21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਨੁੱਖੀ ਤਸਕਰੀ ਦੇ ਦੋਸ਼ਾਂ 'ਚ 2 ਵਿਅਕਤੀਆਂ ਨੂੰ 19 ਸਾਲ ਕੈਦ

ਅਜੀਤ ਡੈਸਕ 11-04-2026
ਲੈਸਟਰ/ਲੰਡਨ (ਸੁਖਜਿੰਦਰ ਸਿੰਘ ਢੱਡੇ/ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੇਲਜ਼ ਦੇ ਇਕ ਕਾਰ ਧੋਣ ਵਾਲੀ ਥਾਂ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਲਈ ਯਾਤਰਾ ਸਲਾਹ ਸੇਵਾ ਚਲਾਉਣ ਵਾਲੇ 2 ਕੁਰਦਿਸ਼ ਮੂਲ ਦੇ ਵਿਅਕਤੀਆਂ ਨੂੰ 19 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਕਾਰਡਿਫ ਕਰਾਊਨ ਕੋਰਟ 'ਚ ਦੱਸਿਆ ਗਿਆ ਕਿ 43 ਸਾਲਾ ਦਿਲਸ਼ਾਦ ਸ਼ਾਮੋ ਤੇ 42 ਸਾਲਾ ਅਲੀ ਖਦੀਰ ਵੱਲੋਂ ਲਾਰੀਆਂ ਜਾਂ ਕਿਸ਼ਤੀਆਂ ਦੇ ਅੰਦਰ ਬਣਾਈਆਂ ਗਈਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਤਾਂ ਕਿ ਪ੍ਰਵਾਸੀ ਆਪਣੀ ਰਾਏ ਦੇ ਸਕਣ | ਇਹ ਦੋਵੇਂ 2 ਸਾਲਾਂ ਵਿਚ ਜਹਾਜ਼ਾਂ, ਕਿਸ਼ਤੀਆਂ, ਲਾਰੀਆਂ, ਟੈਕਸੀਆਂ ਤੇ ਕਾਰਾਂ ਰਾਹੀਂ ਹਰ ਹਫਤੇ ਲਗਭਗ 100 ਪ੍ਰਵਾਸੀਆਂ ਦੀ ਯੂਰਪ ਲਈ ਤਸਕਰੀ ਕਰਦਾ ਰਿਹਾ | ਜਿਸ ਲਈ ਉਹ ਫਰਜ਼ੀ ਪਾਸਪੋਰਟ ਅਤੇ ਹਵਾਈ ਸਫ਼ਰ ਲਈ 10 ਤੋਂ 25 ਹਜ਼ਾਰ ਪੌਂਡ, ਸਮੁੰਦਰੀ ਰਸਤੇ ਰਾਹੀਂ 8 ਤੋਂ 10 ਹਜ਼ਾਰ ਪੌਂਡ ਅਤੇ ਲਾਰੀਆਂ ਤੇ ਛੋਟੀਆਂ ਕਿਸ਼ਤੀਆਂ ਰਾਹੀਂ 5 ਹਜ਼ਾਰ ਪੌਂਡ ਤੱਕ ਵਸੂਲ ਕਰਦੇ ਸਨ | ਇਰਾਕ ਦੇ ਜਨਮੇ ਸ਼ਾਮੋ ਤੇ ਈਰਾਨ ਦੇ ਜਨਮੇ ਖਦੀਰ ਨੇ ਕੈਰਫਿਲੀ 'ਚ ਇਕ ਕਾਰ ਧੋਣ ਵਾਲੇ ਕਾਰੋਬਾਰ ਤੋਂ ਗੁਪਤ ਰੂਪ ਵਿਚ ਕੀਤੇ ਤਸਕਰੀ ਕਾਰੋਬਾਰ ਰਾਹੀਂ ਸਿਰਫ਼ 6 ਮਹੀਨਿਆਂ ਵਿਚ 18 ਲੱਖ ਪੌਂਡ ਦਾ ਕਾਰੋਬਾਰ ਕੀਤਾ |


ਪਿਛਲੀ ਖ਼ਬਰ ਘਰੇਲੂ ਸ਼ੋਸ਼ਣ ਕਰਕੇ ਪਤਨੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਨੂੰ ਇਤਿਹਾਸਕ ਸਜ਼ਾ ਅਗਲੀ ਖ਼ਬਰ ਪਰਿਵਾਰ ਸਮੇਤ ਬਰਤਾਨੀਆ ਛੱਡ ਕੇ ਭਾਰਤ ਆਉਣਾ ਚਾਹੁੰਦੈ ਪੱਤਰਕਾਰ ਅਮੋਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।