27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਸ਼ਮੀਰ ਸਿੰਘ ਹੀਡ ਰਿਚਮੰਡ ਤੋਂ ਮੇਅਰ ਦੀ ਚੋਣ ਲੜਨਗੇ <br/>

ਅਜੀਤ ਡੈਸਕ 30-05-2026
ਐਬਟਸਫੋਰਡ, 29 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਮਹਾਂਨਗਰ ਵੈਨਕੂਵਰ ਦੀ ਪੁਲਿਸ 'ਚ ਭਰਤੀ ਹੋ ਕੇ ਵੈਸਟ ਵੈਨਕੂਵਰ ਦੇ ਪਹਿਲੇ ਪੰਜਾਬੀ ਪੁਲਿਸ ਮੁਖੀ ਵਜੋਂ ਕੈਨੇਡਾ 'ਚ ਪੰਜਾਬੀਆਂ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਕਸ਼ਮੀਰ ਸਿੰਘ ਕਾਸ਼ ਹੀਡ ਨੇ 17 ਅਕਤੂਬਰ ਨੂੰ ਹੋ ਰਹੀਆਂ ਬਿ੍ਟਿਸ਼ ਕੋਲੰਬੀਆ ਦੀਆਂ ਨਗਰਪਾਲਿਕਾ ਦੀਆਂ ਚੋਣਾਂ ਵਿਚ ਰਿਚਮੰਡ ਤੋਂ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ | ਜ਼ਿਲ੍ਹਾ ਹੁਸ਼ਿਆਰਪੁਰ ਦੀ ਮਾਹਿਲਪੁਰ ਤਹਿਸੀਲ ਦੇ ਪਿੰਡ ਹੱਲੂਵਾਲ ਨਾਲ ਸੰਬੰਧਿਤ ਕਾਸ਼ ਹੀਡ ਸੰਨ 1979 'ਚ ਵੈਨਕੂਵਰ ਪੁਲਿਸ ਵਿਚ ਭਰਤੀ ਹੋਏ ਸਨ, ਫਿਰ ਉਹ ਇੰਸਪੈਕਟਰ ਅਤੇ ਸੁਪਰਡੈਂਟ ਪੁਲਿਸ ਰਹੇ | 2007 'ਚ ਉਹ ਵੈਸਟ ਵੈਨਕੂਵਰ ਦੇ ਪੁਲਿਸ ਮੁਖੀ ਬਣੇ | ਕੈਨੇਡਾ ਦੇ ਕਿਸੇ ਸ਼ਹਿਰ ਦੇ ਪੁਲਿਸ ਮੁਖੀ ਬਣਨ ਵਾਲੇ ਉਹ ਪਹਿਲੇ ਪੰਜਾਬੀ ਪੁਲਿਸ ਅਧਿਕਾਰੀ ਹਨ | ਤਕਰੀਬਨ 19 ਮਹੀਨੇ ਪੁਲਿਸ ਮੁਖੀ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਪੁਲਿਸ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਸੂਬਾਈ ਸਿਆਸਤ ਵਿਚ ਕੁੱਦਣ ਦਾ ਫ਼ੈਸਲਾ ਕੀਤਾ ਤੇ ਮਈ 2009 'ਚ ਕਸ਼ਮੀਰ ਸਿੰਘ ਹੀਡ ਬਿ੍ਟਿਸ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਵਿਚ ਲਿਬਰਲ ਪਾਰਟੀ ਦੀ ਟਿਕਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਤੇ ਗੋਰਡਨ ਕੈਂਬਲ ਦੀ ਸਰਕਾਰ 'ਚ ਸੋਲਿਸਟਰ ਜਨਰਲ ਤੇ ਜਨਤਕ ਸੁਰੱਖਿਆ ਮੰਤਰੀ ਰਹੇ | 2022 'ਚ ਉਹ ਰਿਚਮੰਡ ਦੇ ਕੌਂਸਲਰ ਬਣੇ | ਬਿ੍ਟਿਸ਼ ਕੋਲੰਬੀਆ ਦੀਆਂ ਇਨ੍ਹਾਂ ਨਗਰਪਾਲਿਕਾ ਦੀਆਂ ਚੋਣਾਂ ਵਿਚ ਭਾਵੇਂ ਅਜੇ ਤਕਰੀਬਨ 5 ਮਹੀਨੇ ਦਾ ਸਮਾਂ ਰਹਿੰਦਾ ਹੈ ਪਰ ਪੰਜਾਬੀਆਂ 'ਚ ਇਨ੍ਹਾਂ ਚੋਣਾਂ ਪ੍ਰਤੀ ਹੁਣ ਤੋਂ ਹੀ ਭਾਰੀ ਦਿਲਚਸਪੀ ਪਾਈ ਜਾ ਰਹੀ ਹੈ |

ਪਿਛਲੀ ਖ਼ਬਰ ਪੰਤ ਨੇ ਲਖਨਊ ਦੇ ਕਪਤਾਨ ਵਜੋਂ ਅਸਤੀਫ਼ਾ ਦਿੱਤਾ <br/> ਅਗਲੀ ਖ਼ਬਰ ਸੇਵਾ ਟਰੱਸਟ ਯੂ.ਕੇ. ਦਾ ਭਾਈਚਾਰਕ ਸੇਵਾਵਾਂ ਲਈ 'ਚੈਰਿਟੀ ਆਫ਼ ਦ ਈਅਰ 2026' ਪੁਰਸਕਾਰ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।