26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਬਾਲੀਵੁੱਡ ਅਦਾਕਾਰਾ ਪਿ੍ਅੰਕਾ ਚੋਪੜਾ <br/>

ਅਜੀਤ ਡੈਸਕ 01-04-2026
ਅੰਮਿ੍ਤਸਰ, 31 ਮਾਰਚ (ਜਸਵੰਤ ਸਿੰਘ ਜੱਸ)-ਬਾਲੀਵੁੱਡ ਦੀ ਉੱਘੀ ਅਦਾਕਾਰਾ ਪਿ੍ਅੰਕਾ ਚੋਪੜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ | ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ ਪਿ੍ਅੰਕਾ ਚੋਪੜਾ ਨੇ ਗੁਰੂ ਘਰ ਦੀ ਪਰਿਕਰਮਾ ਸਥਿਤ ਛਬੀਲ ਵਿਖੇ ਕੁਝ ਸਮਾਂ ਬੀਬੀਆਂ ਨਾਲ ਬੈਠ ਕੇ ਸੰਗਤਾਂ ਦੇ ਭਾਂਡੇ ਮਾਂਜਣ ਦੀ ਸੇਵਾ ਵੀ ਕੀਤੀ | ਜ਼ਿਕਰਯੋਗ ਹੈ ਕਿ ਪਹਿਲਾਂ ਤਾਂ ਸ਼ਰਧਾਲੂ ਉਨ੍ਹਾਂ ਨੂੰ ਪਛਾਣ ਹੀ ਨਹੀਂ ਸਕੇ ਪਰ ਬਾਅਦ ਵਿਚ ਉਨ੍ਹਾਂ ਨੂੰ ਪਿ੍ਅੰਕਾ ਦੇ ਆਉਣ ਦਾ ਪਤਾ ਲੱਗ ਗਿਆ | ਪਿ੍ਅੰਕਾ ਚੋਪੜਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਵਾਉਣ ਆਏ ਸਥਾਨਕ ਨੌਜਵਾਨ ਸਰਬਜੀਤ ਸਿੰਘ ਆਈਡੀਆ ਨੇ ਦੱਸਿਆ ਕਿ ਪਿ੍ਅੰਕਾ ਚੋਪੜਾ ਕਰੀਬ ਇਕ ਹਫ਼ਤੇ ਤੋਂ ਅੰਮਿ੍ਤਸਰ ਵਿਖੇ ਹਨ ਅਤੇ ਆਪਣੀ ਇਕ ਆਉਣ ਵਾਲੀ ਫ਼ਿਲਮ 'ਬਨਾਰਸ' ਦੇ ਕੁਝ ਸੀਨਾਂ ਦੀ ਸ਼ੁੂਟਿੰਗ ਕਰਨ ਲਈ ਆਏ ਹਨ | ਉਨ੍ਹਾਂ ਦੱਸਿਆ ਕਿ ਪਿ੍ਅੰਕਾ ਨੇ ਕਿਹਾ ਕਿ ਉਸ ਦੇ ਪਿਤਾ ਕਈ ਸਾਲ ਪਹਿਲਾਂ ਇਥੇ ਦਰਸ਼ਨ ਕਰਨ ਆਏ ਸਨ ਤੇ ਅੱਜ ਮੈਨੂੰ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਅਤੇ ਜਲਦੀ ਹੀ ਆਪਣੀ ਚਾਰ ਸਾਲਾ ਬੱਚੇ ਨੂੰ ਲੈ ਕੇ ਮੁੜ ਕਿਸੇ ਸਮੇਂ ਇਥੇ ਦਰਸ਼ਨ ਕਰਨ ਆਉਣਗੇ | ਜ਼ਿਕਰਯੋਗ ਹੈ ਕਿ ਪਿ੍ਅੰਕਾ ਚੋਪੜਾ ਆਪਣੀ ਫ਼ਿਲਮ ਦੀ ਸ਼ੁੂਟਿੰਗ ਮੁਕੰਮਲ ਕਰਨ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਵਾਪਸ ਮੁੰਬਈ ਪਰਤ ਗਈ |

ਪਿਛਲੀ ਖ਼ਬਰ ਮੈਟਾ, ਸਨੈਪਚੈਟ, ਟਿਕਟਾੱਕ ਤੇ ਯੂਟਿਊਬ ਪਾਬੰਦੀ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਰਹੇ-ਆਸਟ੍ਰੇਲੀਆ ਅਗਲੀ ਖ਼ਬਰ ਵਾਸ਼ਿੰਗਟਨ ਡੀ.ਸੀ. 'ਚ 'ਬੁਰਜ ਗਲੋਬਲ 100 ਐਵਾਰਡ 2026' ਉੱਤਮਤਾ, ਲੀਡਰਸ਼ਿਪ ਤੇ ਭਾਈਚਾਰਕ ਸਾਂਝ ਦੇ ਜਸ਼ਨ ਦਾ ਬਣਿਆ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।