ਲੰਡਨ, 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਸਾਊਥਹੈਂਪਟਨ ਵਿਖੇ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬਾਸੀ, ਸਿੱਖ ਫੈਡਰੇਸ਼ਨ ਦੇ ਜਸ ਸਿੰਘ, ਸਿੱਖ ਆਗੂ ਕੈਮ ਸਿੰਘ ਅਤੇ ਕੁਲਦੀਪ ਸਿੰਘ ਦਿ�ਲ ਸ਼ਾਮਿਲ ਹੋਏ। ਉਹਨਾਂ ਕਿਹਾ ਕਿ ਸਾਊਥਹੈਂਪਟਨ ਵਿਖੇ ਪਿਛਲੇ ਵਾਪਰੀ ਘਟਨਾ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਕਟਹਿਰੇ ‘ਚ ਲਿਆ ਖੜ੍ਹਾ ਕੀਤਾ ਹੈ, ਜਦਕਿ ਇਸ ‘ਚ ਇਕ ਵਿਅਕਤੀ ਦਾ ਵਿਕਰਮ ਸਿੰਘ ਦਿਗਵਾ ਦਾ ਦੋਸ਼ ਹੈ, ਜਿਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸਿੱਖ ਆਗੂਆਂ ਨੇ ਮ੍ਰਿਤਕ ਨੌਜਵਾਨ ਹੈਨਰੀ ਨੋਵਾਕ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਹਨਾਂ ਅਦਾਲਤ ‘ਚ ਤੇ ਪੁਲਿਸ ਕੋਲ ਨਸਲਵਾਦੀ ਹਮਲੇ ਬਾਰੇ ਗੁੰਮਰਾਹ ਕਰਨ ਦੀ ਵੀ ਨਿੰਦਾ ਕੀਤੀ। ਸਿੱਖ ਆਗੂਆਂ ਨੇ ਕਿਹਾ ਕਿ ਅਜੇਹੇ ਮੌਕੇ ਪੂਰੀ ਸਿੱਖ ਕੌਮ ਪੀੜਤ ਪਰਿਵਾਰ ਨਾਲ ਹੈ। ਉਹਨਾਂ ਕਿਹਾ ਕਿ ਕਿਰਪਾਨ ਤੇ ਪੰਜ ਕਕਾਰਾਂ ਨੂੰ ਲੈ ਕੇ ਸਿੱਖਾਂ ਨੇ ਬਰਤਾਨੀਆਂ ‘ਚ ਲੰਮਾਂ ਸ਼ੰਘਰਸ਼ ਲੜ੍ਹਿਆ ਹੈ, ਪਰ ਅਫਸੋਸ ਕਿ ਇਕ ਵਿਅਕਤੀ ਨੇ ਸਮੁੱਚੀ ਕੌਮ ਨੂੰ ਨਿਰਾਸ਼ ਕੀਤਾ ਹੈ। ਸਿੱਖ ਆਗੂਆਂ ਨੇ ਇਹ ਵੀ ਸ਼ਪਸ਼ਟ ਕੀਤਾ ਕਿ ਕਾਨੂੰਨੀ ਤੌਰ ‘ਤੇ ਸਿਰਫ ਗਾਤਰੇ ਵਾਲੀ ਕਿਰਪਾਨ ਪਹਿਨਣ ਦੀ ਇਜ਼ਾਜ਼ਤ ਹੈ, ਲੇਕਨ ਹੋਰ ਕਿਸੇ ਤਰ੍ਹਾਂ ਦੇ ਹਥਿਆਰ ਨੂੰ ਕੋਲ ਰੱਖਣਾ ਗੈਰਕਾਨੂੰਨੀ ਅਤੇ ਕਿਰਪਾਨ ਦੀ ਦੁਰਵਰਤੋਂ ਵੀ ਅਪਰਾਧਿਕ ਹੈ।