04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਇੰਗਲੈਂਡ ਦੀਆਂ ਸਥਾਨਕ ਚੋਣਾਂ 'ਚ ਲੇਬਰ ਪਾਰਟੀ ਦੀ ਵੱਡੀ ਹਾਰ <br/>

ਅਜੀਤ ਡੈਸਕ 09-05-2026

ਲੰਡਨ/ਲੈਸਟਰ, 8 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੀਆਂ ਸਥਾਨਿਕ ਚੋਣਾਂ 'ਚ ਲੇਬਰ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਜਦਕਿ ਰੀਫੌਰਮ ਯੂ.ਕੇ. ਵੱਲੋਂ ਨਵਾਂ ਇਤਿਹਾਸ ਰਚਿਆ ਗਿਆ | ਹੁਣ ਤੱਕ 136 ਕੌਂਸਲਾਂ ਵਿਚੋਂ 94 ਕੌਂਸਲਾਂ ਦੇ ਨਤੀਜੇ ਆ ਚੁੱਕੇ ਹਨ, ਜਿਸ 'ਚ ਲੇਬਰ ਪਾਰਟੀ ਦੀ 20 ਕੌਂਸਲਾਂ 'ਤੇ ਜਿੱਤ ਤੇ 16 ਕੌਂਸਲਾਂ ਤੋਂ ਹਾਰ ਹੋਈ, ਜਿਸ ਤਹਿਤ 625 ਕੌਂਸਲਰ ਜਿੱਤੇ ਹਨ ਤੇ ਪਿਛਲੀਆਂ ਚੋਣਾਂ ਦੇ ਮੁਕਾਬਲੇ 797 ਦਾ ਨੁਕਸਾਨ ਹੈ | ਕੰਜ਼ਰਵੇਟਿਵ ਪਾਰਟੀ ਦੀ 8 ਕੌਂਸਲਾਂ ਤੋਂ ਜਿੱਤ ਹੋਈ ਜਦਕਿ, 5 ਕੌਂਸਲਾਂ ਤੋਂ ਹਾਰ, ਜਿਸ ਤਹਿਤ 549 ਕੌਂਸਲਰ ਜਿੱਤੇ ਹਨ ਤੇ 451 ਹਾਰੇ ਹਨ | ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ 655 ਕੌਂਸਲਰ ਜਿੱਤੇ ਹਨ | ਨਵੀਂ ਉੱਭਰ ਰਹੀ ਰੀਫੌਰਮ ਯੂ.ਕੇ. ਨੇ 6 ਕੌਂਸਲਾਂ ਤੇ ਮੁਕੰਮਲ ਕਬਜ਼ਾ ਕੀਤਾ ਹੈ ਜਦ ਕਿ ਕੁੱਲ 955 ਕੌਂਸਲਰ ਜਿੱਤੇ ਹਨ ਜਿਸ ਨੂੰ 953 ਸੀਟਾਂ ਦਾ ਲਾਭ ਹੋਇਆ ਹੈ | ਇਸੇ ਤਰ੍ਹਾਂ ਗਰੀਨ ਪਾਰਟੀ ਦੇ 311 ਕੌਂਸਲਰ ਬਣੇ ਹਨ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਹਾਰ ਸਵੀਕਾਰ ਕਰਦਿਆਂ ਆਪਣੀ ਜ਼ਿੰਮੇਵਾਰੀ ਲਈ ਹੈ |
ਲੰਡਨ ਦੇ ਈਲਿੰਗ ਹਲਕੇ ਤੋਂ ਪੰਜਾਬੀਆਂ ਨੇ ਜਿੱਤਾਂ ਕੀਤੀਆਂ ਦਰਜ਼
ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਈਲਿੰਗ ਕੌਂਸਲ ਦੀ ਚੋਣ 'ਚ ਕਈ ਪੰਜਾਬੀਆਂ ਨੇ ਜਿੱਤਾਂ ਦਰਜ਼ ਕੀਤੀਆਂ ਹਨ | ਪੰਜਾਬੀਆਂ ਦੇ ਗੜ੍ਹ ਸਾਊਥਾਲ ਦੇ ਹਲਕਿਆਂ ਵਿਚ ਲੇਬਰ ਪਾਰਟੀ ਦੇ ਵੱਡੀ ਗਿਣਤੀ 'ਚ ਜਿੱਤੇ ਪੰਜਾਬੀ ਉਮੀਦਵਾਰਾਂ ਨੇ ਲੇਬਰ ਦੀ ਲਾਜ ਰੱਖੀ ਹੈ | ਜੇਤੂ ਉਮੀਦਵਾਰਾਂ 'ਚ ਜਿੱਥੇ ਕੌਂਸਲ ਦੇ ਲੀਡਰ ਪੀਟਰ ਮੇਸਨ ਸਾਊਥਾਲ ਤੋਂ ਜਿੱਤੇ ਹਨ ਉੱਥੇ ਹੀ ਜਸਬੀਰ ਕੌਰ ਅਨੰਦ, ਕਮਲਜੀਤ ਸਿੰਘ ਢੀਂਡਸਾ, ਰਣਜੀਤ ਧੀਰ, ਹਰਭਜਨ ਕੌਰ ਧੀਰ, ਕਨਵਲ ਕੌਰ ਬੈਂਸ, ਸੰਜੇ ਕੁਮਾਰ ਕੋਹਲੀ, ਪ੍ਰਵੀਨ ਕਮਲੇਸ਼ ਅਨੰਦ, ਕਰਮ ਚੰਦ ਮੋਹਨ, ਜੈਗ ਸੰਘੇੜਾ, ਚਰਨ ਬਾਲਾ ਸ਼ਰਮਾ, ਕਮਲਜੀਤ ਕੌਰ ਨਾਗਪਾਲ, ਕਿਮ ਕੌਰ ਨਾਗਪਾਲ ਅਤੇ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਲਖਬੀਰ ਸਿੰਘ ਸ਼ਾਮਿਲ ਹਨ |
ਵੇਲਜ਼ ਦੀਆਂ ਸੰਸਦੀ ਚੋਣਾਂ 'ਚ ਵੱਡਾ ਫੇਰ ਬਦਲ
ਬਰਤਾਨੀਆ ਦੇ ਇਲਾਕੇ ਵੇਲਜ਼ ਦੀਆਂ ਸੰਸਦੀ ਚੋਣਾਂ ਵਿਚ ਵੀ ਵੱਡਾ ਫੇਰ ਬਦਲ ਹੁੰਦਾ ਵਿਖਾਈ ਦੇ ਰਿਹਾ ਹੈ | ਬੀਤੇ ਕੱਲ੍ਹ 92 ਸੰਸਦੀ ਸੀਟਾਂ ਲਈ ਪਈਆਂ ਵੋਟਾਂ 'ਚੋਂ ਹੁਣ ਤੱਕ 90 ਸੀਟਾਂ ਦੇ ਨਤੀਜੇ ਆਏ ਹਨ ਜਿਨ੍ਹਾਂ 'ਚ ਪਲੇਡ ਸਾਈਮਰੂ ਨੂੰ 39, ਰਿਫÏਰਮ ਯੂ.ਕੇ. ਨੂੰ 32, ਕੰਜ਼ਰਵੇਟਿਵ ਪਾਰਟੀ ਨੂੰ 7, ਲੇਬਰ ਪਾਰਟੀ ਨੂੰ 9 ਸੀਟਾਂ ਤੋਂ ਸਫਲਤਾ ਮਿਲੀ ਹੈ | ਇਹਨਾਂ ਨਤੀਜਿਆਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ | ਕਿਉਂਕਿ ਸਰਕਾਰ ਬਣਾਉਣ ਲਈ ਘੱਟੋ-ਘੱਟ 49 ਮੈਂਬਰ ਹੋਣੇ ਚਾਹੀਦੇ ਹਨ |

ਪਿਛਲੀ ਖ਼ਬਰ ਅਮਰੀਕਾ ਵਲੋਂ ਕੌਮਾਂਤਰੀ ਵਿਦਿਆਰਥੀਆਂ 'ਤੇ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ <br/> ਅਗਲੀ ਖ਼ਬਰ ਬੀ.ਸੀ.ਸੀ.ਆਈ. ਨੇ ਅਰਸ਼ਦੀਪ ਦੇ ਵੀਡੀਓ ਬਣਾਉਣ 'ਤੇ ਲਗਾਈ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।