04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜਲੰਧਰ ਨੇ ਬਠਿੰਡਾ ਨੂੰ ਆਖ਼ਰੀ ਗੇਂਦ ’ਤੇ 3 ਦੌੜਾਂ ਨਾਲ ਹਰਾਇਆ

ਐੱਸ. ਏ.

ਪ੍ਰਭਸਿਮਰਨ ਸਿੰਘ ਸੈਂਕੜਾ ਲਗਾਉਣ ਉਪਰੰਤ ਖੁਸ਼ੀ ਪ੍ਰਗਟ ਕਰਦਾ ਹੋਇਆ। ਤਸਵੀਰ : ਗੁਰਿੰਦਰ ਸਿੰਘ 04-09-2026
ਐੱਸ. ਏ. ਐੱਸ. ਨਗਰ, 3 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ-2026 ਦੇ ਮੁਹਾਲੀ ਦੇ ਫੇਜ਼-9 ਦੇ ਆਈ. ਐੱਸ. ਬਿੰਦਰਾ ਸਟੇਡੀਅਮ ਵਿਖੇ ਦੁਪਹਿਰ 1 ਵਜੇ ਖੇਡੇ ਗਏ 8ਵੇਂ ਰੋਮਾਂਚਕ ਮੁਕਾਬਲੇ ਵਿਚ ਜਲੰਧਰ ਵਾਰੀਅਰਜ਼ ਨੇ ਬਠਿੰਡਾ ਰਾਇਲਜ਼ ਨੂੰ ਆਖ਼ਰੀ ਗੇਂਦ ‘ਤੇ 3 ਦੌੜਾਂ ਨਾਲ ਹਰਾ ਦਿੱਤਾ। ਜਲੰਧਰ ਵਾਰੀਅਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.3 ਓਵਰਾਂ ਵਿਚ 10 ਵਿਕਟਾਂ ਦੇ ਨੁਕਸਾਨ ‘ਤੇ 205 ਦੌੜਾਂ ਬਣਾਈਆਂ। ਟੀਮ ਦੇ ਕਪਤਾਨ ਪ੍ਰਭਸਿਮਰਨ ਸਿੰਘ ਨੇ ਇਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੂਰਨਾਮੈਂਟ ਵਿਚ ਲਗਾਤਾਰ ਦੂਜਾ ਸੈਂਕੜਾ ਜੜਿਆ। ਟੀਮ ਵਲੋਂ ਸ਼ੁਰੂਆਤ ‘ਚ ਹੀ 62 ਦੌੜਾਂ ਦੇ ਸਕੋਰ ‘ਤੇ 3 ਵਿਕਟਾਂ ਗੁਆ ਦੇਣ ਉਪਰੰਤ ਪ੍ਰਭਸਿਮਰਨ ਸਿੰਘ ਤੇ ਆਰੀਆਨ ਯਾਦਵ ਨੇ ਸਮਝਦਾਰੀ ਨਾਲ ਬੱਲੇਬਾਜ਼ੀ ਕਰਦਿਆਂ ਚੌਥੀ ਵਿਕਟ ਲਈ 118 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਆਰੀਆਨ ਯਾਦਵ ਨੇ 19 ਗੇਂਦਾਂ ‘ਤੇ 39 ਦੌੜਾਂ ਦੀ ਤੇਜ਼ ਪਾਰੀ ਖੇਡੀ। ਇਸ ਤੋਂ ਬਾਅਦ ਪ੍ਰਭਸਿਮਰਨ ਸਿੰਘ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸੈਂਕੜਾ ਪੂਰਾ ਕੀਤਾ। ਹਾਲਾਂਕਿ, ਆਖ਼ਰੀ ਓਵਰਾਂ ਵਿਚ ਵਿਕਟਾਂ ਲਗਾਤਾਰ ਡਿੱਗਣ ਕਾਰਨ ਜਲੰਧਰ ਵਾਰੀਅਰਜ਼ ਵੱਡਾ ਸਕੋਰ ਖੜ੍ਹਾ ਕਰਨ ਤੋਂ ਖੁੰਝ ਗਈ। ਬਠਿੰਡਾ ਰਾਇਲਜ਼ ਵਲੋਂ ਅਸ਼ਵਨੀ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 35 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ। ਉਸ ਨੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਵੀ ਆਪਣੇ ਨਾਂਅ ਕੀਤੀ। ਇਸ ਤੋਂ ਇਲਾਵਾ ਅਸ਼ੀਸ਼ ਤੇ ਸ਼ਾਹਬਾਜ਼ ਸਿੰਘ ਸੰਧੂ ਨੇ 2-2 ਵਿਕਟਾਂ ਅਤੇ ਸਿਮਰਨਜੀਤ ਸਿੰਘ ਤੇ ਸੁਮਿਤ ਸ਼ਰਮਾ ਨੇ 1-1 ਵਿਕਟ ਝਟਕਾਈ। ਜਲੰਧਰ ਵਲੋਂ ਦਿੱਤੇ ਗਏ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬਠਿੰਡਾ ਰਾਇਲਜ਼ ਦੇ ਬੱਲੇਬਾਜ਼ ਰਿਸ਼ਭ ਗੁਪਤਾ ਅਤੇ ਹਰਨੂਰ ਸਿੰਘ ਨੇ ਪਹਿਲੀ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਸ਼ਭ ਗੁਪਤਾ (17 ਦੌੜਾਂ) ਅਤੇ ਹਰਨੂਰ ਸਿੰਘ (44 ਦੌੜਾਂ) ਦੇ ਆਊਟ ਹੋਣ ਤੋਂ ਬਾਅਦ ਕਪਤਾਨ ਉਦੈ ਸਹਾਰਨ ਨੇ ਜ਼ਿੰਮੇਵਾਰੀ ਸੰਭਾਲਦਿਆਂ ਸ਼ਾਨਦਾਰ ਅਰਧ ਸੈਂਕੜਾ ਜੜਿਆ ਅਤੇ ਟੀਮ ਨੂੰ ਮਜ਼ਬੂਤ ਸਥਿਤੀ ‘ਚ ਲਿਆਂਦਾ। ਜਲੰਧਰ ਨੇ 19ਵੇਂ ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਬਠਿੰਡਾ ਲਈ ਆਖ਼ਰੀ ਓਵਰ ਵਿਚ 18 ਦੌੜਾਂ ਦਾ ਟੀਚਾ ਬਾਕੀ ਰਹਿ ਗਿਆ ਸੀ। ਆਖ਼ਰੀ ਓਵਰ ਦੀ ਪਹਿਲੀ ਹੀ ਗੇਂਦ ‘ਤੇ ਸ਼ਾਹਬਾਜ਼ ਸੰਧੂ ਦੇ ਬੋਲਡ ਹੋਣ ਤੋਂ ਬਾਅਦ ਉਦੈ ਸਹਾਰਨ ਨੇ ਲਗਾਤਾਰ 2 ਗੇਂਦਾਂ ‘ਤੇ ਛੱਕਾ ਅਤੇ ਚੌਕਾ ਲਗਾ ਕੇ ਬਠਿੰਡਾ ਨੂੰ ਆਖ਼ਰੀ 2 ਗੇਂਦਾਂ ‘ਤੇ 6 ਦੌੜਾਂ ਦੇ ਟੀਚੇ ਤੱਕ ਪਹੁੰਚਾ ਦਿੱਤਾ। ਰਣਦੀਪ ਸਿੰਘ ਨੇ ਅਗਲੀ ਗੇਂਦ ‘ਤੇ ਉਦੈ ਸਹਾਰਨ ਨੂੰ ਐੱਲ. ਬੀ. ਡਬਲਿਊ. ਆਊਟ ਕਰਕੇ ਜਲੰਧਰ ਦੀ ਜਿੱਤ ਲਗਭਗ ਯਕੀਨੀ ਬਣਾ ਦਿੱਤੀ। ਉਦੈ ਸਹਾਰਨ ਨੇ 43 ਗੇਂਦਾਂ ‘ਤੇ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਆਖ਼ਰੀ ਗੇਂਦ ‘ਤੇ ਬਠਿੰਡਾ ਨੂੰ 6 ਦੌੜਾਂ ਦੀ ਲੋੜ ਸੀ ਪਰ ਅਸ਼ਵਨੀ ਕੁਮਾਰ ਆਖ਼ਰੀ ਗੇਂਦ ‘ਤੇ ਸਿਰਫ਼ 2 ਦੌੜਾਂ ਹੀ ਬਣਾ ਸਕਿਆ। ਇਸ ਤਰ੍ਹਾਂ ਜਲੰਧਰ ਵਾਰੀਅਰਜ਼ ਨੇ ਇਹ ਰੌਮਾਂਚਕ ਮੁਕਾਬਲਾ 3 ਦੌੜਾਂ ਨਾਲ ਆਪਣੇ ਨਾਂਅ ਕਰ ਲਿਆ।
ਪਿਛਲੀ ਖ਼ਬਰ ਸ਼ਰਾਬੀ ਹਾਲਤ ’ ਚ ਕਾਰ ਚਲਾ ਰਹੀ ਸਾਬਕਾ ਲੈਕਚਰਾਰ ਨੇ ਲਈ ਸੀ ਪੰਜਾਬੀ ਜੋੜੇ ਦੀ ਜਾਨ ਅਦਾਲਤ ’ਚ ਕਬੂਲਿਆ ਦੋਸ਼, 7 ਅਕਤੂਬ... ਅਗਲੀ ਖ਼ਬਰ ਬੀ.ਸੀ.ਸੀ.ਆਈ. ਵਲੋਂ ਰੋਹਿਤ ਸ਼ਰਮਾ ਦੇ ਸੰਨਿਆਸ ਦੀਆਂ ਅਟਕਲਾਂ ਖ਼ਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।