15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪਿੰਡ ਭੁੱਲਾਰਾਈ ਦੇ ਹਰਬਿੰਦਰ ਸਿੰਘ ਦੀ ਇਟਲੀ ਦੇ ਸਮੁੰਦਰ ਵਿੱਚ ਨਹਾਉਂਦੇ ਸਮੇਂ ਡੁੱਬ ਜਾਣ ਕਾਰਨ ਮੌਤ * ਇਟਲੀ ‘ਚ ਇੱਕ ਮਹੀਨੇ ਦੇ ਅੰਦਰ ਪਿੰਡ ਦੇ 2 ਨੌਜਵਾਨਾਂ ਦੀ ਹੋਈ ਮੌਤ*

ਅਜੀਤ ਡੈਸਕ 16-07-2026
ਵੈਨਿਸ, 15 ਜੁਲਾਈ (ਹਰਦੀਪ ਸਿੰਘ ਕੰਗ)ਇਟਲੀ ਦੇ ਸੂਬੇ ਲਾਸਓ ਅਧੀਨ ਆਉਂਦੇ ਸ਼ਹਿਰ ਸਬਾਊਦੀਆ ਦੇ ਸਮੁੰਦਰ ਵਿੱਚ ਇੱਕ ਭਾਰਤੀ ਦੇ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਇਕ ਘਟਨਾ ਸਾਹਮ੍ਹਣੇ ਆ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਮਿੰਨੀ ਪੰਜਾਬ ਕਰਕੇ ਜਾਣੇ ਜਾਂਦੇ ਸੂਬੇ ਲਾਸੀਓ ਦੇ ਜਿ਼ਲ੍ਹਾ ਲਾਤੀਨਾ ਦੇ ਮਸ਼ਹੂਰ ਸ਼ਹਿਰ ਸਬਾਊਦੀਆ ਦੇ ਸਮੁੰਦਰ ਵਿੱਚ 58 ਸਾਲਾ ਪੰਜਾਬੀ ਭਾਰਤੀ ਹਰਬਿੰਦਰ ਸਿੰਘ ਵਾਸੀ ਭੁੱਲਾਰਾਈ ਫਗਵਾੜਾ(ਕਪੂਰਥਲਾ)ਆਪਣੇ ਸਾਥੀਆਂ ਨਾਲ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਚਲਾ ਗਿਆ ਪਰ ਨਹੀਂ ਪਤਾ ਸੀ ਕਿ ਸਮੁੰਦਰ ਵਿੱਚ ਹੋਣੀ ਉਸ ਨੂੰ ਉਡੀਕ ਰਹੀ ਹੈ।ਕਲੂ ਦੁਪਿਹਰੋਂ ਬਾਅਦ ਜਦੋਂ ਮਰਹੂਮ ਹਰਬਿੰਦਰ ਸਿੰਘ ਸਮੁੰਦਰ ਦੇ ਪਾਣੀ ਵਿੱਚ ਵੜਿਆ ਤਾਂ ਹੋਲੀ-ਹੋਲੀ ਡੂੰਘੇ ਪਾਣੀ ਵੱਲ ਤੁਰਦਾ ਚਲਿਆ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਸਮੁੰਦਰ ਦੇ ਗਹਿਰਾਈ ਵਾਲੇ ਹਿੱਸੇ ਵਿੱਚ ਪਹੁੰਚ ਗਿਆ ਹੈ।ਉਸ ਦੇ ਬਾਕੀ ਸਾਥੀ ਜਿਹੜੇ ਕਿ ਸਮੁੰਦਰ ਦੇ ਕਿਨਾਰੇ ਹੀ ਰਹੇ ਉਹਨਾਂ ਜਦੋਂ ਦੇਖਿਆ ਕਿ ਹਰਬਿੰਦਰ ਸਿੰਘ ਸਮੁੰਦਰ ਦੇ ਖਤਰੇ ਵਾਲੇ ਹਿੱਸੇ ਵਿੱਚ ਚਲਾ ਗਿਆ ਹੈ ਤਾਂ ਉਹਨਾਂ ਇਟਾਲੀਅਨ ਤੇ ਹੋਰ ਲੋਕਾਂ ਤੋਂ ਸਹਾਇਤਾ ਮੰਗੀ ਤਾਂ ਜੋ ਹਰਬਿੰਦਰ ਸਿੰਘ ਨੂੰ ਬਚਾਇਆ ਜਾ ਸਕੇ ਪਰ ਅਫ਼ਸੋਸ ਕੁਝ ਮਿੰਟਾਂ ਵਿੱਚ ਹੀ ਸਮੁੰਦਰੀ ਪਾਣੀ ਨੇ ਹਰਬਿੰਦਰ ਸਿੰਘ ਨੂੰ ਆਪਣੇ ਵੱਲ ਖਿੱਚ ਲਿਆ ਤੇ ਦੇਖਦਿਆਂ-ਦੇਖਦਿਆਂ ਉਹ ਪਾਣੀ ਵਿੱਚ ਗੋਤੇ ਖਾਣ ਲੱਗਾ।ਨੇੜੇ ਨਹਾ ਰਹੇ ਲੋਕਾਂ ਨੇ ਤੁਰੰਤ ਐਂਬੂਲਸ ਨੂੰ ਫੋਨ ਕਰ ਦਿੱਤਾ ਪਰ ਜਦੋਂ ਤੱਕ ਡਾਕਟਰ ਪਹੁੰਚੇ ਹਰਬਿੰਦਰ ਸਿੰਘ ਦੀ ਸਿਹਤ ਕਾਫ਼ੀ ਵਿਗੜ ਚੁੱਕੀ ਸੀ।ਡਾਕਟਰਾਂ ਨੇ ਤੁਰੰਤ ਏਅਰ ਐਂਬੂਲਸ ਨੂੰ ਬੁਲਾਇਆ ਤੇ ਹਰਬਿੰਦਰ ਸਿੰਘ ਨੂੰ ਰੋਮ ਹਸਪਤਾਲ ਲਈ ਰੈਫਰ ਕਰ ਦਿੱਤਾ।ਇਸ ਘਟਨਾ ਨਾਲ ਸਮੁੰਦਰ ਕਿਨਾਰੇ ਨਹਾ ਰਹੇ ਸਾਰੇ ਲੋਕ ਸਹਿਮ ਗਏ ਤੇ ਬਹੁਤੇ ਤਾਂ ਸਮੁੰਦਰ ਤੇ ਨਿਕਾਰੇ ਉਪੱਰ ਆਕੇ ਸਾਰੇ ਘਟਨਾ ਦੀ ਪੜਚੋਲ ਕਰਨ ਲੱਗੇ।ਹਰਬਿੰਦਰ ਸਿੰਘ ਨੂੰ ਸਮੁੰਦਰ ਦੇ ਪਾਣੀ ਨੇ ਅਜਿਹਾ ਪ੍ਰਭਾਵਿਤ ਕੀਤਾ ਕਿ ਉਸ ਦੀ ਮੌਤ ਹੋ ਗਈ ਜਿਸ ਕਾਰਨ ਸਾਰਾ ਇਲਾਕਾ ਗਮਗੀਨ ਹੋ ਗਿਆ।ਮਰਹੂਮ ਹਰਬਿੰਦਰ ਸਿੰਘ ਆਪਣੇ ਪਿੱਛੇ ਬੁੱਢੀ ਮਾਂ,ਵਿਧਵਾ ਪਤਨੀ ਤੇ ਇੱਕ ਬੱਚੇ ਨੂੰ ਰੋਂਦਿਆਂ ਛੱਡ ਗਿਆ।ਜਿ਼ਕਰਯੋਗ ਹੈ ਪਿੰਡ ਭੁੱਲਾਰਾਈ ਦਾ ਵਿਰੋਨਾ ਇਲਾਕੇ ਵਿੱਚ ਰਹਿੰਦਾ 25 ਕੁ ਸਾਲ ਦਾ ਨੌਜਵਾਨ ਹਾਲੇ ਕੁਝ ਦਿਨ ਪਹਿਲਾਂ ਹੀ ਅਜਿਹੀ ਹੀ ਘਟਨਾ ਵਿੱਚ ਜਾਨ ਗੁਆ ਬੈਠਾ ਸੀ ਤੇ ਹਾਲੇ ਉਸ ਦਾ ਸੀਵਾ ਵੀ ਠੰਡਾ ਨਹੀ ਸੀ ਹੋਇਆ ਕਿ ਇਸ ਘਟਨਾ ਨੇ ਪਿੰਡ ਭੁੱਲਾਰਾਈ ਦੇ ਲੋਕਾਂ ਲਈ ਦੁੱਖਾਂ ਦਾ ਪਹਾੜ ਢਾਹ ਦਿੱਤਾ ਹੈ ਜਿਸ ਕਾਰਨ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ।ਮਰਹੂਮ ਹਰਬਿੰਦਰ ਸਿੰਘ ਕਰੀਬ 20 ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਇਟਲੀ ਆਇਆ ਸੀ ਤੇ ਇੱਥੇ ਖੇਤੀ-ਬਾੜੀ ਦਾ ਕੰਮ ਕਰਦਿਆਂ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ।ਉਸ ਦੀ ਲਾਸ਼ ਭਾਰਤ ਭੇਜਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਜਨਮ ਅਧਾਰਿਤ ਨਾਗਰਿਕਤਾ ਖਤਮ ਕਰਨ ਲਈ ਟਰੰਪ ਪ੍ਰਸ਼ਾਸਨ ਵਲੋਂ ਕਾਂਗਰਸ ’ਚ ਬਿੱਲ ਪੇਸ਼ ਅਗਲੀ ਖ਼ਬਰ ਵਾਸ਼ਿੰਗਟਨ ’ਚ ਅਮਰੀਕੀ ਹਵਾਈ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।