07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਟਰੰਪ ਵਿਰੁੱਧ ਭਾਸ਼ਣ ਦੇਣ ’ਤੇ ਅਮਰੀਕੀ ਹਵਾਈ ਸੈਨਾ ਦਾ ਇਕ ਮੇਜਰ ਗ੍ਰਿਫ਼ਤਾਰ

ਅਜੀਤ ਡੈਸਕ 04-07-2026
ਸੈਕਰਾਮੈਂਟੋ, 3 ਜੁਲਾਈ (ਹੁਸਨ ਲੜੋਆ ਬੰਗਾ)-ਅਮਰੀਕੀ ਹਵਾਈ ਸੈਨਾ ਦੇ ਇਕ ਮੇਜਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਵਿਰੁੱਧ ਸਦਨ ਦੀਆਂ ਪੌੜੀਆਂ ’ਤੇ ਭਾਸ਼ਣ ਦੇਣ ਉਪਰੰਤ ਗ੍ਰਿਫ਼ਤਾਰ ਕਰ ਲਿਆ ਗਿਆ| ਉਸ ਨੇ ਆਪਣੇ ਭਾਸ਼ਣ ਵਿਚ ਟਰੰਪ ਤੇ ਵੈਂਸ ਉਪਰ ਮਹਾਦੋਸ਼ ਲਾਉਣ ਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ। ਮੇਜਰ ਦੀ ਪਛਾਣ ਜੇਸਨ ਵਾਟਸਨ ਵਜੋਂ ਹੋਈ ਹੈ| ਅਮਰੀਕੀ ਕੈਪੀਟਲ ਪੁਲਿਸ, ਜਿਸ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ, ਨੇ ਕਿਹਾ ਕਿ ਆਮ ਲੋਕ ਸਦਨ ਦੀਆਂ ਪੌੜੀਆਂ ’ਤੇ ਪ੍ਰਦਰਸ਼ਨ ਨਹੀਂ ਕਰ ਸਕਦੇ ਜਦੋਂ ਤੱਕ ਉਨ੍ਹਾਂ ਦੇ ਨਾਲ ਕਾਂਗਰਸ ਦਾ ਕੋਈ ਮੈਂਬਰ ਨਾ ਹੋਵੇ| ਪੁਲਿਸ ਨੇ ਕਿਹਾ ਕਿ ਕੈਪੀਟਲ ਦੇ ਮੈਦਾਨਾਂ ਵਿੱਚ ਹੋਰ ਥਾਵਾਂ ਹਨ ਜਿੱਥੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਹੈ| ਆਪਣੇ ਭਾਸ਼ਣ ਦੌਰਾਨ ਵਾਟਸਨ ਨੇ ਟਰੰਪ ਪ੍ਰਸ਼ਾਸਨ ਦੀਆਂ ਵੈਨੇਜ਼ੁਏਲਾ ਅਤੇ ਈਰਾਨ ਵਿਚ ਹਾਲੀਆ ਫੌਜੀ ਕਾਰਵਾਈਆਂ ਅਤੇ ਟਰੰਪ ਦੇ ਇਮੀਗ੍ਰੇਸ਼ਨ ਕਰੈਕਡਾਊਨ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਰਾਸ਼ਟਰਪਤੀ ਦੀਆਂ ਕਾਰਵਾਈਆਂ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਕਰਦੀਆਂ ਹਨ| ਇਸ ਦੇ ਲਈ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਮਹਾਂਦੋਸ਼ ਲਾ ਕੇ ਦੋਸ਼ੀ ਠਹਿਰਾਇਆ ਜਾਣਾ ਤੇ ਹਟਾਇਆ ਜਾਣਾ ਚਾਹੀਦਾ ਹੈ|
ਪਿਛਲੀ ਖ਼ਬਰ ਸਰੀ ’ਚ 2 ਅਗਸਤ ਨੂੰ ਮਨਾਏ ਜਾਣ ਵਾਲੇ ‘ਮੇਲਾ ਗਦਰੀ ਬਾਬਿਆਂ’ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਅਗਲੀ ਖ਼ਬਰ ਸਵਿਟਜ਼ਰਲੈਂਡ ਨੇ ਗੱਡਿਆ ਜਿੱਤ ਦਾ ਝੰਡਾ, ਅਲਜੀਰੀਆ ਵਿਸ਼ਵ ਕੱਪ ਤੋਂ ਬਾਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।