04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬੀ.ਸੀ.ਸੀ.ਆਈ. ਨੇ ਅਰਸ਼ਦੀਪ ਦੇ ਵੀਡੀਓ ਬਣਾਉਣ 'ਤੇ ਲਗਾਈ ਰੋਕ

ਅਜੀਤ ਡੈਸਕ 09-05-2026

ਨਵੀਂ ਦਿੱਲੀ, 8 ਮਈ (ਇੰਟ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 2026 ਦੇ ਆਈ.ਪੀ.ਐਲ. ਸੀਜ਼ਨ ਦÏਰਾਨ ਖਿਡਾਰੀਆਂ ਦੇ ਵਿਵਹਾਰ ਤੇ ਸੋਸ਼ਲ ਮੀਡੀਆ ਗਤੀਵਿਧੀ ਸੰਬੰਧੀ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ | ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਟੂਰਨਾਮੈਂਟ ਦÏਰਾਨ ਵਲੌਗ ਤੇ ਵੀਡੀਓ ਬਣਾਉਣ ਤੋਂ ਵਰਜਿਤ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਬੋਰਡ ਨੇ ਇਹ ਸਖ਼ਤ ਫੈਸਲਾ ਹਾਲ ਹੀ ਵਿਚ ਹੋਏ ਵਿਵਾਦਾਂ ਦੇ ਮੱਦੇਨਜ਼ਰ ਲਿਆ ਹੈ | ਸੂਤਰਾਂ ਅਨੁਸਾਰ, 7 ਮਈ ਨੂੰ ਬੀ.ਸੀ.ਸੀ.ਆਈ. ਵਲੋਂ ਜਾਰੀ ਕੀਤੀ ਗਈ ਇਕ ਨੋਟਿਸ ਤੋਂ ਬਾਅਦ, ਅਰਸ਼ਦੀਪ ਸਿੰਘ ਨੂੰ ਸਪੱਸ਼ਟ ਤÏਰ 'ਤੇ ਟੂਰਨਾਮੈਂਟ ਦੀ ਸਮਾਪਤੀ ਤੱਕ ਕੋਈ ਵੀ ਵੀਡੀਓ ਨਾ ਸ਼ੂਟ ਕਰਨ ਤੇ ਸੋਸ਼ਲ ਮੀਡੀਆ 'ਤੇ ਟੀਮ ਨਾਲ ਸਬੰਧਤ ਕੋਈ ਵੀ ਸਮੱਗਰੀ ਪੋਸਟ ਕਰਨ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਗਈ ਸੀ | ਇਹ ਨਿਰਦੇਸ਼ ਨਾ ਸਿਰਫ਼ ਖਿਡਾਰੀਆਂ ਨੂੰ ਸਗੋਂ ਫ੍ਰੈਂਚਾਇਜ਼ੀ ਤੇ ਖਿਡਾਰੀਆਂ ਦੇ ਪਰਿਵਾਰਾਂ ਨੂੰ ਵੀ ਲਾਗੂ ਹੁੰਦੇ ਹਨ, ਉਨ੍ਹਾਂ ਨੂੰ ਹੋਟਲਾਂ, ਡਰੈਸਿੰਗ ਰੂਮਾਂ, ਟੀਮ ਯਾਤਰਾ ਜਾਂ ਸਥਾਨਾਂ ਦੇ ਅੰਦਰ ਗਤੀਵਿਧੀਆਂ ਨਾਲ ਸਬੰਧਤ ਕਿਸੇ ਵੀ ਸਮੱਗਰੀ ਨੂੰ ਜਨਤਕ ਨਾ ਕਰਨ ਦਾ ਨਿਰਦੇਸ਼ ਦਿੰਦੇ ਹਨ |

ਪਿਛਲੀ ਖ਼ਬਰ ਇੰਗਲੈਂਡ ਦੀਆਂ ਸਥਾਨਕ ਚੋਣਾਂ 'ਚ ਲੇਬਰ ਪਾਰਟੀ ਦੀ ਵੱਡੀ ਹਾਰ <br/> ਅਗਲੀ ਖ਼ਬਰ ਰੋਨਾਲਡੋ ਦੇ ਸਾਊਦੀ ਪ੍ਰੋ ਲੀਗ ਵਿਚ 100 ਗੋਲ ਪੂਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।