07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸਰੀ ਸਿਟੀ ਚੋਣਾਂ : ਸਰੀ ਕਨੈਕਟ ਵਲੋਂ ਕੀਤੀ ਭਰਵੀਂ ਚੋਣ ਰੈਲੀ ‘ ਚ ਵੱਡੀ ਗਿਣਤੀ ਸਮਰਥਕਾਂ ਨੇ ਕੀਤੀ ਸ਼ਿਰਕਤ

ਵੈਨਕੂਵਰ, 6 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ਦੇ ਨਿਰਧਾਰਤ ਦਿਨ ਵਿਚ ਹੁਣ ਸਿਰਫ ਗਿਣਵੇਂ ਦਿਨ ਰਹਿ ਗਏ ਹਨ ਵੱਖ-ਵੱਖ ਸਲੇਟਾਂ (ਸਿਆਸੀ ਧੜਿਆਂ) ਵਲੋਂ ਆਪੋ ਆਪਣੀ ਜਿੱਤ ਲਈ ਕੀਤੀਆਂ ਜਾ ਰਹੀਆਂ ਚੋਣ ਸਰਗਰਮੀਆਂ ਕਾਰਨ ਚੋਣ ਬੁਖਾਰ ਪੂਰੀ ਤਰਾਂ ਭਖਿਆ ਨਜ਼ਰ ਆ ਰਿਹਾ ਹੈ। ਇਸੇ ਕੜੀ ਤਹਿਤ ਸਰੀ ਕਨੈਕਟ ਸਲੇਟ ਵਲੋਂ ਸਰੀ ਦੇ ਬੰਬੇ ਬੈਂਕੁਟ ਹਾਲ ਵਿਚ ਇੱਕ ਭਰਵੀਂ ਚੋਣ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਉਨਾਂ ਨੇ ਸਮਰਥਕਾਂ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 07-10-2026
ਵੈਨਕੂਵਰ, 6 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ਦੇ ਨਿਰਧਾਰਤ ਦਿਨ ਵਿਚ ਹੁਣ ਸਿਰਫ ਗਿਣਵੇਂ ਦਿਨ ਰਹਿ ਗਏ ਹਨ ਵੱਖ-ਵੱਖ ਸਲੇਟਾਂ (ਸਿਆਸੀ ਧੜਿਆਂ) ਵਲੋਂ ਆਪੋ ਆਪਣੀ ਜਿੱਤ ਲਈ ਕੀਤੀਆਂ ਜਾ ਰਹੀਆਂ ਚੋਣ ਸਰਗਰਮੀਆਂ ਕਾਰਨ ਚੋਣ ਬੁਖਾਰ ਪੂਰੀ ਤਰਾਂ ਭਖਿਆ ਨਜ਼ਰ ਆ ਰਿਹਾ ਹੈ। ਇਸੇ ਕੜੀ ਤਹਿਤ ਸਰੀ ਕਨੈਕਟ ਸਲੇਟ ਵਲੋਂ ਸਰੀ ਦੇ ਬੰਬੇ ਬੈਂਕੁਟ ਹਾਲ ਵਿਚ ਇੱਕ ਭਰਵੀਂ ਚੋਣ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਉਨਾਂ ਨੇ ਸਮਰਥਕਾਂ ਨੇ ਸ਼ਿਰਕਤ ਕੀਤੀ। ਇਸ ਚੋਣ ਰੈਲੀ ਦੌਰਾਨ ਭਰਵੇਂ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸਰੀ ਦੀ ਮੌਜੂਦਾ ਮੇਅਰ ਅਤੇ ਮੁੜ ਮੇਅਰ ਬਣਨ ਦੀ ਦੌੜ ‘ਚ ਸ਼ਾਮਿਲ ਬ੍ਰੈਡ ਲੌਕ ਨੇ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਵੱਖ-ਵੱਖ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਵੋਟਰਾਂ ਨੂੰ ਉਨਾਂ ਦੀ ਸਲੇਟ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰੀ ਕਨੈਕਟ ਸਲੇਟ ਵਲੋਂ ਕੌਂਸਲਰ ਉਮੀਦਵਾਰ ਹੈਰੀ ਬੈਂਸ, ਪ੍ਰਦੀਪ ਕੂਨਰ, ਗੋਰਡਨ ਹੈਪਨਰ, ਰੋਬ ਸਟਡ, ਮਾਈਕਲ ਡੈਨ,ਰੋਨਾ ਟੈਪਰ, ਵੇਰਾ ਲੇਮਫੇਕ ਅਤੇ ਨੋਮਿਨੀ ਵਾਕੇ ਟੂਰੋਨੋ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਵੋਟਰਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ। ਅੱਜ ਦੀ ਚੋਣ ਰੈਲੀ ਦੌਰਾਨ ਪੰਜਾਬੀ ਮੂਲ ਦੇ ਸਾਂਸਦ ਸੁੱਖ ਧਾਲੀਵਾਲ, ਸਾਂਸਦ ਗੁਰਬਖਸ਼ ਸੈਣੀ, ਗੁਲਜਾਰ ਚੀਮਾ ਅਤੇ ਗੁਰਮੰਤ ਗਰੇਵਾਲ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਇਸ ਮੌਕੇ ਤੇ ਉਘੇ ਸਾਹਿਤਕਾਰ ਗੁਰਭਜਨ ਗਿੱਲ ਵਲੋਂ ਪ੍ਰਕਾਸ਼ਿਤ ਕਰਵਾਈ ਗਈ ਸੁਖਬੀਰ ਸੰਧੂ ਦੀ ਲਿਖੀ ਹੋਈ ਕਿਤਾਬ ‘ਪਾਇਲ’ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿਚ ਬਲਦੇਵ ਸਿੰਘ ਭੰਮ, ਪ੍ਰਿਤਪਾਲ ਗਿੱਲ,ਸੁਰਜੀਤ ਮਾਧੋਪੁਰੀ, ਜਸਵਿੰਦਰ ਦਿਲਾਵਰੀ,ਸੰਤ ਪ੍ਰਕਾਸ਼ ਸਿੰਘ ਮਜੀਠਾ, ਨਵਲਪ੍ਰੀਤ ਰੰਗੀ, ਗੁਰਮੀਤ ਧਾਲੀਵਾਲ, ਦਲਜੀਤ ਸੰਘਾ, ਬਲਬੀਰ ਸਿੰਘ ਚੰਗਿਆੜਾ, ਇੰਦਾ ਰਾਏਕੋਟੀ, ਸੀਜੇ ਸਿੱਧੂ,ਕੁਲਵੰਤ ਢੇਸੀ ਆਦਿ ਦੇ ਨਾਮ ਜ਼ਿਕਰਯੋਗ ਹਨ ਮੰਚ ਸੰਚਾਲਨ ਦੀ ਜਿੰਮੇਵਾਰੀ ਲਵਰੀਨ ਗਿੱਲ ਵਲੋਂ ਬੜੇ ਹੀ ਸੁਚਾਰੂ ਢੰਗ ਨਾਲ ਨਿਭਾਈ ਗਈ ਅਖੀਰ ਵਿਚ ‘ਰੇਡੀਓ ਇੰਡੀਆ’ ਦੇ ਡਾਇਰੈਕਟਰ ਮਨਿੰਦਰ ਗਿੱਲ ਵਲੋਂ ਆਏ ਹੋਏ ਮਹਿਮਾਨਾਂ ਹੱਥ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ
ਪਿਛਲੀ ਖ਼ਬਰ ਵੈਨਕੂਵਰ ‘ ਚ ਛਾਈ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਅਗਲੀ ਖ਼ਬਰ ਜਗਰੂਪ ਸਿੰਘ ਬਰਾੜ ਨੇ ਚੋਣ ਮੁਹਿਮ ਨੂੰ ਭਖਾਇਆ ਐਨ . ਡੀ . ਪੀ . ਦੀ ਜਿੱਤ ਦਾ ਕੀਤਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।