ਜਲੰਧਰ, 2 ਜੂਨ (ਸ਼ਿਵ)-ਜਲੰਧਰ ਦੇ ਡਰਾਈਵਿੰਗ ਟੈੱਸਟ ਟਰੈਕ ਅਤੇ ਆਰ.ਟੀ.ਓ. ਦਫ਼ਤਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਡਰਾਈਵਿੰਗ ਲਾਇਸੈਂਸ ਅਤੇ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ (ਆਈ.ਡੀ.ਪੀ.) ਲਈ ਅਰਜ਼ੀ ਦੇਣ ਵਾਲੇ ਕਈ ਬਿਨੈਕਾਰਾਂ ਨੂੰ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਕਾਫੀ ਸਮੇਂ ਤੋਂ ਲਾਇਸੈਂਸ ਨਾ ਮਿਲਣ 'ਤੇ ਇਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ 2 ਦਸੰਬਰ ਨੂੰ ਡਰਾਈਵਿੰਗ ਲਾਇਸੈਂਸ ਲਈ ਫ਼ੋਟੋ ਅਤੇ ਹੋਰ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਦਿੱਤੀਆਂ ਸਨ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਉਸ ਦਾ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ¢ ਉਸ ਨੇ ਦੋਸ਼ ਲਗਾਇਆ ਕਿ ਜਦੋਂ ਉਹ ਆਪਣੀ ਫਾਈਲ ਦੀ ਸਥਿਤੀ ਜਾਣਨ ਲਈ ਦਫ਼ਤਰ ਪਹੁੰਚਿਆ ਤਾਂ ਉਸ ਨੂੰ ਕਿਹਾ ਗਿਆ ਕਿ ਇਹ ਫਾਈਲ ਸਾਬਕਾ ਏ.ਆਰ.ਟੀ.ਓ. ਦੇ ਕਾਰਜਕਾਲ ਨਾਲ ਸਬੰਧਿਤ ਹੈ¢ ਇਸ ਮਾਮਲੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ¢ ਜੇਕਰ ਬਿਨੈਕਾਰ ਨੇ ਸਾਰੇ ਨਿਰਧਾਰਿਤ ਸਰਕਾਰੀ ਫ਼ੀਸ ਜਮਾਂ ਕਰਵਾ ਦਿੱਤੇ ਹਨ ਅਤੇ ਲੋੜੀਂਦੀ ਪ੍ਰਕਿਰਿਆ ਵੀ ਪੂਰੀ ਕਰ ਲਈ ਹੈ, ਤਾਂ ਫਿਰ ਲਾਇਸੈਂਸ ਜਾਰੀ ਕਰਨ ਵਿਚ ਦੇਰੀ ਕਿਉਂ ਹੋ ਰਹੀ ਹੈ? ਲੋਕਾਂ ਦਾ ਕਹਿਣਾ ਹੈ ਕਿ ਜੇ ਕਿਸੇ ਫਾਈਲ ਵਿਚ ਤਕਨੀਕੀ ਜਾਂ ਪ੍ਰਸ਼ਾਸਨਿਕ ਇਤਰਾਜ਼ ਹੈ ਤਾਂ ਉਸ ਬਾਰੇ ਬਿਨੈਕਾਰ ਨੂੰ ਲਿਖਤੀ ਰੂਪ ਵਿਚ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ¢ਇਸੇ ਤਰ੍ਹਾਂ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇਣ ਵਾਲੇ ਆਸ਼ੂਤੋਸ਼ ਨੇ ਵੀ ਡਰਾਈਵਿੰਗ ਟੈੱਸਟ ਟਰੈਕ ਪ੍ਰਬੰਧਨ 'ਤੇ ਗੰਭੀਰ ਦੋਸ਼ ਲਗਾਏ ਹਨ¢ ਉਨ੍ਹਾਂ ਦਾ ਕਹਿਣਾ ਹੈ ਕਿ ਆਈ.ਡੀ.ਪੀ. ਦੀ ਪੂਰੀ ਫ਼ੀਸ ਤਾਂ ਵਸੂਲ ਕਰ ਲਈ ਗਈ, ਪਰ ਸਮੇਂ ਸਿਰ ਅਰਜ਼ੀ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ¢ ਕੁੱਝ ਬਿਨੈਕਾਰਾਂ ਦੀ ਵਿਦੇਸ਼ ਯਾਤਰਾ ਦੀਆਂ ਤਰੀਕਾਂ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਅਤੇ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ¢