08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕਿਰਨਦੀਪ ਕੌਰ ਦੀ ਲਾਸ਼ ਪੰਜਾਬ ਭੇਜਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ-ਮਾਨ

ਅਜੀਤ ਡੈਸਕ 18-07-2026
ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬੀਤੇ ਦਿਨੀ ਲੰਡਨ ਦੇ ਇਲਾਕੇ ਹੇਜ਼ ਵਿੱਚ ਕਤਲ ਕੀਤੀ ਗਈ 24 ਸਾਲਾ ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਲਈ ਯੁਨਾਈਟਡ ਸਿੱਖਸ (ਇੰਟਰਨੈਸ਼ਨਲ) ਅਤੇ ਯੁਨਾਈਟਡ ਹਿਊਮਨਟੇਰੀਅਨ ਸਿੱਖ ਏਡ (ਯੂ ਐਚ ਐਸ ਏ) ਦੀ ਡਾਇਰੈਕਟਰ ਨਰਪਿੰਦਰ ਕੌਰ ਮਾਨ ਬੀ ਈ ਐਮ ਵੱਲੋਂ ਯਤਨ ਕੀਤੇ ਜਾ ਰਹੇ। ਨਰਪਿੰਦਰ ਨੇ ਅਜੀਤ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਲਗਾਤਾਰ ਬਰਤਾਨਵੀ ਸਰਕਾਰ, ਮੈਟਰੋਪੁਲੀਟਨ ਪੁਲਿਸ, ਭਾਰਤ ਸਰਕਾਰ ਦੇ ਨਾਲ ਨਾਲ ਪੀੜਤਾ ਦੇ ਪ੍ਰੀਵਾਰ ਦੇ ਸੰਪਰਕ ਵਿੱਚ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਪੀੜਾਦਾਇਕ ਮਾਮਲਾ ਹੈ, ਜਦੋਂ ਇੱਕ ਚੰਗੇ ਭਵਿੱਖ ਦੀ ਤਲਾਸ਼ ਕਰਨ ਲਈ ਆਈ ਲੜਕੀ ਦੀ ਹੱਤਿਆ ਕਰ ਦਿੱਤੀ ਗਈ ਹੋਵੇ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪਰ ਕਿਰਨਦੀਪ ਦੇ ਮਾਪਿਆਂ ਦੀ ਇੱਛਾ ਮਤਾਬਿਕ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਲਈ ਉਹ (ਨਰਪਿੰਦਰ ਕੌਰ ਮਾਨ) ਪ੍ਰਬੰਧ ਕਰ ਰਹੀ ਹੈ। ਜਿਕਰਯੋਗ ਹੈ ਕਿ ਨਰਪਿੰਦਰ ਕੌਰ ਮਾਨ ਹੁਣ ਤੱਕ 60 ਤੋਂ ਵੱਧ ਲਾਵਾਰਸ ਜਾਂ ਉਹਨਾਂ ਲੋਕਾਂ ਦੀਆਂ ਲਾਸ਼ਾਂ ਪੰਜਾਬ ਭੇਜ ਚੁੱਕੀ ਹੈ ਜਿਹਨਾਂ ਦਾ ਯੂ ਕੇ ਵਿੱਚ ਕੋਈ ਨਹੀਂ ਹੁੰਦਾ। ਉਸ ਵੱਲੋਂ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਅਤੇ ਸਵੈ ਇੱਛਤ ਬਰਤਾਨੀਆਂ ਛੱਡ ਕੇ ਜਾਣ ਵਾਲੇ ਲੋਕਾਂ ਦੀ ਵੀ ਮਦਦ ਕੀਤੀ ਜਾਂਦੀ ਹੈ। ਨਰਪਿੰਦਰ ਦੀਆਂ ਇਹਨਾਂ ਸੇਵਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੀ ਮਹਾਰਾਣੀ ਐਲਿਜਾਬੈੱਥ ਵੱਲੋਂ ਸ਼ਾਹੀ ਖਿਤਾਬ ਬੀ ਈ ਐਮ ਨਾਲ ਸਨਮਾਨਿਤ ਕੀਤਾ ਗਿਆ ਸੀ।
ਪਿਛਲੀ ਖ਼ਬਰ ਗੁਕੇਸ਼, ਪ੍ਰਗਿਆਨੰਧਾ ਤੇ ਦਿਵਿਆ ਪਹਿਲੇ ‘ਫੀਡੇ’ ਐਕਸੀਲੈਂਸ ਅਵਾਰਡਾਂ ਲਈ ਦੌੜ ’ਚ ਅਗਲੀ ਖ਼ਬਰ ਯੂ.ਕੇ. ਭਰ ’ਚ ਸਿੱਖ-ਵਿਰੋਧੀ ਨਫ਼ਰਤ ’ਚ ਬੀਤੀ 14 ਮਈ ਤੋਂ ਬਾਅਦ ਭਾਰੀ ਵਾਧਾ ਸਿੱਖ ਨੈਟਵਰਕ ਦੇ ਸਰਵੇਖਣ ‘ਚ ਹੋਇਆ ਖੁਲਾਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।