ਗਲਾਸਗੋ, 14 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਭਾਰਤੀ ਕਾਮੇਡੀ ਦੇ ਮਸ਼ਹੂਰ ਚਿਹਰੇ ਕਪਿਲ ਸ਼ਰਮਾ ਤੇ ਪੰਜਾਬੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਇਨ੍ਹਾਂ ਦਿਨਾਂ ਆਪਣੀ ਆਉਣ ਵਾਲੀ ਕਾਮੇਡੀ ਫ਼ਿਲਮ ਦੀ ਸ਼ੂਟਿੰਗ ਲਈ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹਨ। ਸ਼ੂਟਿੰਗ ਦੇ ਦੌਰਾਨ ਦੋਵਾਂ ਕਲਾਕਾਰਾਂ ਨੇ ਗਲਾਸਗੋ ਸਥਿਤ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਜਿਸਦੇ ਉਪਰੰਤ ਕਪਿਲ ਸ਼ਰਮਾ ਤੇ ਨੀਰੂ ਬਾਜਵਾ ਨੇ ਗੁਰਦੁਆਰਾ ਵਿਚ ਸੰਗਤ ਨਾਲ ਵੀ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਫ਼ਿਲਮ ਦੇ ਕੁਝ ਮਹੱਤਵਪੂਰਨ ਦ੍ਰਿਸ਼ ਗੁਰੂਦੁਆਰਾ ਗੁਰੂ ਗ੍ਰੰਥ ਸਾਹਿਬ ਅਤੇ ਸ਼ਹਿਰ ਦੇ ਹੋਰ ਖੂਬਸੂਰਤ ਸਥਾਨਾਂ ’ਤੇ ਵੀ ਫ਼ਿਲਮਾਏ ਗਏ। ਇਸ ਕਾਰਨ ਗੁਰਦੁਆਰਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਫ਼ਿਲਮ ਯੂਨਿਟ ਦੀ ਰੌਣਕ ਦੇਖਣ ਨੂੰ ਮਿਲੀ।