀ ਫਰਾਂਸ ਦੇ ਨਾਮ ਪ੍ਰਮੁੱਖ ਹਨ।