26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮੈਟਾ, ਸਨੈਪਚੈਟ, ਟਿਕਟਾੱਕ ਤੇ ਯੂਟਿਊਬ ਪਾਬੰਦੀ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਰਹੇ-ਆਸਟ੍ਰੇਲੀਆ

ਅਜੀਤ ਡੈਸਕ 01-04-2026
ਕੈਨਬਰਾ, 31 ਮਾਰਚ (ਇੰਟ.)-ਆਸਟ੍ਰੇਲੀਆ ਦੇ ਆਨਲਾਈਨ ਸੁਰੱਖਿਆ ਵਾਚਡੌਗ (ਨਿਗਰਾਨ ਸੰਸਥਾ) ਨੇ ਕਿਹਾ ਕਿ ਉਹ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਟਿਕਟਾੱਕ ਅਤੇ ਯੂਟਿਊਬ ਵਿਰੁੱਧ ਅਦਾਲਤੀ ਕਾਰਵਾਈ 'ਤੇ ਵਿਚਾਰ ਕਰ ਰਹੇ ਹਨ | ਇਨ੍ਹਾਂ 'ਤੇ ਦੋਸ਼ ਹੈ ਕਿ ਉਹ 16 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਬੱਚਿਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਦੂਰ ਰੱਖਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੇ | ਮਾਹਿਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਅਦਾਲਤਾਂ ਇਹ ਫੈਸਲਾ ਕਰ ਸਕਦੀਆਂ ਹਨ ਕਿ 10 ਦਸੰਬਰ ਤੋਂ ਲਾਗੂ ਹੋਏ ਕਾਨੂੰਨਾਂ ਤਹਿਤ ਪਲੇਟਫਾਰਮਾਂ ਤੋਂ ਵਾਜਬ ਤੌਰ 'ਤੇ ਕਿਹੜੇ ਕਦਮ ਚੁੱਕਣ ਦੀ ਉਮੀਦ ਕੀਤੀ ਜਾ ਸਕਦੀ ਹੈ | ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਆਪਣੀ ਪਹਿਲੀ ਪਾਲਣਾ ਰਿਪੋਰਟ ਜਾਰੀ ਕੀਤੀ, ਜਿਸ ਵਿਚ 10 ਪਲੇਟਫਾਰਮਾਂ ਤੋਂ 16 ਸਾਲ ਤੋਂ ਘੱਟ ਉਮਰ ਦੇ ਸਾਰੇ ਆਸਟ੍ਰੇਲੀਆਈ ਖਾਤਾ-ਧਾਰਕਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ | ਰਿਪੋਰਟ ਅਨੁਸਾਰ, ਹਾਲਾਂਕਿ 50 ਲੱਖ ਆਸਟ੍ਰੇਲੀਆਈ ਖਾਤੇ ਬੰਦ ਕਰ ਦਿੱਤੇ ਗਏ ਹਨ ਪਰ ਫਿਰ ਵੀ ਵੱਡੀ ਗਿਣਤੀ ਵਿਚ ਬੱਚੇ ਖਾਤੇ ਰੱਖ ਰਹੇ ਹਨ, ਨਵੇਂ ਖਾਤੇ ਬਣਾ ਰਹੇ ਹਨ ਅਤੇ ਪਲੇਟਫਾਰਮਾਂ ਦੇ ਉਮਰ ਜਾਂਚ ਸਿਸਟਮ ਨੂੰ ਪਾਰ ਕਰ ਰਹੇ ਹਨ | ਅਦਾਲਤਾਂ ਨਿਯਮਾਂ ਦੀ ਉਲੰਘਣਾ ਲਈ 4.95 ਕਰੋੜ ਆਸਟ੍ਰੇਲੀਆਈ ਡਾਲਰ (3.3 ਕਰੋੜ ਅਮਰੀਕੀ ਡਾਲਰ) ਤੱਕ ਦਾ ਜੁਰਮਾਨਾ ਲਗਾ ਸਕਦੀਆਂ ਹਨ |

ਪਿਛਲੀ ਖ਼ਬਰ ਅਗਰਤਲਾ (ਤ੍ਰਿਪੁਰਾ) ਵਿਖੇ ਹਨੇਰੀ ਕਾਰਨ ਨੁਕਸਾਨੀ ਝੌਂਪੜੀ ਦੇ ਬਾਹਰ ਆਪਣੇ ਬੱਚੇ ਨਾਲ ਬੈਠੀ ਇਕ ਔਰਤ। ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਬਾਲੀਵੁੱਡ ਅਦਾਕਾਰਾ ਪਿ੍ਅੰਕਾ ਚੋਪੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।