15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪੰਜਾਬੀ ਗਾਇਕ ਮਲਕੀਤ ਸਿੰਘ ਨੇ ਸਕਾਟਲੈਂਡ ਦੀਆਂ ਖ਼ੂਬਸੂਰਤ ਵਾਦੀਆਂ ਵਿੱਚ ਗੁਣਗੁਣਾਇਆ ਨਵਾਂ ਗੀਤ ‘ਵਧਾਈਆਂ ਜੀ ਵਧਾਈਆਂ’

ਅਜੀਤ ਡੈਸਕ 16-07-2026
ਗਲਾਸਗੋ, 15 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਪੰਜਾਬੀ ਲੋਕ ਗਾਇਕੀ ਦੇ ਮਸ਼ਹੂਰ ਸਿਤਾਰੇ ਮਲਕੀਤ ਸਿੰਘ ਨੇ ਸਕਾਟਲੈਂਡ ਦੀਆਂ ਖ਼ੂਬਸੂਰਤ ਵਾਦੀਆਂ ਵਿੱਚ ਘੁੰਮਦੇ ਹੋਏ ਗੁਣਗੁਣਾਇਆ ਆਪਣਾ ਨਵਾਂ ਗੀਤ ‘ਵਧਾਈਆਂ ਜੀ ਵਧਾਈਆਂ’। ਉਹ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗੀਤ ‘ਵਧਾਈਆਂ ਜੀ ਵਧਾਈਆਂ ਲੈ ਕੇ ਹਾਜ਼ਰ ਹੋਏ ਹਨ। ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੁੰਦੇ ਹੀ ਸਰੋਤਿਆਂ ਵੱਲੋਂ ਭਰਪੂਰ ਪਿਆਰ ਹਾਸਲ ਕਰ ਰਿਹਾ ਹੈ। ਮਲਕੀਤ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਗੀਤ ਨੂੰ ਸੁਣਨ, ਪਸੰਦ ਕਰਨ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਹ ਗੀਤ ਹਰ ਕਿਸੇ ਨੂੰ ਝੂਮਣ ਲਈ ਮਜਬੂਰ ਕਰੇਗਾ। ਆਪਣੀ ਵਿਲੱਖਣ ਗਾਇਕੀ ਅਤੇ ਜੋਸ਼ੀਲੇ ਅੰਦਾਜ਼ ਲਈ ਮਸ਼ਹੂਰ ਮਲਕੀਤ ਸਿੰਘ ਨੂੰ ਉਮੀਦ ਹੈ ਕਿ ‘ਵਧਾਈਆਂ ਜੀ ਵਧਾਈਆਂ’ ਵੀ ਉਨ੍ਹਾਂ ਦੇ ਪਿਛਲੇ ਸੁਪਰਹਿੱਟ ਗੀਤਾਂ ਵਾਂਗ ਸਰੋਤਿਆਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਏਗਾ। ਗੀਤ ਦਾ ਵੀਡੀਓ ਉਨ੍ਹਾਂ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਉਪਲਬਧ ਹੈ।

ਗਲਾਸਗੋ ਪਿਕ
ਪਿਛਲੀ ਖ਼ਬਰ ਨਵੇਂ ਫਾਰਮੈਟ ’ਚ ਹੋਣਗੇ ਇਕ ਰੋਜ਼ਾ ਤੇ ਟੀ-20 ਵਿਸ਼ਵ ਕੱਪ ’ਚ ਮੈਚ ਅਗਲੀ ਖ਼ਬਰ ਬੇਕਰਸਫੀਲਡ ’ਚ ਐਸ ਅਸ਼ੋਕ ਭੌਰਾ ਨਾਲ ਰੂ-ਬ-ਰੂ ਸਮਾਗਮ ’ਚ ਸ਼ਾਮਲ ਹੋਏ ਵੱਡੀ ਗਿਣਤੀ ’ਚ ਪੰਜਾਬੀ ਪਰਿਵਾਰ-ਪੱਤਰਕਾਰੀ-ਲੇਖਣੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।