07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪਤਨੀ ਦੀ ਹੱਤਿਆ ਮਾਮਲੇ ਵਿਚ ਪਤੀ ਨੂੰ ਬਿਨਾਂ ਪੈਰੋਲ ਉਮਰ ਕੈਦ

ਸੈਕਰਾਮੈਂਟੋ, 6 ਅਕਤੂਬਰ (ਹੁਸਨ ਲੜੋਆ ਬੰਗਾ)-ਅਦਾਲਤ ਨੇ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਪਤੀ ਕੈਲੇਬ ਫਲਿਨ ਨੂੰ ਬਿਨਾਂ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਮੈਰੀਕਨ ਆਈਡਲ ਦੇ ਸਾਬਕਾ ਪ੍ਰਤੀਯੋਗੀ ਫਲਿਨ ਨੇ ਆਪਣੀਆਂ ਛੋਟੀਆਂ ਧੀਆਂ ਅਤੇ ਮਰਹੂਮ ਪਤਨੀ ਐਸ਼ਲੇ ਫਲਿਨ ਦੇ ਪਰਿਵਾਰ ਤੋਂ ਰੋਂਦਿਆਂ ਹੋਇਆਂ ਮੁਆਫੀ ਮੰਗੀ, ਜਦਕਿ ਨਾਲ ਹੀ ਇਹ ਦਾਅਵਾ ਕੀਤਾ ਕਿ ਉਸ ਨੇ ਉਸ ਦਾ ਕਤਲ ਨਹੀਂ ਕੀਤਾ ਸੀ।

ਅਜੀਤ ਡੈਸਕ 07-10-2026
ਸੈਕਰਾਮੈਂਟੋ, 6 ਅਕਤੂਬਰ (ਹੁਸਨ ਲੜੋਆ ਬੰਗਾ)-ਅਦਾਲਤ ਨੇ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਪਤੀ ਕੈਲੇਬ ਫਲਿਨ ਨੂੰ ਬਿਨਾਂ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਮੈਰੀਕਨ ਆਈਡਲ ਦੇ ਸਾਬਕਾ ਪ੍ਰਤੀਯੋਗੀ ਫਲਿਨ ਨੇ ਆਪਣੀਆਂ ਛੋਟੀਆਂ ਧੀਆਂ ਅਤੇ ਮਰਹੂਮ ਪਤਨੀ ਐਸ਼ਲੇ ਫਲਿਨ ਦੇ ਪਰਿਵਾਰ ਤੋਂ ਰੋਂਦਿਆਂ ਹੋਇਆਂ ਮੁਆਫੀ ਮੰਗੀ, ਜਦਕਿ ਨਾਲ ਹੀ ਇਹ ਦਾਅਵਾ ਕੀਤਾ ਕਿ ਉਸ ਨੇ ਉਸ ਦਾ ਕਤਲ ਨਹੀਂ ਕੀਤਾ ਸੀ। ਅਦਾਲਤ ਨੇ ਕੈਲੇਬ ਫਲਿਨ ਨੂੰ ਕਤਲ ਨਾਲ ਸੰਬੰਧਿਤ 9 ਦੋਸ਼ਾਂ ਵਿਚ ਦੋਸ਼ੀ ਪਾਇਆ, ਜਿਸ ਵਿਚ ਗੰਭੀਰ ਕਤਲ ਦਾ ਦੋਸ਼ ਵੀ ਸ਼ਾਮਿਲ ਸੀ। ਫਲਿਨ ਨੂੰ ਹੱਥਕੜੀਆਂ ਵਿਚ ਜਕੜ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਕੈਲੇਬ ਫਲਿਨ ਉਦੋਂ ਰੋ ਪਿਆ, ਜਦੋਂ ਜੱਜ ਨੇ ਉਸ ਨੂੰ ਬਿਨਾਂ ਪੈਰੋਲ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ। ਜੱਜ ਜੈਨੀਨ ਪ੍ਰੈਟ ਨੇ ਕੈਲੇਬ ਫਲਿਨ ਨੂੰ ਕਿਹਾ ਕਿ ਉਸ ਨੇ ਘਿਣਾਉਣਾ ਗੁਨਾਹ ਕੀਤਾ ਹੈ ਅਤੇ ਉਸ ਨੇ ਦੂਜਿਆਂ ਨੂੰ ਗੁੰਮਰਾਹ ਕਰਨ ਲਈ ਚਰਚ ਵਿਚ ਆਪਣੀ ਸਥਿਤੀ ਦੀ ਵਰਤੋਂ ਕੀਤੀ। ਐਸ਼ਲੇ ਫਲਿਨ ਦੇ ਪਿਤਾ ਟੌਡ ਸਮਿਥ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕੈਲੇਬ ਫਲਿਨ ਨੂੰ ਆਪਣੀ ਧੀ ਦੇ ਕਤਲ ਲਈ ਮੁਆਫ ਕਰਦਾ ਹੈ ਪਰ ਉਨ੍ਹਾਂ ਨੇ ਜੱਜ ਨੂੰ ਅਪੀਲ ਕੀਤੀ ਕਿ ਉਸ ਨੂੰ ਕਾਨੂੰਨ ਅਨੁਸਾਰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਉੁਸ ਨੂੰ ਸਬੂਤਾਂ ਨਾਲ ਛੇੜਛਾੜ ਕਰਨ ਲਈ 9 ਸਾਲ ਅਤੇ ਹਥਿਆਰਾਂ ਨਾਲ ਜੁੜੇ ਅਪਰਾਧਾਂ ਲਈ 7 ਸਾਲ ਕੈਦ ਦੀ ਸਜ਼ਾ ਵੀ ਸੁਣਾਈ ਗਈ। ਇਹ ਸਾਰੀਆਂ ਸਜ਼ਾਵਾਂ ਇਕ ਤੋਂ ਬਾਅਦ ਇਕ ਲਗਾਤਾਰ ਭੁਗਤੀਆਂ ਜਾਣਗੀਆਂ।
ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਨੂੰ ਝਟਕਾ , ਪ੍ਰਵਾਸੀਆਂ ’ ਤੇ 18 ਲੱਖ ਡਾਲਰ ਤੱਕ ਜੁਰਮਾਨੇ ਦੀ ਨੀਤੀ ’ ਤੇ ਰੋਕ ਅਗਲੀ ਖ਼ਬਰ ਕੇਵਲ 32 ਫ਼ੀਸਦੀ ਅਮਰੀਕੀ ਟਰੰਪ ਦੇ ਕੰਮਕਾਜ ਤੋਂ ਸੰਤੁਸ਼ਟ - ਸਰਵੇਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।