14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਉੱਤਰੀ ਨਿਊਯਾਰਕ ਵਿੱਚ ਉਡਾਣ ਭਰਦੇ ਹੀ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਸਮੇਤ ਤਿੰਨ ਦੀ ਮੌਤ

ਅਜੀਤ ਡੈਸਕ 16-07-2026
ਨਿਊਯਾਰਕ, 15 ਜੁਲਾਈ (ਰਾਜੂ ਸਹਿਬਾਜ਼ਪੁਰਾ )—ਉੱਤਰੀ ਨਿਊਯਾਰਕ ਦੇ ਹੈਰੀਅਟਸਟਾਊਨ ਇਲਾਕੇ ਵਿੱਚ ਇੱਕ ਛੋਟਾ ਦੋ-ਇੰਜਣੀ ਜਹਾਜ਼ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਜੰਗਲਾਤੀ ਖੇਤਰ ਵਿੱਚ ਡਿੱਗ ਗਿਆ, ਜਿਸ ਕਾਰਨ ਪਾਇਲਟ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਨਿਊ ਜਰਸੀ ਦੇ ਟਾਮਜ਼ ਰਿਵਰ ਵਾਸੀ 70 ਸਾਲਾ ਪਾਇਲਟ ਗੈਬਰੀਅਲ ਪੀ. ਜੈਸਪਰ, 33 ਸਾਲਾ ਗੈਬਰੀਏਲਾ ਐਮ. ਹਿਲਗਰੂਬ ਅਤੇ ਦੋ ਸਾਲਾ ਗਿਲਿਆਨਾ ਐਮ. ਹਿਲਗਰੂਬ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਪਾਈਪਰ ਐਰੋਸਟਾਰ ਜਹਾਜ਼ ਨੇ ਐਡੀਰੌਂਡੈਕ ਰੀਜਨਲ ਏਅਰਪੋਰਟ ਤੋਂ ਰਾਤ ਕਰੀਬ ਸਾਢੇ ਦਸ ਵਜੇ ਉਡਾਣ ਭਰੀ ਸੀ। ਕੁਝ ਹੀ ਸਮੇਂ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ ਅਤੇ ਇਹ ਹਵਾਈ ਅੱਡੇ ਤੋਂ ਲਗਭਗ ਦੋ ਮੀਲ ਦੂਰ ਐਡੀਰੌਂਡੈਕ ਰੇਲ ਟ੍ਰੇਲ ਦੇ ਨੇੜੇ ਜੰਗਲ ਵਿੱਚ ਜਾ ਡਿੱਗਿਆ।
ਟੱਕਰ ਇੰਨੀ ਭਿਆਨਕ ਸੀ ਕਿ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਹਾਦਸੇ ਤੋਂ ਬਾਅਦ ਅੱਗ ਲੱਗ ਗਈ। ਰਾਹਤ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਤਿੰਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਹਾਜ਼ ਦਾ ਮਲਬਾ ਬਰਾਮਦ ਕਰ ਲਿਆ ਗਿਆ ਹੈ, ਪਰ ਹਾਦਸੇ ਦਾ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਇਆ।
ਹਾਦਸੇ ਤੋਂ ਬਾਅਦ ਮੈਕਮਾਸਟਰ ਰੋਡ ਤੋਂ ਰੂਟ 186 ਤੱਕ ਰੇਲ ਟ੍ਰੇਲ ਦਾ ਇੱਕ ਹਿੱਸਾ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਲਈ ਬੰਦ ਕਰ ਦਿੱਤਾ ਗਿਆ। ਨਿਊ ਜਰਸੀ ਨਾਲ ਸਬੰਧਤ ਇੱਕੋ ਪਰਿਵਾਰ ਦੇ ਦੋ ਮੈਂਬਰਾਂ, ਜਿਨ੍ਹਾਂ ਵਿੱਚ ਇੱਕ ਮਾਸੂਮ ਬੱਚੀ ਵੀ ਸੀ, ਦੀ ਮੌਤ ਨੇ ਇਸ ਘਟਨਾ ਨੂੰ ਹੋਰ ਵੀ ਦਰਦਨਾਕ ਬਣਾ ਦਿੱਤਾ ਹੈ।
ਪਿਛਲੀ ਖ਼ਬਰ ਅਮਰੀਕਾ ਨੇ ਇਰਾਨ ’ਤੇ ਹਮਲੇ ਹੋਰ ਤੇਜ਼ ਕੀਤੇ, ਲੰਬੇ ਯੁੱਧ ਦਾ ਖ਼ਤਰਾ ਵਧਣ ਦੀ ਚੇਤਾਵਨੀ ਅਗਲੀ ਖ਼ਬਰ ਨਵੇਂ ਫਾਰਮੈਟ ’ਚ ਹੋਣਗੇ ਇਕ ਰੋਜ਼ਾ ਤੇ ਟੀ-20 ਵਿਸ਼ਵ ਕੱਪ ’ਚ ਮੈਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।