12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਐਡੀਲੇਡ ਟਰੱਕ ਹਾਦਸਾ ਮਾਮਲੇ 'ਚ ਕਲੀਨਵੇਅ ਕੰਪਨੀ ਨੂੰ 11 ਲੱਖ ਡਾਲਰ ਜੁਰਮਾਨਾ <br/>

ਅਜੀਤ ਡੈਸਕ 29-05-2026
-ਦੱਖਣੀ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ 12 ਸਾਲ ਬਾਅਦ ਸੁਣਾਇਆ ਫ਼ੈਸਲਾ
ਐਡੀਲੇਡ, 28 ਮਈ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਐਡੀਲੇਡ ਦੇ ਦੱਖਣ-ਪੂਰਬੀ ਫ੍ਰੀਵੇਅ 'ਤੇ 18 ਅਗਸਤ 2014 ਨੂੰ ਵਾਪਰੇ ਦੋਹਰੇ-ਘਾਤਕ ਟਰੱਕ ਹਾਦਸੇ ਮਾਮਲੇ 'ਚ ਕੌਮੀ ਰਹਿੰਦ-ਖੂੰਹਦ ਪ੍ਰਬੰਧਨ ਕੰਪਨੀ ਕਲੀਨਵੇਅ ਨੂੰ 11 ਲੱਖ ਡਾਲਰ ਦਾ ਭਾਰੀ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਹਨ | ਇਹ ਜੁਰਮਾਨਾ ਸੰਘੀ ਵਰਕ ਹੈਲਥ ਐਂਡ ਸੇਫਟੀ ਕਾਨੂੰਨਾਂ ਅਧੀਨ ਲਗਾਏ ਗਏ ਸਭ ਤੋਂ ਵੱਡੇ ਜੁਰਮਾਨਿਆਂ 'ਚੋਂ ਇੱਕ ਮੰਨਿਆ ਜਾ ਰਿਹਾ ਹੈ | ਇਸ ਦਰਦਨਾਕ ਹਾਦਸੇ ਵਿਚ 57 ਸਾਲਾ ਥਾਮਸ ਸਪਾਈਸ ਤੇ 41 ਸਾਲਾ ਜੈਕਲੀਨ ਬਾਇਰਨ ਦੀ ਮÏਤ ਹੋ ਗਈ ਸੀ, ਜਦਕਿ ਟਰੱਕ ਡਰਾਈਵਰ ਡੈਰੇਨ ਹਿਕਸ ਤੇ ਇਕ ਹੋਰ ਮੋਟਰ ਚਾਲਕ ਲੁਈਸ ਕੰਪਟਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ¢ਅਦਾਲਤ ਵੱਲੋਂ ਜਾਰੀ ਕੀਤੇ ਗਏ ਫੈਸਲੇ 'ਚ ਕਿਹਾ ਗਿਆ ਕਿ ਕਲੀਨਵੇਅ ਨੇ ਡਰਾਈਵਰ ਡੈਰੇਨ ਹਿਕਸ ਦੀ ਤਜਰਬੇ ਦੀ ਘਾਟ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਦੱਖਣ-ਪੂਰਬੀ ਫ੍ਰੀਵੇਅ ਦੇ ਖਤਰਨਾਕ ਢਲਾਣ ਵਾਲੇ ਰਸਤੇ 'ਤੇ ਮੈਨੂਅਲ ਸੀਵਰੇਜ ਟਰੱਕ ਚਲਾਉਣ ਲਈ ਭੇਜ ਦਿੱਤਾ | ਹਾਦਸੇ ਦÏਰਾਨ ਬੇਕਾਬੂ ਹੋਇਆ ਟਰੱਕ ਲਗਭਗ 151.9 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਿਅਸਤ ਚÏਰਾਹੇ 'ਚ ਜਾ ਵੱਜਿਆ | ਅਦਾਲਤ ਨੇ ਕਿਹਾ ਕਿ ਕੰਪਨੀ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਡਰਾਈਵਰ ਨੇ ਸਿਰਫ਼ ਇਕ ਮਹੀਨਾ ਪਹਿਲਾਂ ਹੀ ਆਪਣਾ ਭਾਰੀ ਵਾਹਨ ਲਾਇਸੈਂਸ ਪ੍ਰਾਪਤ ਕੀਤਾ ਸੀ ਤੇ ਉਸਦੀ ਯੋਗਤਾ ਦਾ ਪੂਰੀ ਤਰ੍ਹਾਂ ਮੁਲਾਂਕਣ ਨਹੀਂ ਕੀਤਾ ਗਿਆ | ਕਲੀਨਵੇਅ 'ਤੇ 2016 'ਚ 8 ਦੋਸ਼ ਲਗਾਏ ਗਏ ਸਨ, ਜਿਨ੍ਹਾਂ ਵਿੱਚ ਡਰਾਈਵਰਾਂ ਦੀ ਅਣਪੂਰੀ ਟ੍ਰੇਨਿੰਗ ਤੇ ਸੁਰੱਖਿਆ ਜ਼ਿੰਮੇਵਾਰੀਆਂ ਦੀ ਉਲੰਘਣਾ ਸ਼ਾਮਲ ਸੀ | ਹਾਲਾਂਕਿ ਅਪੀਲ ਦÏਰਾਨ ਛੇ ਦੋਸ਼ ਰੱਦ ਹੋ ਗਏ ਸਨ ਪਰ ਬਾਕੀ 2 ਦੋਸ਼ਾਂ 'ਤੇ ਕੰਪਨੀ ਦੀ ਅਪੀਲ ਪਿਛਲੇ ਸਾਲ ਅਕਤੂਬਰ 'ਚ ਖਾਰਜ ਕਰ ਦਿੱਤੀ ਗਈ ਸੀ |


ਪਿਛਲੀ ਖ਼ਬਰ ਯੂਨੀਵਰਸਿਟੀ ਵਿਦਿਆਰਥੀ ਦੇ ਕਤਲ ਮਾਮਲੇ 'ਚ ਵਿਕਰਮ ਦਿਗਵਾ ਦੋਸ਼ੀ ਕਰਾਰ <br/> ਅਗਲੀ ਖ਼ਬਰ ਭਾਰਤ ਯੂਨਿਟੀ ਕੱਪ ਸੈਮੀਫਾਈਨਲ 'ਚ ਜਮੈਕਾ ਤੋਂ ਹਾਰਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।