07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮੱਧਕਾਲੀ ਚੋਣਾਂ ਤੋਂ ਪਹਿਲਾਂ ਟਰੰਪ ਦਾ ਵੱਡਾ ਦਾਅ ਡੀਜ਼ਲ ’ ਤੇ ਰਾਹਤ ਤੇ ਪ੍ਰਚਾਰ ਇਸ਼ਤਿਹਾਰਾਂ ’ ਤੇ ਬਦਲਿਆ ਫੈਸਲਾ

ਨਿਊਯਾਰਕ, 6 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਬਰਾਸਕਾ ਵਿਚ ਆਪਣੀ ਚੋਣੀ ਮੁਹਿੰਮ ਤੇਜ਼ ਕਰਦਿਆਂ ਰਿਪਬਲਿਕਨ ਸੈਨੇਟਰ ਪੀਟ ਰਿਕੇਟਸ ਲਈ ਸਮਰਥਨ ਮੰਗਿਆ। ਵਧਦੀ ਮਹਿੰਗਾਈ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਨੂੰ ਲੈ ਕੇ ਵੋਟਰਾਂ ਵਿਚ ਚਿੰਤਾ ਦੇ ਵਿਚਕਾਰ ਟਰੰਪ ਨੇ ਰੈਲੀ ਦੌਰਾਨ ਡੀਜ਼ਲ ਸਸਤਾ ਕਰਨ ਲਈ ਕਾਰਜਕਾਰੀ ਹੁਕਮ ’ਤੇ ਦਸਤਖਤ ਕੀਤੇ।

ਅਜੀਤ ਡੈਸਕ 07-10-2026
ਨਿਊਯਾਰਕ, 6 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਬਰਾਸਕਾ ਵਿਚ ਆਪਣੀ ਚੋਣੀ ਮੁਹਿੰਮ ਤੇਜ਼ ਕਰਦਿਆਂ ਰਿਪਬਲਿਕਨ ਸੈਨੇਟਰ ਪੀਟ ਰਿਕੇਟਸ ਲਈ ਸਮਰਥਨ ਮੰਗਿਆ। ਵਧਦੀ ਮਹਿੰਗਾਈ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਨੂੰ ਲੈ ਕੇ ਵੋਟਰਾਂ ਵਿਚ ਚਿੰਤਾ ਦੇ ਵਿਚਕਾਰ ਟਰੰਪ ਨੇ ਰੈਲੀ ਦੌਰਾਨ ਡੀਜ਼ਲ ਸਸਤਾ ਕਰਨ ਲਈ ਕਾਰਜਕਾਰੀ ਹੁਕਮ ’ਤੇ ਦਸਤਖਤ ਕੀਤੇ। ਉਨ੍ਹਾਂ ਨੇ ਸਮਰਥਕਾਂ ਨੂੰ ਕਿਹਾ ਕਿ ਭਾਵੇਂ ਉਨ੍ਹਾਂ ਦਾ ਨਾਂਅ ਬੈਲਟ ’ਤੇ ਨਹੀਂ ਹੈ ਪਰ ਉਹ ਇਸ ਚੋਣ ਨੂੰ ਇਸ ਤਰ੍ਹਾਂ ਲੈਣ ਜਿਵੇਂ ਟਰੰਪ ਖ਼ੁਦ ਚੋਣ ਲੜ ਰਹੇ ਹੋਣ।ਨਵੇਂ ਹੁਕਮ ਤਹਿਤ ਆਮ ਤੌਰ ’ਤੇ ਖੇਤੀਬਾੜੀ, ਨਿਰਮਾਣ ਅਤੇ ਹੋਰ ਆਫ-ਰੋਡ ਕੰਮਾਂ ਲਈ ਵਰਤੇ ਜਾਣ ਵਾਲੇ ਲਾਲ ਰੰਗ ਦੇ ਡੀਜ਼ਲ ਨੂੰ ਆਰਜ਼ੀ ਤੌਰ ’ਤੇ ਹਾਈਵੇਅ ਵਾਹਨਾਂ ਵਿਚ ਵਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਡੀਜ਼ਲ ਨੂੰ ਆਮ ਤੌਰ ’ਤੇ ਟੈਕਸ ਵਿਚ ਛੋਟ ਮਿਲਦੀ ਹੈ। ਵਾਈਟ ਹਾਊਸ ਮੁਤਾਬਕ ਇਸ ਕਦਮ ਨਾਲ ਇਕ ਆਮ ਟਰੱਕ ਡਰਾਈਵਰ ਨੂੰ ਟੈਂਕ ਭਰਵਾਉਣ ’ਤੇ 100 ਡਾਲਰ ਤੋਂ ਵੱਧ ਦੀ ਬਚਤ ਹੋ ਸਕਦੀ ਹੈ। ਟਰੰਪ ਦਾ ਕਹਿਣਾ ਹੈ ਕਿ ਟਰਾਂਸਪੋਰਟ ਖਰਚ ਘਟਣ ਨਾਲ ਕਰਿਆਨੇ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਤੇ ਵੀ ਦਬਾਅ ਘਟੇਗਾ।ਅਮਰੀਕਾ ਵਿਚ ਡੀਜ਼ਲ ਦੀ ਔਸਤ ਕੀਮਤ ਇਰਾਨ ਯੁੱਧ ਤੋਂ ਪਹਿਲਾਂ 3.76 ਡਾਲਰ ਪ੍ਰਤੀ ਗੈਲਨ ਸੀ, ਜੋ ਸਤੰਬਰ ਵਿੱਚ ਰਿਕਾਰਡ 6.53 ਡਾਲਰ ਤੱਕ ਪਹੁੰਚ ਗਈ। ਮੌਜੂਦਾ ਕੀਮਤ ਵੀ 6 ਡਾਲਰ ਪ੍ਰਤੀ ਗੈਲਨ ਤੋਂ ਉੱਪਰ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਟੈਕਸ ਰਾਹਤ ਨਾਲ ਕੁਝ ਸਮੇਂ ਲਈ ਫਾਇਦਾ ਹੋ ਸਕਦਾ ਹੈ ਪਰ ਵਿਸ਼ਵ ਪੱਧਰ ’ਤੇ ਰਿਫਾਇਨਿੰਗ ਅਤੇ ਤੇਲ ਸਪਲਾਈ ਦੀ ਘਾਟ ਕਾਰਨ ਕੀਮਤਾਂ ਦੀ ਸਮੱਸਿਆ ਦਾ ਪੂਰਾ ਹੱਲ ਤੁਰੰਤ ਨਹੀਂ ਹੋਵੇਗਾ। ਇਸ ਦੌਰਾਨ ਆਪਣੇ ਅਤੇ ਆਪਣੀਆਂ ਨੀਤੀਆਂ ਦੇ ਪ੍ਰਚਾਰ ਵਾਲੇ ਟੀ.ਵੀ. ਇਸ਼ਤਿਹਾਰਾਂ ਲਈ ਸਰਕਾਰੀ ਪੈਸੇ ਦੀ ਵਰਤੋਂ ਨੂੰ ਲੈ ਕੇ ਹੋਈ ਆਲੋਚਨਾ ਤੋਂ ਬਾਅਦ ਟਰੰਪ ਨੇ ਆਪਣਾ ਫੈਸਲਾ ਬਦਲਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੇ ਇਸ਼ਤਿਹਾਰਾਂ ਦਾ ਖਰਚ ਉਹ ਖ਼ੁਦ ਜਾਂ ‘ਮੈਗਾ ਇੰਕ.’ ਲਈ ਇਕੱਠੇ ਕੀਤੇ ਰਾਜਨੀਤਿਕ ਫੰਡਾਂ ਰਾਹੀਂ ਚੁੱਕਣਗੇ। ਹਾਲਾਂਕਿ, ਪਹਿਲਾਂ ਚੱਲ ਚੁੱਕੇ ਇਸ਼ਤਿਹਾਰਾਂ ’ਤੇ ਖਰਚ ਹੋਇਆ ਸਰਕਾਰੀ ਪੈਸਾ ਵਾਪਸ ਕੀਤਾ ਜਾਵੇਗਾ ਜਾਂ ਨਹੀਂ, ਇਸ ਬਾਰੇ ਅਜੇ ਸਪੱਸ਼ਟਤਾ ਨਹੀਂ ਹੈ।
ਪਿਛਲੀ ਖ਼ਬਰ ਅਮਰੀਕਾ ਵਿਚ ਪਾਰਟੀ ਦੌਰਾਨ ਗੋਲੀਬਾਰੀ -2 ਮੌਤਾਂ ਅਗਲੀ ਖ਼ਬਰ ਮਮਤਾ ਕਾਫਲੇ ਭੱਟ ਮਾਮਲੇ ’ ਚ ਨਰੇਸ਼ ਭੱਟ ਦਾ ਕਤਲ ਮੁਕੱਦਮਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।