08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਟਰੰਪ ਨੇ ਅਮਰੀਕਾ ਪ੍ਰਮੁੱਖ ਨਿਊਜ ਚੈਨਲ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਚੁੱਕੀ, ਭਾਸ਼ਣ ਨਾ ਦਿਖਾਉਣ ਨੂੰ ਦੱਸਿਆ ਧੋਖਾਧੜੀ

ਅਜੀਤ ਡੈਸਕ 18-07-2026
ਨਿਊਯਾਰਕ, 17 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਟੀ.ਵੀ. ਨੈੱਟਵਰਕਾਂ ਖ਼ਿਲਾਫ਼ ਤਿੱਖਾ ਰੁਖ਼ ਅਖਤਿਆਰ ਕੀਤਾ ਹੈ, ਜਿਨ੍ਹਾਂ ਨੇ ਚੋਣ ਸੁਰੱਖਿਆ ਬਾਰੇ ਉਨ੍ਹਾਂ ਦਾ ਪ੍ਰਾਈਮਟਾਈਮ ਭਾਸ਼ਣ ਸਿੱਧਾ ਪ੍ਰਸਾਰਿਤ ਨਹੀਂ ਕੀਤਾ। ਟਰੰਪ ਨੇ ਖ਼ਾਸ ਤੌਰ ’ਤੇ ਏ.ਬੀ.ਸੀ. ਅਤੇ ਐਨ.ਬੀ.ਸੀ. ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਜਿਹੀ ਕਾਰਵਾਈ ਨੂੰ ਉਹ “ਧੋਖਾਧੜੀ” ਮੰਨਦੇ ਹਨ ਤੇ ਇਨ੍ਹਾਂ ਦੇ ਪ੍ਰਸਾਰਣ ਲਾਇਸੈਂਸ ਰੱਦ ਹੋਣੇ ਚਾਹੀਦੇ ਹਨ। ਟਰੰਪ ਨੇ ਆਪਣੇ ਸੰਬੋਧਨ ’ਚ ਦਾਅਵਾ ਕੀਤਾ ਕਿ ਚੀਨ ਨੇ 2018 ਅਤੇ 2020 ਦੀਆਂ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਲੱਖਾਂ ਵੋਟਰਾਂ ਨਾਲ ਸੰਬੰਧਿਤ ਡਾਟਾ ਗੈਰਕਾਨੂੰਨੀ ਢੰਗ ਨਾਲ ਹਾਸਲ ਕੀਤਾ। ਸੀ.ਐਨ.ਐਨ., ਏ.ਬੀ.ਸੀ. ਤੇ ਐਨ.ਬੀ.ਸੀ. ਨੇ ਇਹ ਭਾਸ਼ਣ ਲਾਈਵ ਨਹੀਂ ਦਿਖਾਇਆ, ਜਦਕਿ ਕੁਝ ਹੋਰ ਮੀਡੀਆ ਸੰਸਥਾਵਾਂ ਨੇ ਇਸਦਾ ਘੱਟੋ-ਘੱਟ ਕੁਝ ਹਿੱਸਾ ਪ੍ਰਸਾਰਿਤ ਕੀਤਾ। ਟਰੰਪ ਨੇ ਕਿਹਾ ਕਿ ਏ.ਬੀ.ਸੀ. ਅਤੇ ਐਨ.ਬੀ.ਸੀ. ਨੂੰ ਪਤਾ ਸੀ ਕਿ ਉਹ ਕਿਸ ਵਿਸ਼ੇ ’ਤੇ ਬੋਲਣ ਵਾਲੇ ਹਨ, ਇਸ ਲਈ ਉਨ੍ਹਾਂ ਨੇ ਜਾਣ-ਬੁੱਝ ਕੇ ਲਾਈਵ ਪ੍ਰਸਾਰਣ ਨਹੀਂ ਕੀਤਾ।
ਪਿਛਲੀ ਖ਼ਬਰ ਯੂ.ਕੇ. ਭਰ ’ਚ ਸਿੱਖ-ਵਿਰੋਧੀ ਨਫ਼ਰਤ ’ਚ ਬੀਤੀ 14 ਮਈ ਤੋਂ ਬਾਅਦ ਭਾਰੀ ਵਾਧਾ ਸਿੱਖ ਨੈਟਵਰਕ ਦੇ ਸਰਵੇਖਣ ‘ਚ ਹੋਇਆ ਖੁਲਾਸਾ ਅਗਲੀ ਖ਼ਬਰ ਆਖਰੀ ਪਲ ’ਚ ਰੁਕੀ ਸਪੇਸਐਕਸ ਦੀ ਸਟਾਰਸ਼ਿਪ ਉਡਾਣ, 2 ਰੈਪਟਰ ਇੰਜਣ ਬਦਲਣ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।