05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਐਂਡਵੈਲ ਦੇ ਨਾਈਟਸ ਇਨ ਹੋਟਲ ’ਚ ਲੱਗੀ ਭਿਆਨਕ ਅੱਗ, 6 ਮੌਤਾਂ

ਅਜੀਤ ਡੈਸਕ 24-06-2026
ਨਿਊਯਾਰਕ, 23 ਜੂਨ (ਰਾਜੂ ਸਹਿਬਾਜ਼ਪੁਰਾ)-ਨਿਊਯਾਰਕ ਦੇ ਬਰੂਮ ਕਾਊਂਟੀ ਸਥਿਤ ਨਾਈਟਸ ਇਨ ਹੋਟਲ ’ਚ ਸੋਮਵਾਰ ਸਵੇਰੇ ਲੱਗੀ ਭਿਆਨਕ ਅੱਗ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਨਿਊਯਾਰਕ ਸਟੇਟ ਪੁਲਿਸ ਨੇ ਕਰਦੇ ਹੋਏ ਦੱਸਿਆ ਕਿ ਸਵੇਰੇ ਕਰੀਬ 6:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੇ ਫਾਇਰਫਾਈਟਰਾਂ ਨੇ ਹੋਟਲ ਦੇ ਪਿਛਲੇ ਹਿੱਸੇ ਵਿੱਚੋਂ ਸੰਘਣਾ ਧੂੰਆਂ ਤੇ ਉੱਚੀਆਂ ਲਪਟਾਂ ਨਿਕਲਦੀਆਂ ਦੇਖੀਆਂ। ਅੱਗ ਤੇਜ਼ੀ ਨਾਲ ਪੂਰੀ ਇਮਾਰਤ ਵਿੱਚ ਫੈਲ ਗਈ। ਰਾਹਤ ਤੇ ਬਚਾਅ ਕਾਰਵਾਈ ਲਈ ਐਂਡਵੈਲ, ਐਂਡਿਕਾਟ, ਜੌਨਸਨ ਸਿਟੀ, ਵੇਸਟਲ, ਬਿੰਘਮਟਨ ਸਮੇਤ ਕਈ ਫਾਇਰ ਵਿਭਾਗਾਂ ਤੇ ਐਂਬੂਲੈਂਸ ਸੇਵਾਵਾਂ ਨੂੰ ਮੌਕੇ ’ਤੇ ਭੇਜਿਆ ਗਿਆ। ਅੱਗ ਕਾਰਨ ਕਈ ਨਿਵਾਸੀ ਬੇਘਰ ਹੋ ਗਏ ਹਨ। ਪ੍ਰਭਾਵਿਤ ਲੋਕਾਂ ਲਈ ਵੇਸਟਲ ਯੂਨਾਈਟਡ ਮੈਥੋਡਿਸਟ ਚਰਚ ਵਿੱਚ ਅਸਥਾਈ ਸ਼ਰਨ ਸਥਾਨ ਬਣਾਇਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।ਪੁਲਿਸ ਅਤੇ ਅੱਗ ਬੁਝਾਉ ਵਿਭਾਗ ਨੇ ਮ੍ਰਿਤਕਾਂ ਦੀ ਪਹਿਚਾਣ ਹਾਲੇ ਜਨਤਕ ਨਹੀਂ ਕੀਤੀ। ਇਹ ਘਟਨਾ ਦੱਖਣੀ ਨਿਊਯਾਰਕ ਖੇਤਰ ਦੀਆਂ ਸਭ ਤੋਂ ਦੁਖਦਾਈ ਅੱਗ ਦੀਆਂ ਘਟਨਾਵਾਂ ਵਿੱਚੋਂ ਇਕ ਮੰਨੀ ਜਾ ਰਹੀ ਹੈ।
ਪਿਛਲੀ ਖ਼ਬਰ ਅੱਤਵਾਦ ਵਿਰੋਧੀ ਪੁਲਿਸ ਕਰ ਰਹੀ ਐਡਨਬਰਾ ਹਮਲੇ ਦੀ ਜਾਂਚ ਅਗਲੀ ਖ਼ਬਰ ਪੁਲਿਸ ’ਤੇ ਹਮਲਿਆਂ ਤੋਂ ਬਾਅਦ ਕੈਨੇਡਾ ਭਰ ’ਚ ਚੌਕਸੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।