08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਆਖਰੀ ਪਲ ’ਚ ਰੁਕੀ ਸਪੇਸਐਕਸ ਦੀ ਸਟਾਰਸ਼ਿਪ ਉਡਾਣ, 2 ਰੈਪਟਰ ਇੰਜਣ ਬਦਲਣ ਦਾ ਫੈਸਲਾ

ਅਜੀਤ ਡੈਸਕ 18-07-2026
ਨਿਊਯਾਰਕ, 17 ਜੁਲਾਈ (ਰਾਜੂ ਸਹਿਬਾਜ਼ਪੁਰਾ)-ਸਪੇਸਐਕਸ ਦੇ ਵਿਸ਼ਾਲ ਸਟਾਰਸ਼ਿਪ ਰਾਕੇਟ ਦੀ 13ਵੀਂ ਟੈਸਟ ਉਡਾਣ ਲਾਂਚ ਤੋਂ ਠੀਕ ਪਹਿਲਾਂ ਤਕਨੀਕੀ ਖਰਾਬੀ ਕਾਰਨ ਰੋਕਣੀ ਪਈ। ਦੱਖਣੀ ਟੈਕਸਾਸ ਸਥਿਤ ਸਟਾਰਬੇਸ ਤੋਂ ਉਡਾਣ ਦੀ ਤਿਆਰੀ ਦੌਰਾਨ ਜਿਵੇਂ ਹੀ ਸੁਪਰ ਹੈਵੀ ਬੂਸਟਰ ਦੇ 33 ਰੈਪਟਰ ਇੰਜਣ ਚਾਲੂ ਹੋਣ ਲੱਗੇ, ਪ੍ਰਣਾਲੀ ਨੇ ਅਚਾਨਕ ਲਾਂਚ ਅਬੋਰਟ ਕਰ ਦਿੱਤਾ। ਸਪੇਸਐਕਸ ਨੇ ਕਿਹਾ ਕਿ ਇੰਜਣ ਸਟਾਰਟ ਹੋਣ ਸਮੇਂ ਸਾਹਮਣੇ ਆਈ ਗੜਬੜ ਦੀ ਜਾਂਚ ਕੀਤੀ ਗਈ ਹੈ। ਕੰਪਨੀ ਦੇ ਮੁਖੀ ਐਲਨ ਮਸਕ ਮੁਤਾਬਕ ਸੁਰੱਖਿਅਤ ਤੇ ਸਫਲ ਉਡਾਣ ਯਕੀਨੀ ਬਣਾਉਣ ਲਈ 2 ਰੈਪਟਰ ਇੰਜਣ ਹਟਾ ਕੇ ਨਵੇਂ ਇੰਜਣ ਲਗਾਏ ਜਾਣਗੇ। ਅਗਲੀ ਕੋਸ਼ਿਸ਼ ਸੰਭਾਵਤ ਤੌਰ ’ਤੇ ਅਗਲੇ ਹਫ਼ਤੇ ਕੀਤੀ ਜਾ ਸਕਦੀ ਹੈ।
ਪਿਛਲੀ ਖ਼ਬਰ ਟਰੰਪ ਨੇ ਅਮਰੀਕਾ ਪ੍ਰਮੁੱਖ ਨਿਊਜ ਚੈਨਲ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਚੁੱਕੀ, ਭਾਸ਼ਣ ਨਾ ਦਿਖਾਉਣ ਨੂੰ ਦੱਸਿਆ ਧੋਖਾਧੜੀ... ਅਗਲੀ ਖ਼ਬਰ ਦੱਖਣੀ ਟੈਕਸਾਸ ’ਚ ‘ਆਇਸ’ ਵਲੋਂ ਇਕ ਹੀ ਦਿਨ ’ਚ 238 ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।