05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅੱਤਵਾਦ ਵਿਰੋਧੀ ਪੁਲਿਸ ਕਰ ਰਹੀ ਐਡਨਬਰਾ ਹਮਲੇ ਦੀ ਜਾਂਚ

ਅਜੀਤ ਡੈਸਕ 24-06-2026
ਗਲਾਸਗੋ, 23 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ’ਚ ਸ਼ੁੱਕਰਵਾਰ ਰਾਤ ਵਾਪਰੀ ਹਿੰਸਕ ਘਟਨਾ ਦੇ ਮਗਰੋਂ ਇਕ 36 ਸਾਲਾ ਵਿਅਕਤੀ ’ਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਦੋਸ਼ ਲਗਾਏ ਗਏ ਹਨ। ਉਸ ਵਿਅਕਤੀ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੇ ਉਨ੍ਹਾਂ ਦੀਆਂ ਦੁਕਾਨਾਂ ’ਤੇ ਹਮਲਾ ਕੀਤਾ। ਜਾਂਚ ਹੁਣ ਅੱਤਵਾਦ ਵਿਰੋਧੀ ਪੁਲਿਸ ਦੀ ਅਗਵਾਈ ਹੇਠ ਚੱਲ ਰਹੀ ਹੈ ਤੇ ਪੁਲਿਸ ਘਟਨਾ ਦੇ ਸੰਭਾਵਿਤ ਇਸਲਾਮੋਫੋਬਿਕ ਜਾਂ ਮੁਸਲਿਮ ਵਿਰੋਧੀ ਮਕਸਦ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਹਮਲਿਆਂ ਦੀ ਪਹਿਲੀ ਰਿਪੋਰਟ ਰਾਤ ਕਰੀਬ 8:50 ਵਜੇ ਸ਼ਹਿਰ ਦੇ ਸਾਇਥਹਿੱਲ ਇਲਾਕੇ ਤੋਂ ਮਿਲੀ, ਜਿੱਥੇ 2 ਵਿਅਕਤੀ ਜ਼ਖ਼ਮੀ ਹੋਏ। ਇਸ ਤੋਂ ਬਾਅਦ ਪੱਛਮੀ ਤੇ ਉੱਤਰੀ ਐਡਿਨਬਰਗ ਦੇ ਕਈ ਸਥਾਨਾਂ ਤੋਂ ਧਮਕੀਆਂ, ਲੁੱਟ ਅਤੇ ਤੋੜਫੋੜ ਨਾਲ ਜੁੜੀਆਂ ਸ਼ਿਕਾਇਤਾਂ ਮਿਲੀਆਂ। ਟੈਲਫੋਰਡ ਰੋਡ ਤੇ ਲੀਥ ਵਾਕ ਖੇਤਰਾਂ ’ਚ ਹੋਰ ਤਿੰਨ ਵਿਅਕਤੀਆਂ ’ਤੇ ਹਮਲੇ ਦੀ ਰਿਪੋਰਟ ਹੈ। ਕੁੱਲ ਪੰਜ ਲੋਕ ਜ਼ਖ਼ਮੀ ਹੋਏ, ਤਿੰਨ ਨੂੰ ਹਸਪਤਾਲ ਲਿਜਾਇਆ ਗਿਆ, ਹਾਲਾਂਕਿ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਰਾਤ ਕਰੀਬ 9:30 ਵਜੇ ਇਕ ਸ਼ੱਕੀ ਨੂੰ ਕਾਬੂ ਕੀਤਾ। ਰਿਪੋਰਟਾਂ ਅਨੁਸਾਰ, ਅਧਿਕਾਰੀਆਂ ਨੇ ਟੇਜ਼ਰ ਨਾਲ ਲੈਸ ਹੋ ਕੇ ਕਾਰਵਾਈ ਕੀਤੀ, ਪਰ ਟੇਜ਼ਰ ਵਰਤਿਆ ਨਹੀਂ ਗਿਆ। ਸੋਸ਼ਲ ਮੀਡੀਆ ’ਤੇ ਆਈਆਂ ਕੁਝ ਵੀਡੀਓਜ਼ ਵਿਚ ਇਕ ਵਿਅਕਤੀ ਨੂੰ ਚਾਕੂ ਵਰਗੀ ਵਸਤੂ ਨਾਲ ਦੇਖਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਵੀਡੀਓਜ਼ ਦੀ ਪੁਲਿਸ ਜਾਂਚ ਕਰ ਰਹੀ ਹੈ। ਸਕਾਟਲੈਂਡ ਦੇ ਫਸਟ ਮਿਨਿਸਟਰ ਜੌਹਨ ਸਵਿੰਨੀ ਨੇ ਹਿੰਸਾ, ਨਸਲਵਾਦ ਤੇ ਅਸਹਿਣਸ਼ੀਲਤਾ ਦੀ ਨਿੰਦਾ ਕੀਤੀ ਹੈ।
ਪਿਛਲੀ ਖ਼ਬਰ ਸਰੀ ’ਚ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਐਂਡਵੈਲ ਦੇ ਨਾਈਟਸ ਇਨ ਹੋਟਲ ’ਚ ਲੱਗੀ ਭਿਆਨਕ ਅੱਗ, 6 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।