04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਮਰੀਕਾ ਵਲੋਂ ਕੌਮਾਂਤਰੀ ਵਿਦਿਆਰਥੀਆਂ 'ਤੇ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ <br/>

ਅਜੀਤ ਡੈਸਕ 09-05-2026
ਸੈਕਰਾਮੈਂਟੋ, 8 ਮਈ (ਹੁਸਨ ਲੜੋਆ ਬੰਗਾ)-ਵਾਈਟ ਹਾਊਸ ਉਸ ਤਜਵੀਜ਼ 'ਤੇ ਮੁੜ ਵਿਚਾਰ ਕਰ ਰਿਹਾ ਹੈ ਜਿਸ ਤਹਿਤ ਐਫ-1 ਤੇ ਜੇ-1 ਵੀਜ਼ੇ ਉੱਪਰ ਕੌਮਾਂਤਰੀ ਵਿਦਿਆਰਥੀਆਂ ਲਈ ਅਮਰੀਕਾ ਵਿਚ ਰਹਿਣ ਲਈ ਸਮਾਂ ਹੱਦ ਨਿਸ਼ਚਤ ਕੀਤੀ ਜਾ ਸਕਦੀ ਹੈ | ਪ੍ਰਸਤਾਵਿਤ ਨਿਯਮ ਮੌਜੂਦਾ 'ਡਿਊਰੇਸ਼ਨ ਆਫ਼ ਸਟੇਟਸ' ਪ੍ਰਣਾਲੀ ਦੀ ਜਗਾ ਲੈਣਗੇ ਜੋ ਪ੍ਰਣਾਲੀ ਕੌਮਾਂਤਰੀ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਓਦੋਂ ਤੱਕ ਰਹਿਣ ਦੀ ਇਜਾਜ਼ਤ ਦਿੰਦੀ ਹੈ ਜਦੋਂ ਤੱਕ ਉਹ ਪੜਾਈ ਮੁਕੰਮਲ ਨਹੀਂ ਕਰ ਲੈਂਦੇ ਤੇ ਵੀਜ਼ਾ ਲੋੜਾਂ ਪੂਰੀਆਂ ਕਰਦੇ | ਨਵੀਂ ਯੋਜਨਾ ਤਹਿਤ ਜ਼ਿਆਦਾਤਰ ਐਫ-1 ਵੀਜ਼ਾ ਧਾਰਕਾਂ ਲਈ 4 ਸਾਲ ਸਮਾਂ ਹੱਦ ਤੈਅ ਹੋਵੇਗੀ ਤੇ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਹੋਮਲੈਂਡ ਸਕਿਉਰਿਟੀ ਵਿਭਾਗ ਰਾਹੀਂ ਆਪਣਾ ਦਰਜਾ ਨਵਿਆਉਣਾ ਪਵੇਗਾ | ਤਜਵੀਜ਼ ਉੱਪਰ ਪੁਨਰ ਵਿਚਾਰ ਉਸ ਸਮੇਂ ਹੋ ਰਿਹਾ ਹੈ ਜਦੋਂ ਵੀਜ਼ਾ ਇੰਟਰਵਿਊ ਵਿਚ ਦੇਰੀ ਕਾਰਨ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ ਉੱਪਰ ਬੇਯਕੀਨੀ ਬਣੀ ਹੋਈ ਹੈ ਤੇ ਹਾਲ ਹੀ ਦੇ ਮਹੀਨਿਆਂ ਦੌਰਾਨ ਹਜ਼ਾਰਾਂ ਵਿਦਿਆਰਥੀ ਕਾਨੂੰਨੀ ਸਥਿਤੀ ਨਾਲ ਜੁੜੇ ਮੁੱਦਿਆਂ ਤੋਂ ਪ੍ਰਭਾਵਿਤ ਹੋਏ ਹਨ | ਨੈਸ਼ਨਲ ਸਟੂਡੈਂਟ ਕਲੀਅਰਿੰਗਹਾਊਸ ਰਿਸਰਚ ਸੈਂਟਰ ਅਨੁਸਾਰ ਪਿਛਲੇ ਅਕਾਦਮਿਕ ਸੈਸ਼ਨ ਦੌਰਾਨ ਪਿਛਲੇ 3 ਸਾਲਾਂ ਦੌਰਾਨ ਪਹਿਲੀ ਵਾਰ ਅਮਰੀਕੀ ਯੂਨੀਵਰਸਿਟੀਆਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ | ਇੱਥੇ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਦੇ ਪਹਿਲੇ ਪ੍ਰਸ਼ਾਸਨ ਦੌਰਾਨ ਵੀ ਇਹ ਤਜਵੀਜ਼ ਵਿਚਾਰ ਲਈ ਆਈ ਸੀ ਪਰੰਤੂ ਉਸ ਸਮੇਂ ਯੂਨੀਵਰਸਿਟੀਆਂ ਤੇ ਸਿਹਤ ਸੰਗਠਨਾਂ ਨੇ ਇਸ ਤਜਵੀਜ਼ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਸੀ ਕਿ ਅਮਰੀਕਾ ਵਿਚ ਰਹਿਣ ਦਾ ਸਮਾਂ ਨਿਸ਼ਚਤ ਕਰਨ ਕਾਰਨ ਪ੍ਰਸ਼ਾਸਨ ਉੱਪਰ ਬੋਝ ਵਧੇਗਾ, ਅਕਾਦਮਿਕ ਤੇ ਖੋਜ ਪ੍ਰੋਗਰਾਮ ਪ੍ਰਭਾਵਿਤ ਹੋਣਗੇ |

ਪਿਛਲੀ ਖ਼ਬਰ ਖੰਨਾ 'ਚ ਬੇਕਾਬੂ ਕੈਂਟਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਇਕ ਮੌਤ ਅਗਲੀ ਖ਼ਬਰ ਇੰਗਲੈਂਡ ਦੀਆਂ ਸਥਾਨਕ ਚੋਣਾਂ 'ਚ ਲੇਬਰ ਪਾਰਟੀ ਦੀ ਵੱਡੀ ਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।