29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਅਮਰੀਕਾ ’ਚ ਭਿਆਨਕ ਗਰਮੀ ਤੇ ਤੂਫ਼ਾਨਾਂ ਦਾ ਕਹਿਰ, ਨਿਊ ਜਰਸੀ ’ਚ 22 ਮੌਤਾਂ

ਅਜੀਤ ਡੈਸਕ 06-07-2026

ਨਿਊਯਾਰਕ, 5 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ 4 ਜੁਲਾਈ ਦੇ ਆਜ਼ਾਦੀ ਦਿਵਸ ਦੇ ਜਸ਼ਨ ਇਸ ਵਾਰ ਭਿਆਨਕ ਗਰਮੀ ਤੇ ਤੂਫ਼ਾਨੀ ਮੌਸਮ ਦੀ ਭੇਟ ਚੜ੍ਹ ਗਏ। ਦੇਸ਼ ਦੇ ਕਈ ਰਾਜਾਂ ’ਚ ਲੂ, ਤੇਜ਼ ਹਵਾਵਾਂ ਤੇ ਭਾਰੀ ਮੀਂਹ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਇਆ। ਨਿਊ ਜਰਸੀ ’ਚ ਗਰਮੀ ਨਾਲ ਸੰਬੰਧਿਤ 22 ਸ਼ੱਕੀ ਮੌਤਾਂ ਦਰਜ ਕੀਤੀਆਂ ਗਈਆਂ ਹਨ। ਨਿਊਜਰਸੀ ਸਿਹਤ ਵਿਭਾਗ ਮੁਤਾਬਕ ਮੌਤਾਂ 10 ਕਾਊਂਟੀਆਂ ’ਚ ਹੋਈਆਂ ਹਨ ਤੇ ਜ਼ਿਆਦਾਤਰ ਮਾਮਲੇ ਮੱਧ ਤੇ ਉੱਤਰੀ ਨਿਊ ਜਰਸੀ ਤੋਂ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਈ ਮ੍ਰਿਤਕ ਆਪਣੇ ਘਰਾਂ ’ਚ ਬਿਨਾਂ ਏਅਰ ਕੰਡੀਸ਼ਨਰ ਦੇ ਮਿਲੇ, ਜਦਕਿ ਕੁਝ ਸੜਕਾਂ ਤੇ ਖੜ੍ਹੀਆਂ ਗੱਡੀਆਂ ’ਚ ਮਿਲੇ। ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਆਮ ਗਰਮੀ ਨਹੀਂ, ਸਗੋਂ ਜਾਨਲੇਵਾ ਲੂ ਹੈ।

ਪਿਛਲੀ ਖ਼ਬਰ ਅਮਰੀਕਾ ਦੇ ਆਜ਼ਾਦੀ ਦੇ 250ਵੇਂ ਦਿਵਸ ’ਤੇ ਉੱਤਰ-ਪੂਰਬੀ ਸੂਬਿਆਂ ਵਿਚ ਇਤਿਹਾਸਕ ਜਸ਼ਨ ਅਗਲੀ ਖ਼ਬਰ 40 ਸਾਲਾਂ ਬਾਅਦ ਏਸ਼ਿਆਈ ਪੱਧਰ ’ਤੇ ਭਾਰਤ ਨੂੰ ਤਗਮਾ ਦਿਵਾਉਣ ਵਾਲੀ ਟੀਮ ’ਚ ਇਕਲੌਤਾ ਪੰਜਾਬੀ ਅਮਰਿੰਦਰਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।