20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅਮਰੀਕੀ ਨਾਈਟ ਕਲੱਬ 'ਚ ਹੋਈ ਗੋਲੀਬਾਰੀ-2 ਗੰਭੀਰ ਜ਼ਖਮੀ

ਅਜੀਤ ਡੈਸਕ 11-04-2026
ਸੈਕਰਾਮੈਂਟੋ, 10 ਅਪ੍ਰੈਲ (ਹੁਸਨ ਲੜੋਆ ਬੰਗਾ)-ਹੋਸਟਨ ਨਾਈਟ ਕਲੱਬ 'ਚ ਹੋਈ ਗੋਲੀਬਾਰੀ 'ਚ 2 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਹੋਸਟਨ ਪੁਲਿਸ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਸੰਭਾਵੀ ਤੌਰ 'ਤੇ ਇਕ ਵਿਅਕਤੀ ਵੱਲੋਂ ਦੂਸਰੇ ਉਪਰ ਹਮਲਾ ਕੀਤਾ ਗਿਆ ਤੇ ਗੋਲੀਬਾਰੀ ਕਰਨ ਉਪਰੰਤ ਦੋਸ਼ੀ ਮÏਕੇ ਤੋਂ ਫ਼ਰਾਰ ਹੋ ਗਿਆ ਹੈ | ਇਕ ਪੀੜਤ ਦੇ ਸਰੀਰ 'ਤੇ ਕਈ ਗੋਲੀਆਂ ਵੱਜੀਆਂ ਹਨ ਜਦ ਕਿ ਦੂਸਰੇ ਵਿਅਕਤੀ ਦੀਆਂ ਬਾਂਹਾਂ ਤੇ ਲੱਤਾਂ ਉੱਪਰ ਗੋਲੀਆਂ ਵੱਜੀਆਂ ਹਨ¢ ਪੁਲਿਸ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 11.30 ਵਜੇ ਵਾਪਰੀ | ਸਮਝਿਆ ਜਾਂਦਾ ਹੈ ਕਿ ਗੋਲੀਬਾਰੀ ਦÏਰਾਨ ਹਮਲਾਵਰ ਵੀ ਜ਼ਖ਼ਮੀ ਹੋਇਆ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ਨੇ ਸਥਾਨਕ ਹਸਪਤਾਲਾਂ ਦੀ ਵੀ ਤਲਾਸ਼ੀ ਲਈ ਹੈ | ਬੁਲਾਰੇ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਟਨਾ ਸਬੰਧੀ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ |
ਪਿਛਲੀ ਖ਼ਬਰ ਜੰਮੂ ਵਿਖੇ ਵਿਸਾਖੀ ਦੇ ਮੱਦੇਨਜ਼ਰ ਰਵਾਇਤੀ ਅਗਲੀ ਖ਼ਬਰ ਭਾਰਤੀ ਮਹਿਲਾ ਵ੍ਹੀਲਚੇਅਰ ਬਾਸਕਟਬਾਲ ਟੀਮ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।