25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਭਿਆਚਾਰਕ ਮੇਲਾ ਕਰਵਾ ਕੇ ਪੁੱਤ ਨੇ ਦਿੱਤੀ ਪਿਤਾ ਨੂੰ ਸ਼ਰਧਾਂਜਲੀ

ਅਜੀਤ ਡੈਸਕ 03-06-2026

-ਪਿਤਾ ਦਿਵਸ ਨੂੰ ਸਮਰਪਿਤ ਰਿਹਾ ਇਹ ਮੇਲਾ
ਸਭਿਆਚਾਰਕ ਮੇਲਾ ਕਰਵਾ ਕੇ ਪੁੱਤ ਨੇ ਦਿੱਤੀ ਪਿਤਾ ਨੂੰ ਸ਼ਰਧਾਂਜਲੀ
-ਪਿਤਾ ਦਿਵਸ ਨੂੰ ਸਮਰਪਿਤ ਰਿਹਾ ਇਹ ਮੇਲਾ
ਟੋਰਾਂਟੋ, 2 ਜੂਨ (ਹਰਜੀਤ ਸਿੰਘ ਬਾਜਵਾ)-ਮੇਜਰ ਸਿੰਘ ਚੱਕਸਾਬੂ ਵੱਲੋਂ ਆ ਰਹੇ ਪਿਤਾ ਦਿਵਸ ਦੇ ਮੱਦੇਨਜ਼ਰ ਹਰ ਇਕ ਲਈ ਮੁਫਤ ‘ਚ ਸਭਿਆਚਾਰਕ ਮੇਲਾ ਕਰਵਾ ਕੇ, ਆਪਣੇ ਸਵਰਗੀ ਪਿਤਾ ਜਥੇਦਾਰ ਬਲਦੇਵ ਸਿੰਘ ਚੱਕਸਾਬੂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਸ ਬਾਰੇ ਬੋਲਦਿਆਂ ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜੌਹਲ ਤੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਆਖਿਆ ਕਿ ਮੇਜਰ ਸਿੰਘ ਚੱਕਸਾਬੂ ਜਹੇ ਪੁੱਤਰ ਆਪਣੇ ਮਾਪਿਆਂ ਦਾ ਨਾਮ ਜੱਗ ‘ਤੇ ਰੌਸ਼ਨ ਕਰਦੇ ਹਨ, ਜਦੋਂ ਕਿ ਮੇਜਰ ਸਿੰਘ ਚੱਕਸਾਬੂ ਨੇ ਸਭ ਦਾ ਆਉਂਣ ‘ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰਮਨ ਕੌਰ,ਰਤਨਜੋਤ ਕੌਰ ਅਤੇ ਖੁੱਦ ਮੇਜਰ ਸਿੰਘ ਚੱਕਸਾਬੂ ਨੇ ਨਿਭਾਈ। ਇਸ ਮੌਕੇ ਜਿੱਥੇ ਗਾਇਕ ਬੌਬੀ ਪੰਧੇਰ, ਬੁੱਕਣ ਜੱਟ, ਸੁਖਵਿੰਦਰ ਸੁੱਖੀ, ਹਰਮਨਦੀਪ,ਬਲਜੀਤ ਸੰਧੂ, ਸੰਜੀਵ ਸੁਲਤਾਨ ਤੇ ਰਾਜੂ ਧਾਲੀਵਾਲ/ਰੂਬੀ ਕੌਰ ਦੀ ਜੋੜੀ ਵੱਲੋਂ ਹਾਜ਼ਰੀਨ ਦਾ ਖੂਬ ਮਨੋਰੰਜਨ ਕੀਤਾ ਗਿਆ। ਉੱਥੇ ਹੀ ਬੀਬੀਆਂ ਵੱਲੋਂ ਕੱਢੀ ਗਈ ਜਾਗੋ ਤੇ ਗਿੱਧਾ ਵੀ ਖਿੱਚ ਦਾ ਕੇਂਦਰ ਰਿਹਾ। ਸਮਾਗਮ ਦੌਰਾਨ ਵੱਖ-ਵੱਖ ਭੰਗੜਾ ਗਰੁੱਪਾਂ ਵੱਲੋਂ ਭੰਗੜੇ ਦੀਆਂ ਖੂਬਸੂਰਤ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਸਮਾਗਮ ਨੂੰ ਸਫ਼ਲ ਬਣਾਉਂਣ ਲਈ ਜਿੱਥੇ ਜਗਰੂਪ ਸਿੰਘ ਗਰੇਵਾਲ, ਜਰਨੈਲ ਸਿੰਘ ਮਾਨ, ਸਪਾਂਸਰਾਂ ਤੇ ਦੋਸਤਾਂ ਮਿੱਤਰਾਂ ਦਾ ਸਾਥ ਰਿਹਾ ਉੱਥੇ ਹੀ ਲੱਚਰਬਾਜ਼ੀ ਤੋਂ ਦੂਰ ਸਾਫ ਸੁੱਥਰਾ, ਇਹ ਮੇਲਾ ਲੋਕਾਂ ਵਿਚ ਚੰਗਾ ਸੁਨੇਹਾ ਦਿੰਦਾ ਹੋਇਆ ਆਪਣੀ ਵੱਖਰੀ ਪਹਿਚਾਣ ਛੱਡ ਗਿਆ।

ਪਿਛਲੀ ਖ਼ਬਰ ਡਰਾਈਵਿੰਗ ਲਾਇਸੈਂਸ ਮਿਲਣ ਵਿਚ ਦੇਰੀ ਕਾਰਨ ਕਈ ਲੋਕ ਪੇ੍ਰਸ਼ਾਨ ਅਗਲੀ ਖ਼ਬਰ ਸਕਾਟਲੈਂਡ ‘ਚ ਗੈਰ-ਕਾਨੂੰਨੀ ਈ-ਬਾਈਕਾਂ ਲੋਕਾਂ ਦੀ ਸੁਰੱਖਿਆ ਲਈ ਵੱਡਾ ਖਤਰਾ, ਸਖ਼ਤ ਕਾਰਵਾਈ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।