15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਵਿਦੇਸ਼ੀ ਪਰਵਾਸ ਨਾਲ ਗਲਾਸਗੋ ਸ਼ਹਿਰ ਦੀ ਆਬਾਦੀ ਵਿਚ ਵਾਧਾ

ਅਜੀਤ ਡੈਸਕ 16-07-2026
ਗਲਾਸਗੋ, 15 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਇਮੀਗ੍ਰੇਸ਼ਨ ਨਾਲ ਸਬੰਧਤ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧੇ ਕਾਰਨ ਗਲਾਸਗੋ ਸ਼ਹਿਰ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਹਾਲੀਆ ਸਾਲਾਂ ਵਿੱਚ ਗਲਾਸਗੋ ਦੀ ਆਬਾਦੀ ਵਿੱਚ ਹੋਇਆ ਵਾਧਾ ਮੁੱਖ ਤੌਰ ’ਤੇ ਅੰਤਰਰਾਸ਼ਟਰੀ ਪਰਵਾਸ ਕਰਕੇ ਹੈ। ਤਾਜ਼ਾ ਅੰਕੜਿਆਂ ਅਨੁਸਾਰ ਗਲਾਸਗੋ ਸ਼ਹਿਰ ਦੀ ਆਬਾਦੀ ਲਗਭਗ 6.22 ਲੱਖ (622,000 ਤੋਂ ਵੱਧ) ਹੋ ਚੁੱਕੀ ਹੈ। ਇਹ ਸਕਾਟਲੈਂਡ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ ਅਤੇ ਇੱਥੇ ਵੱਖ-ਵੱਖ ਦੇਸ਼ਾਂ ਅਤੇ ਭਾਈਚਾਰਿਆਂ ਦੇ ਲੋਕ ਵੱਸਦੇ ਹਨ। ਗਲਾਸਗੋ ਸਕਾਟਲੈਂਡ ਦਾ ਸਭ ਤੋਂ ਬਹੁ-ਸੱਭਿਆਚਾਰਕ ਸ਼ਹਿਰ ਬਣ ਚੁੱਕਾ ਹੈ। ਸ਼ਹਿਰ ਦੀ ਕਰੀਬ 19.3 ਫ਼ੀਸਦੀ ਆਬਾਦੀ ਗੈਰ-ਗੋਰੇ ਘੱਟਗਿਣਤੀ ਨਸਲੀ ਭਾਈਚਾਰਿਆਂ ਨਾਲ ਸਬੰਧਤ ਹੈ, ਜੋ ਕਿ ਸਕਾਟਲੈਂਡ ਦੇ ਕਿਸੇ ਵੀ ਹੋਰ ਸਥਾਨਕ ਪ੍ਰਸ਼ਾਸਨਿਕ ਖੇਤਰ ਨਾਲੋਂ ਵੱਧ ਹੈ। ਅਧਿਕਾਰਕ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਆਉਣ ਵਾਲੇ ਕਈ ਸ਼ਰਨਾਰਥੀਆਂ ਅਤੇ ਸ਼ਰਨ ਮੰਗਣ ਵਾਲਿਆਂ ਦਾ ਵੱਡਾ ਹਿੱਸਾ ਗਲਾਸਗੋ ਵਿੱਚ ਹੀ ਰਹਿੰਦਾ ਹੈ। ਇਸ ਕਾਰਨ ਸ਼ਹਿਰ ਵਿੱਚ ਰਿਹਾਇਸ਼, ਸਿਹਤ ਅਤੇ ਹੋਰ ਜਨਤਕ ਸੇਵਾਵਾਂ ’ਤੇ ਦਬਾਅ ਵਧਣ ਦੀਆਂ ਚਰਚਾਵਾਂ ਵੀ ਜਾਰੀ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਨਾਲ ਗਲਾਸਗੋ ਨੂੰ ਹੁਨਰਮੰਦ ਕਰਮਚਾਰੀ, ਵਿਦਿਆਰਥੀ ਅਤੇ ਨਵੇਂ ਕਾਰੋਬਾਰੀ ਮਿਲੇ ਹਨ, ਜਿਸ ਨਾਲ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੀ ਹੈ। ਹਾਲਾਂਕਿ ਵਧਦੀ ਆਬਾਦੀ ਦੇ ਮੱਦੇਨਜ਼ਰ ਘਰਾਂ ਦੀ ਉਪਲਬਧਤਾ, ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾਵਾਂ ਵਿੱਚ ਹੋਰ ਨਿਵੇਸ਼ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ।

ਗਲਾਸਗੋ ਪਿਕ3
ਪਿਛਲੀ ਖ਼ਬਰ ਭਾਰਤੀ ਕੌਂਸਲੇਟ ਜਨਰਲ ਮਿਲਾਨ ਲਵਣਯਾ ਕੁਮਾਰ ਨੂੰ ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ... ਅਗਲੀ ਖ਼ਬਰ ਜਨਮ ਅਧਾਰਿਤ ਨਾਗਰਿਕਤਾ ਖਤਮ ਕਰਨ ਲਈ ਟਰੰਪ ਪ੍ਰਸ਼ਾਸਨ ਵਲੋਂ ਕਾਂਗਰਸ ’ਚ ਬਿੱਲ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।