26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਟੈਂਡ-ਅੱਪ ਕਾਮੇਡੀਅਨ ਯਸ਼ ਮਹੇਸ਼ਵਰੀ ਵਿਰੁੱਧ ਐਫ.ਆਈ.ਆਰ. ਦਰਜ

ਨਵੀਂ ਦਿੱਲੀ, 26 ਨਵੰਬਰ - ਸਟੈਂਡ-ਅੱਪ ਕਾਮੇਡੀਅਨ ਯਸ਼ ਮਹੇਸ਼ਵਰੀ ਵਿਰੁੱਧ ਦਿੱਲੀ ਦੇ ਸਾਕੇਤ ਪੁਲਿਸ ਸਟੇਸ਼ਨ ਵਿਚ ਐਫ.ਆਈ.ਆਰ. ਦਰਜ ਕੀਤੀ...

ਅਜੀਤ ਡੈਸਕ 26-11-2026

ਨਵੀਂ ਦਿੱਲੀ, 26 ਨਵੰਬਰ - ਸਟੈਂਡ-ਅੱਪ ਕਾਮੇਡੀਅਨ ਯਸ਼ ਮਹੇਸ਼ਵਰੀ ਵਿਰੁੱਧ ਦਿੱਲੀ ਦੇ ਸਾਕੇਤ ਪੁਲਿਸ ਸਟੇਸ਼ਨ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਹ ਵਿਵਾਦ ਬਿਹਾਰ ਦੀਆਂ ਔਰਤਾਂ ਅਤੇ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ ਬਾਰੇ ਕਥਿਤ ਅਪਮਾਨਜਨਕ ਟਿੱਪਣੀਆਂ ਤੋਂ ਪੈਦਾ ਹੋਇਆ ਹੈ। ਸ਼ਿਕਾਇਤਕਰਤਾ ਨੀਲੋਤਪਲ ਮ੍ਰਿਣਾਲ ਨੇ ਸਾਕੇਤ ਪੁਲਿਸ ਸਟੇਸ਼ਨ ਵਿਚ ਐਫ.ਆਈ.ਆਰ. ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ 24 ਅਕਤੂਬਰ ਨੂੰ ਸਾਕੇਤ ਦੇ ਇਕ ਕਲੱਬ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਬਿਹਾਰ ਦੀਆਂ ਔਰਤਾਂ, ਉਨ੍ਹਾਂ ਦੀ ਇੱਜ਼ਤ, ਧਾਰਮਿਕ ਵਿਸ਼ਵਾਸਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ। ਸ਼ਿਕਾਇਤ ਵਿਚ ਕਾਮੇਡੀਅਨ ਯਸ਼ ਮਹੇਸ਼ਵਰੀ, ਪ੍ਰੋਗਰਾਮ ਪ੍ਰਬੰਧਕਾਂ ਅਤੇ ਕਾਮੇਡੀ ਕਲੱਬ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਐਫ.ਆਈ.ਆਰ. ਵਿਚ ਭਾਰਤੀ ਨਿਆਏ ਸੰਹਿਤਾ (ਬੀ.ਐਨ.ਐਸ.) ਦੀਆਂ ਧਾਰਾਵਾਂ 79, 196, 296 ਅਤੇ 352 ਸ਼ਾਮਿਲ ਹਨ। ਸਾਕੇਤ ਪੁਲਿਸ ਅਨੁਸਾਰ ਪੁਲਿਸ ਸਮਾਗਮ ਦੀ ਵੀਡੀਓ ਰਿਕਾਰਡਿੰਗ ਅਤੇ ਹੋਰ ਸਬੂਤਾਂ ਦੀ ਜਾਂਚ ਕਰੇਗੀ।

ਪਿਛਲੀ ਖ਼ਬਰ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੀ 18ਵੀਂ ਬਰਸੀ 'ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਦਿੱਲੀ ਚ ਹਵਾ ਦੀ ਗੁਣਵੱਤਾ 'ਬਹੁਤ ਮਾੜੀ' ਤੋਂ 'ਮੱਧਮ' ਸ਼੍ਰੇਣੀਬੱਧ